(Source: ECI/ABP News/ABP Majha)
Will Jacks IPL 2024: ਵਿਲ ਜੈਕ ਦੇ 6 ਮਿੰਟ 'ਚ ਛੱਕਿਆ ਨੇ ਮੈਦਾਨ 'ਚ ਲਿਆਂਦਾ ਤੂਫਾਨ, ਇਹ ਵੱਡਾ ਰਿਕਾਰਡ ਕੀਤਾ ਆਪਣੇ ਨਾਂ
IPL 2024: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਗੁਜਰਾਤ ਟਾਇਟਨਸ ਨੂੰ 9 ਵਿਕਟਾਂ ਨਾਲ ਹਰਾਇਆ। ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਜਿੱਤ ਦੇ ਹੀਰੋ ਵਿਲ ਜੈਕਸ ਰਹੇ। ਇਸ ਦੇ ਨਾਲ ਹੀ ਇਸ ਬੱਲੇਬਾਜ਼ ਨੇ ਕ੍ਰਿਸ ਗੇਲ ਦਾ 13
IPL 2024: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਗੁਜਰਾਤ ਟਾਇਟਨਸ ਨੂੰ 9 ਵਿਕਟਾਂ ਨਾਲ ਹਰਾਇਆ। ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਜਿੱਤ ਦੇ ਹੀਰੋ ਵਿਲ ਜੈਕਸ ਰਹੇ। ਇਸ ਦੇ ਨਾਲ ਹੀ ਇਸ ਬੱਲੇਬਾਜ਼ ਨੇ ਕ੍ਰਿਸ ਗੇਲ ਦਾ 13 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ ਵਿਲ ਜੈਕ ਨੇ ਗੁਜਰਾਤ ਟਾਈਟਨਸ ਖਿਲਾਫ 41 ਗੇਂਦਾਂ 'ਚ 100 ਦੌੜਾਂ ਬਣਾਈਆਂ। ਇਸ ਬੱਲੇਬਾਜ਼ ਨੇ ਆਪਣੀ ਪਾਰੀ 'ਚ 5 ਚੌਕੇ ਅਤੇ 10 ਛੱਕੇ ਲਗਾਏ। ਇਸ ਦੇ ਨਾਲ ਹੀ ਵਿਲ ਜੈਕਸ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ।
6.41 PM - Will Jacks 50.
— Royal Challengers Bengaluru (@RCBTweets) April 28, 2024
6.47 PM - Will Jacks 100.
Our 6️⃣ hitting menace took only 6️⃣ minutes. 🙇♂️ pic.twitter.com/UTXl8HWJ05
ਦਰਅਸਲ, 15ਵੇਂ ਓਵਰ ਵਿੱਚ ਵਿਲ ਜੈਕਸ ਦੇ ਬੱਲੇ ਤੋਂ ਤੂਫਾਨ ਵੇਖਣ ਨੂੰ ਮਿਲਿਆ। 6 ਮਿੰਟ ਵਿੱਚ, 360 ਸਕਿੰਟ ਦੀ ਸੁਨਾਮੀ ਅਤੇ ਇਸ ਵਿਚ ਗੁਜਰਾਤ ਜ਼ਮੀਨ 'ਤੇ ਢਹਿ ਗਿਆ। ਵਿਲ ਜੈਕਸ ਸਖਤ ਬੱਲੇਬਾਜ਼ੀ ਕਰਦੇ ਰਹੇ, ਜਦਕਿ ਦੂਜੇ ਸਿਰੇ 'ਤੇ ਕੋਹਲੀ ਹੱਸਦੇ ਰਹੇ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਦਾ ਆਨੰਦ ਲੈਂਦੇ ਰਹੇ।
ਇਹ ਮੋਹਿਤ ਸ਼ਰਮਾ ਦਾ ਓਵਰ ਸੀ ਅਤੇ ਵਿਲ ਨੇ ਓਵਰ ਵਿੱਚ ਦੋ ਛੱਕਿਆਂ ਅਤੇ ਤਿੰਨ ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ, ਅਤੇ ਜਦੋਂ ਰਾਸ਼ਿਦ ਖਾਨ ਅਗਲਾ ਓਵਰ ਲੈ ਕੇ ਆਇਆ ਤਾਂ ਇਸ ਵਾਰ ਉਸ ਨੇ ਛੱਕਿਆਂ ਦੀ ਗਿਣਤੀ ਵਧਾ ਕੇ ਚਾਰ ਕਰ ਦਿੱਤੀ ਅਤੇ ਇੱਕ ਚੌਕੇ ਨਾਲ 29 ਦੌੜਾਂ ਬਣਾਈਆਂ। ਦੋ ਓਵਰਾਂ ਵਿੱਚ 58 ਦੌੜਾਂ ਬਣਾਈਆਂ। ਸੁਨਾਮੀ ਖ਼ਤਮ ਹੋ ਗਈ ਸੀ। 360 ਸਕਿੰਟ ਸੁਨਾਮੀ ਨੇ ਗੁਜਰਾਤ ਨੂੰ ਢੇਰ ਕਰ ਦਿੱਤਾ।
ਵਿਲ ਨੇ ਕੀਤੀ ਛੱਕਿਆਂ ਦੀ ਬਰਸਾਤ
ਵਿੱਲ ਵੱਲੋਂ ਕੀਤੀ ਗਈ ਇਹ ਬੱਲੇਬਾਜ਼ੀ ਇੰਨੀ ਭਿਆਨਕ ਸੀ, ਤੁਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਸ਼ਾਮ 6.42 ਵਜੇ ਕੋਹਲੀ ਆਪਣੇ ਸਾਥੀ ਖਿਡਾਰੀ ਵਿਲ ਦੇ ਫਿਫਟੀ ਦਾ ਜਸ਼ਨ ਮਨਾ ਰਹੇ ਸਨ ਤਾਂ ਠੀਕ ਛੇ ਮਿੰਟ ਬਾਅਦ ਸ਼ਾਮ 6.48 ਵਜੇ ਉਹ ਆਪਣੇ ਸੈਂਕੜੇ ਦਾ ਜਸ਼ਨ ਮਨਾ ਰਹੇ ਸਨ। ਭਾਵ ਅਗਲੀਆਂ 50 ਦੌੜਾਂ ਸਿਰਫ਼ 6 ਮਿੰਟਾਂ ਭਾਵ 360 ਸਕਿੰਟਾਂ ਵਿੱਚ ਆਈਆਂ। ਕੋਹਲੀ ਨੂੰ ਇੱਕ ਵਾਰ ਯਕੀਨ ਨਹੀਂ ਆ ਰਿਹਾ ਸੀ ਕਿ ਹੋ ਕੀ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਸੀ।