LSG vs RCB: IPL ਦੇ 16ਵੇਂ ਸੀਜ਼ਨ 'ਚ ਲਖਨਊ ਸੁਪਰ ਜਾਇੰਟਸ (LSG) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਾਲੇ ਖੇਡੇ ਜਾ ਰਹੇ ਮੈਚ 'ਚ ਲਖਨਊ ਟੀਮ ਦੇ ਕਪਤਾਨ ਕੇਐੱਲ ਰਾਹੁਲ ਫੀਲਡਿੰਗ ਦੌਰਾਨ ਜ਼ਖਮੀ ਹੋ ਕੇ ਮੈਦਾਨ ਤੋਂ ਬਾਹਰ ਚਲੇ ਗਏ। ਰਾਹੁਲ ਸਾਥੀ ਖਿਡਾਰੀਆਂ ਦੀ ਮਦਦ ਨਾਲ ਮੈਦਾਨ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਕਰੁਣਾਲ ਪੰਡਯਾ ਨੇ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਟੀਮ ਦੀ ਕਮਾਨ ਸੰਭਾਲ ਲਈ ਹੈ। ਇਸ ਮੈਚ ਵਿੱਚ ਆਰਸੀਬੀ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।


ਆਰਸੀਬੀ ਦੀ ਪਾਰੀ ਦੇ ਦੂਜੇ ਓਵਰ ਦੀ ਆਖਰੀ ਗੇਂਦ 'ਤੇ ਫਾਫ ਡੂ ਪਲੇਸਿਸ ਨੇ ਕਵਰ ਵੱਲ ਸ਼ਾਟ ਮਾਰਿਆ, ਜਿਸ ਨੂੰ ਰੋਕਣ ਲਈ ਕੇਐੱਲ ਰਾਹੁਲ ਦੌੜੇ ਪਰ ਬਾਊਂਡਰੀ ਤੱਕ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੀ ਸੱਜੀ ਲੱਤ 'ਚ ਖਿਚਾਅ ਪੈ ਗਿਆ ਤੇ ਉਹ ਰੁੱਕ ਗਏ। ਇਸ ਤੋਂ ਬਾਅਦ ਟੀਮ ਦੇ ਫਿਜ਼ੀਓ ਸਮੇਤ ਹੋਰ ਖਿਡਾਰੀ ਉੱਥੇ ਪਹੁੰਚੇ, ਜਿਸ 'ਚ ਕੇਐੱਲ ਰਾਹੁਲ ਦਰਦ 'ਚ ਸਾਫ ਨਜ਼ਰ ਆ ਰਹੇ ਸੀ।






ਇਹ ਵੀ ਪੜ੍ਹੋ: IPL 2023: ਕਦੇ ਗੋਲਗੱਪੇ ਵੇਚਦਾ ਸੀ IPL ਸਟਾਰ ਯਸ਼ਸਵੀ ਜੈਸਵਾਲ, ਜਾਣੋ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਦੀ ਕਹਾਣੀ


ਇਸ ਤੋਂ ਬਾਅਦ ਕੇਐੱਲ ਰਾਹੁਲ ਨੂੰ ਸਾਥੀ ਖਿਡਾਰੀਆਂ ਦੀ ਮਦਦ ਨਾਲ ਮੈਦਾਨ ਤੋਂ ਬਾਹਰ ਕੱਢਿਆ ਗਿਆ। ਸਟੇਡੀਅਮ 'ਚ ਮੌਜੂਦ ਕੇਐੱਲ ਰਾਹੁਲ ਦੀ ਪਤਨੀ ਆਥੀਆ ਸ਼ੈੱਟੀ ਵੀ ਕਾਫੀ ਚਿੰਤਤ ਨਜ਼ਰ ਆਈ। ਇਸ ਦੇ ਨਾਲ ਹੀ ਟੀਮ ਦੇ ਸਾਥੀਆਂ ਦੇ ਚਿਹਰਿਆਂ 'ਤੇ ਚਿੰਤਾ ਸਾਫ ਦਿਖਾਈ ਦੇ ਰਹੀ ਸੀ।


ਲਖਨਊ ਦੀ ਟੀਮ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ


ਲਖਨਊ ਸੁਪਰ ਜਾਇੰਟਸ ਦਾ ਇਸ ਸੀਜ਼ਨ 'ਚ ਹੁਣ ਤੱਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ, ਜਿਸ 'ਚ ਉਨ੍ਹਾਂ ਨੇ 8 'ਚੋਂ 5 ਮੈਚ ਜਿੱਤੇ ਹਨ ਅਤੇ 3 'ਚ ਹਾਰ ਦਾ ਸਾਹਮਣਾ ਕੀਤਾ ਹੈ, ਜਿਸ ਤੋਂ ਬਾਅਦ ਟੀਮ ਇਸ ਸਮੇਂ ਪੁਆਇੰਟ ਟੇਬਲ 'ਚ 10 ਅੰਕਾਂ ਨਾਲ ਦੂਜੇ ਸਥਾਨ 'ਤੇ ਕਾਬਜ਼ ਹੈ। ਲਖਨਊ ਨੇ ਆਪਣੇ ਪਿਛਲੇ ਮੈਚ ਵਿੱਚ ਪੰਜਾਬ ਕਿੰਗਜ਼ ਦੇ ਖਿਲਾਫ 56 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ, ਜਿਸ ਵਿੱਚ ਟੀਮ ਨੇ 257 ਦੌੜਾਂ ਬਣਾਈਆਂ, ਜੋ ਕਿ ਆਈਪੀਐਲ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਸਕੋਰ ਹੈ।


 


ਇਹ ਵੀ ਪੜ੍ਹੋ: Watch: ਪ੍ਰਸ਼ੰਸਕ ਦਾ ਮੋਬਾਈਲ ਲੈ ਕੇ ਚਲੇ ਗਏ ਰੋਹਿਤ ਸ਼ਰਮਾ! ਵੀਡੀਓ 'ਚ ਦੇਖੋ ਫਿਰ ਕੀ ਹੋਇਆ