Rishabh Pant ਲਈ ਪਾਕਿ ਖਿਡਾਰੀਆਂ ਨੇ ਵੀ ਕੀਤੀ ਦੁਆ, ਰਿਜ਼ਵਾਨ ਤੇ ਸ਼ਾਹੀਨ ਸਣੇ ਇਨ੍ਹਾਂ ਕ੍ਰਿਕਟਰਾਂ ਨੇ ਕੀਤਾ ਟਵੀਟ
Rishabh Pant Accident: ਰਿਸ਼ਭ ਪੰਤ ਸ਼ੁੱਕਰਵਾਰ ਸਵੇਰੇ ਕਾਰ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਏ ਸਨ। ਪਾਕਿਸਤਾਨੀ ਕ੍ਰਿਕਟਰਾਂ ਨੇ ਵੀ ਉਹਨਾਂ ਦੇ ਜਲਦੀ ਠੀਕ ਹੋਣ ਦੀ ਦੁਆ ਕੀਤੀ ਹੈ।
Pakistan Cricketers on Rishabh Pant: ਰਿਸ਼ਭ ਪੰਤ ਸ਼ੁੱਕਰਵਾਰ ਤੜਕੇ ਦਿੱਲੀ ਤੋਂ ਆਪਣੇ ਗ੍ਰਹਿ ਸ਼ਹਿਰ ਰੁੜਕੀ ਜਾ ਰਹੇ ਸਨ। ਝਪਕੀ ਕਾਰਨ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਉਸ ਵਿੱਚ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਦਿੱਲੀ-ਦੇਹਰਾਦੂਨ ਹਾਈਵੇ 'ਤੇ ਹੋਏ ਇਸ ਹਾਦਸੇ 'ਚ ਪੰਤ ਵਾਲ-ਵਾਲ ਬਚ ਗਏ। ਪੰਤ ਫਿਲਹਾਲ ਠੀਕ ਹਨ ਪਰ ਡੂੰਘੀਆਂ ਸੱਟਾਂ ਕਾਰਨ ਉਹ ਕੁਝ ਸਮੇਂ ਲਈ ਕ੍ਰਿਕਟ ਦੇ ਮੈਦਾਨ ਤੋਂ ਦੂਰ ਰਹਿਣਗੇ।
ਫਿਲਹਾਲ ਰਿਸ਼ਭ ਪੰਤ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਹਾਦਸੇ ਤੋਂ ਬਾਅਦ ਹੁਣ ਤੱਕ ਰਿਸ਼ਭ ਦੇ ਜਲਦੀ ਠੀਕ ਹੋਣ ਲਈ ਸੋਸ਼ਲ ਮੀਡੀਆ 'ਤੇ ਦੁਆਵਾਂ ਮੰਗੀਆਂ ਜਾ ਰਹੀਆਂ ਹਨ। ਇਨ੍ਹਾਂ 'ਚ ਪਾਕਿਸਤਾਨੀ ਕ੍ਰਿਕਟਰ ਵੀ ਸ਼ਾਮਲ ਹਨ। ਮੁਹੰਮਦ ਰਿਜ਼ਵਾਨ ਨੇ ਹਾਲ ਹੀ 'ਚ ਰਿਸ਼ਭ ਪੰਤ ਲਈ ਟਵੀਟ ਕੀਤਾ। ਉਨ੍ਹਾਂ ਤੋਂ ਪਹਿਲਾਂ ਕਈ ਪਾਕਿਸਤਾਨੀ ਕ੍ਰਿਕਟਰ ਪੰਤ ਲਈ ਅਸ਼ੀਰਵਾਦ ਮੰਗ ਚੁੱਕੇ ਹਨ।
Prayers for speedy recovery of @RishabhPant17. Get well soon, in sha Allah.
— Muhammad Rizwan (@iMRizwanPak) December 31, 2022
Prayers and best wishes for @RishabhPant17
— Shadab Khan (@76Shadabkhan) December 30, 2022
Just came to know about about Rishabh Pant's accident in India. Sending many prayers and wishes for you @RishabhPant17. Wishing you a speedy recovery, get well soon brother... #RishabhPant
— Shoaib Malik 🇵🇰 (@realshoaibmalik) December 30, 2022
Praying for @RishabhPant17
— Shaheen Shah Afridi (@iShaheenAfridi) December 30, 2022
I hope there's nothing serious @RishabhPant17 I wish you a quick recovery and many prayers bhai. InshaAllah you will be fine and back on field very soon ❤️ pic.twitter.com/gy5WhoO0gf
— Hassan Ali 🇵🇰 (@RealHa55an) December 30, 2022
Prayers for speedy recovery @RishabhPant17 #caraccident pic.twitter.com/MaD7Q5Pott
— Mohammad Hafeez (@MHafeez22) December 30, 2022
ਅਸੀਂ ਡਾਕਟਰਾਂ ਦੇ ਇਲਾਜ ਤੋਂ ਸੰਤੁਸ਼ਟ ਹਾਂ - DDCA
ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਹਾਲ-ਚਾਲ ਪੁੱਛਣ ਲਈ DDCA ਦੀ ਟੀਮ ਸ਼ਨੀਵਾਰ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਪਹੁੰਚੀ। ਇੱਥੇ ਉਨ੍ਹਾਂ ਦੀ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ ਡੀਡੀਸੀਏ ਟੀਮ ਨੇ ਆਪਣੇ ਬਿਆਨ 'ਚ ਕਿਹਾ ਕਿ ਰਿਸ਼ਭ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਅਸੀਂ ਡਾਕਟਰਾਂ ਦੇ ਇਲਾਜ ਤੋਂ ਸੰਤੁਸ਼ਟ ਹਾਂ। ਪੰਤ ਨੂੰ ਇੱਥੋਂ ਸ਼ਿਫਟ ਕਰਨ ਦਾ ਫੈਸਲਾ ਬੀਸੀਸੀਆਈ ਕਰੇਗਾ। ਬੀਸੀਸੀਆਈ ਦੇ ਡਾਕਟਰ ਵੀ ਲਗਾਤਾਰ ਸੰਪਰਕ ਵਿੱਚ ਹਨ। ਉਸ ਦਾ ਇਲਾਜ ਇੱਥੇ ਵੀ ਬਿਹਤਰ ਚੱਲ ਰਿਹਾ ਹੈ। ਜੇ ਵਧੀਆ ਇਲਾਜ ਦੀ ਜ਼ਰੂਰਤ ਹੋਵੇ ਤਾਂ ਉਨ੍ਹਾਂ ਨੂੰ ਸ਼ਿਫਟ ਵੀ ਕੀਤਾ ਜਾ ਸਕਦਾ ਹੈ।