Rishabh Pant: ਰਿਸ਼ਭ ਪੰਤ ਦੀ ਡਾਕੂਮੈਂਟਰੀ 'Miracle Man' ਦਾ ਪਾਰਟ 2 ਰਿਲੀਜ਼, ਜ਼ੀਰੋ ਤੋਂ ਫਿਰ ਹੀਰੋ ਬਣਿਆ ਕ੍ਰਿਕਟਰ
Miracle Man Part Two: ਰਿਸ਼ਭ ਪੰਤ ਆਈਪੀਐੱਲ 2024 ਰਾਹੀਂ ਮੈਦਾਨ 'ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਕੈਪੀਟਲਸ ਦੀ ਕਪਤਾਨੀ ਕਰਨ ਵਾਲੇ ਰਿਸ਼ਭ ਪੰਤ ਪਿਛਲੇ ਸੀਜ਼ਨ 'ਚ ਸੱਟ ਕਾਰਨ ਨਹੀਂ
Miracle Man Part Two: ਰਿਸ਼ਭ ਪੰਤ ਆਈਪੀਐੱਲ 2024 ਰਾਹੀਂ ਮੈਦਾਨ 'ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਕੈਪੀਟਲਸ ਦੀ ਕਪਤਾਨੀ ਕਰਨ ਵਾਲੇ ਰਿਸ਼ਭ ਪੰਤ ਪਿਛਲੇ ਸੀਜ਼ਨ 'ਚ ਸੱਟ ਕਾਰਨ ਨਹੀਂ ਖੇਡ ਸਕੇ ਸਨ। ਦਰਅਸਲ, ਦਸੰਬਰ 2022 ਵਿੱਚ ਹੋਏ ਇੱਕ ਕਾਰ ਹਾਦਸੇ ਵਿੱਚ ਪੰਤ ਗੰਭੀਰ ਜ਼ਖ਼ਮੀ ਹੋ ਗਏ ਸੀ। ਪਰ ਹੁਣ ਉਹ ਵਾਪਸੀ ਕਰਨ ਦੇ ਬਹੁਤ ਨੇੜੇ ਹੈ। ਪਰ ਪੰਤ ਲਈ ਲਗਭਗ 14 ਮਹੀਨਿਆਂ ਦੀ ਵਾਪਸੀ ਦੀ ਯਾਤਰਾ ਆਸਾਨ ਨਹੀਂ ਰਹੀ। ਬੀਸੀਸੀਆਈ ਨੇ ਡਾਕੂਮੈਂਟਰੀ ਰਾਹੀਂ ਪੰਤ ਦੇ ਇਸ ਸਫ਼ਰ ਨੂੰ ਦਿਖਾਇਆ ਹੈ।
ਬੀਸੀਸੀਆਈ ਨੇ ਪੰਤ ਦੀ 'ਮਿਰੇਕਲ ਮੈਨ' ਨਾਂ ਦੀ ਡਾਕੂਮੈਂਟਰੀ ਬਣਾਈ, ਜਿਸ ਦਾ ਦੂਜਾ ਹਿੱਸਾ ਅੱਜ (16 ਮਾਰਚ) ਰਿਲੀਜ਼ ਕੀਤਾ ਗਿਆ। ਡਾਕੂਮੈਂਟਰੀ ਵਿੱਚ, ਨੈਸ਼ਨਲ ਕ੍ਰਿਕਟ ਅਕੈਡਮੀ ਦੇ ਫਿਜ਼ੀਓਥੈਰੇਪਿਸਟ ਥੁਲਾਸੀ ਯੁਵਰਾਜ, ਧਨੰਜੈ ਕੌਸ਼ਿਕ ਅਤੇ ਪ੍ਰਦਰਸ਼ਨ ਨਿਸ਼ਾਂਤਾ ਬੋਰਦੋਲੋਈ ਨੇ ਪੰਤ ਦੇ ਪੂਰੇ ਸਫ਼ਰ ਨੂੰ ਬਿਆਨ ਕੀਤਾ।
𝗧𝗵𝗲 𝗚𝗿𝗲𝗮𝘁𝗲𝘀𝘁 𝗖𝗼𝗺𝗲𝗯𝗮𝗰𝗸 𝗦𝘁𝗼𝗿𝘆
— BCCI (@BCCI) March 16, 2024
In Part 2 of the #MiracleMan, we bring you insights from @RishabhPant17's road to recovery, where determination and perseverance ultimately triumph.
From intense rehabilitation sessions, training regime, and nutrition - the… pic.twitter.com/83YZExqkIa
ਡਾਕੂਮੈਂਟਰੀ ਦੇ ਦੂਜੇ ਭਾਗ ਵਿੱਚ ਪੰਤ ਦੇ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਪਹੁੰਚਣ ਤੋਂ ਬਾਅਦ ਹੋਰ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਦੂਜਾ ਭਾਗ ਲਗਭਗ 9 ਮਿੰਟ ਲੰਬਾ ਹੈ। ਇਸ ਵਿੱਚ ਪੰਤ ਨੇ ਆਪਣੇ ਸਫ਼ਰ ਬਾਰੇ ਵੀ ਗੱਲ ਕੀਤੀ।
The Greatest Comeback Story
— BCCI (@BCCI) March 14, 2024
In Part 1 of the #MiracleMan, we chronicle the tireless efforts of the resilient medical team that made @RishabhPant17’s remarkable return to cricket possible. As Rishabh defies the odds in the face of adversity, the men behind the scenes unveil their… pic.twitter.com/9ylCvW2zO8
ਪੰਤ ਨੇ ਕਿਹਾ, "ਸਭ ਤੋਂ ਪਹਿਲਾਂ ਮੈਂ ਇਹ ਕਹਾਂਗਾ ਕਿ ਰਿਹੈਬ ਬਹੁਤ ਪਰੇਸ਼ਾਨ ਕਰਦਾ ਹੈ। ਰਿਹੈਬ ਦੀ ਸਭ ਤੋਂ ਬੁਰੀ ਗੱਲ ਇਹ ਹੈ ਕਿ ਤੁਹਾਨੂੰ ਹਰ ਰੋਜ਼ ਉਹੀ ਕੰਮ ਕਰਨਾ ਪੈਂਦਾ ਹੈ। ਕਿਉਂਕਿ ਤੁਹਾਡੇ ਕੋਲ ਕੋਈ ਹੋਰ ਵਿਕਲਪ ਨਹੀਂ ਹੈ। ਤੁਹਾਨੂੰ ਉਹੀ ਕੰਮ ਵਾਰ-ਵਾਰ ਕਰਨਾ ਪੈਂਦਾ ਹੈ, ਉਹੀ ਲੋਕਾਂ ਨੂੰ ਦੇਖਣਾ ਹੈ। ਪਰ ਜਿੰਨਾ ਬੋਰਿੰਗ ਤੁਸੀ ਕਰਦੇ ਹੋ, ਓਨਾ ਹੀ ਚੰਗਾ ਹੋਵੋਗੇ।"
ਉਨ੍ਹਾਂ ਨੇ ਅੱਗੇ ਕਿਹਾ, "ਐਨਸੀਏ ਵਿੱਚ ਲੋਕ ਬਹੁਤ ਚੰਗੇ ਹਨ। ਮੈਂ ਨਿੱਜੀ ਤੌਰ 'ਤੇ ਨਿਤਿਨ ਭਾਈ ਨੂੰ ਬਹੁਤ ਚੰਗਾ ਸਮਝਦਾ ਹਾਂ। ਮੈਂ ਕਹਾਂਗਾ ਕਿ ਤੁਲਸੀ ਭਾਈ ਉੱਥੇ ਸਨ, ਰਜਨੀ ਉੱਥੇ ਸਨ, ਧਨੰਜੇ ਭਾਈ ਉੱਥੇ ਸਨ। ਹਰ ਕੋਈ ਚਾਹੁੰਦਾ ਹੈ ਕਿ ਤੁਸੀਂ ਠੀਕ ਹੋਵੋ। ਇੰਨੀ ਲੰਮੀ ਸੱਟ ਨਾਲ ਨਿਰਾਸ਼ਾ ਹੁੰਦੀ ਰਹਿੰਦੀ ਹੈ, ਉਸ ਸਮੇਂ NCA ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਸੀ।" ਦੇਖੋ ਡਾਕੂਮੈਂਟਰੀ ਦੇ ਦੋਵੇਂ ਪਾਰਟ...