World Cup 2023: ਵਿਸ਼ਵ ਕੱਪ 'ਚ ਛੱਕਿਆਂ ਦੇ ਬਾਦਸ਼ਾਹ ਬਣਨਗੇ ਰੋਹਿਤ ਸ਼ਰਮਾ, ਕਪਤਾਨ ਦੇ ਨਾਂਅ ਜੁੜੇਗਾ ਇਹ ਖਿਤਾਬ
Most Sixes In World Cup: ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ ਮੁਕਾਬਲੇ ਨਾਲ ਆਪਣੇ ਵਿਸ਼ਵ ਕੱਪ ਅਭਿਆਨ ਦੀ ਸ਼ੁਰੂਆਤ ਕਰੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ 8 ਅਕਤੂਬਰ ਨੂੰ ਚੇਨਈ 'ਚ ਖੇਡਿਆ ਜਾਵੇਗਾ
Most Sixes In World Cup: ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ ਮੁਕਾਬਲੇ ਨਾਲ ਆਪਣੇ ਵਿਸ਼ਵ ਕੱਪ ਅਭਿਆਨ ਦੀ ਸ਼ੁਰੂਆਤ ਕਰੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ 8 ਅਕਤੂਬਰ ਨੂੰ ਚੇਨਈ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋਲ ਵਿਸ਼ੇਸ਼ ਸੂਚੀ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਹੋਵੇਗਾ। ਦਰਅਸਲ, ਰੋਹਿਤ ਸ਼ਰਮਾ ਵਿਸ਼ਵ ਕੱਪ ਮੈਚਾਂ ਵਿੱਚ 12ਵੇਂ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਹਨ, ਪਰ ਹਿਟਮੈਨ ਕੋਲ ਟੌਪ ਤੇ ਪਹੁੰਚਣ ਦਾ ਮੌਕਾ ਹੋਵੇਗਾ।
ਰੋਹਿਤ ਸ਼ਰਮਾ ਨੇ ਵਿਸ਼ਵ ਕੱਪ 'ਚ ਕਿੰਨੇ ਛੱਕੇ ਲਗਾਏ ?
ਹੁਣ ਤੱਕ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਦੇ 16 ਮੁਕਾਬਲੇ ਖੇਡੇ ਹਨ। ਇਨ੍ਹਾਂ 16 ਵਿਸ਼ਵ ਕੱਪ ਦੇ ਮੈਚਾਂ 'ਚ 23 ਛੱਕੇ ਲਗਾਏ ਹਨ। ਇਸ ਦੇ ਨਾਲ ਹੀ ਇਸ ਸੂਚੀ 'ਚ ਵੈਸਟਇੰਡੀਜ਼ ਦੇ ਸਾਬਕਾ ਖਿਡਾਰੀ ਕ੍ਰਿਸ ਗੇਲ ਚੋਟੀ 'ਤੇ ਹਨ। ਕ੍ਰਿਸ ਗੇਲ ਨੇ ਵਿਸ਼ਵ ਕੱਪ ਦੇ 35 ਮੈਚਾਂ 'ਚ 49 ਛੱਕੇ ਲਗਾਏ ਹਨ। ਦੂਜੇ ਸਥਾਨ 'ਤੇ ਦੱਖਣੀ ਅਫਰੀਕਾ ਦੇ ਦਿੱਗਜ ਖਿਡਾਰੀ ਏਬੀ ਡਿਵਿਲੀਅਰਸ ਹਨ। ਇਸ ਖਿਡਾਰੀ ਨੇ ਵਿਸ਼ਵ ਕੱਪ ਦੇ 23 ਮੈਚਾਂ 'ਚ 37 ਛੱਕੇ ਲਗਾਏ ਸਨ। ਜਦੋਂ ਕਿ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਤੀਜੇ ਨੰਬਰ 'ਤੇ ਹਨ। ਰਿਕੀ ਪੋਂਟਿੰਗ ਨੇ ਵਿਸ਼ਵ ਕੱਪ ਦੇ 46 ਮੈਚਾਂ 'ਚ 31 ਛੱਕੇ ਲਗਾਏ ਹਨ।
ਇਨ੍ਹਾਂ ਦਿੱਗਜਾਂ ਨੇ ਵਿਸ਼ਵ ਕੱਪ 'ਚ ਲਗਾਏ ਸਭ ਤੋਂ ਵੱਧ ਛੱਕੇ...
ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਸਾਬਕਾ ਦਿੱਗਜ ਖਿਡਾਰੀ ਬ੍ਰੈਂਡਨ ਮੈਕੁਲਮ ਇਸ ਸੂਚੀ 'ਚ ਚੌਥੇ ਸਥਾਨ 'ਤੇ ਹਨ। ਬ੍ਰੈਂਡਨ ਮੈਕੁਲਮ ਨੇ ਵਿਸ਼ਵ ਕੱਪ ਦੇ 34 ਮੈਚਾਂ 'ਚ 29 ਛੱਕੇ ਲਗਾਏ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੇ ਸਾਬਕਾ ਦਿੱਗਜ ਖਿਡਾਰੀ ਹਰਸ਼ਲ ਗਿਬਸ ਪੰਜਵੇਂ ਨੰਬਰ 'ਤੇ ਹਨ। ਹਰਸ਼ੇਲ ਗਿਬਸ ਨੇ ਵਿਸ਼ਵ ਕੱਪ ਦੇ 25 ਮੈਚਾਂ 'ਚ 28 ਛੱਕੇ ਲਗਾਏ। ਹਾਲਾਂਕਿ ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਨੇ 23 ਛੱਕੇ ਲਗਾਏ ਹਨ। ਪਰ ਉਹ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ 12ਵੇਂ ਨੰਬਰ 'ਤੇ ਹੈ। ਸਿਰਫ 5 ਛੱਕੇ ਲਗਾਉਣ ਤੋਂ ਬਾਅਦ ਰੋਹਿਤ ਸ਼ਰਮਾ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਟਾਪ-5 ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹੋ ਜਾਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।