T20 World Cup: ਟੀ-20 ਵਿਸ਼ਵ ਕੱਪ ਸ਼ੁਰੂ ਹੋਣ 'ਚ ਅਜੇ ਇਕ ਮਹੀਨਾ ਬਾਕੀ ਹੈ ਅਤੇ ਓਪਨਿੰਗ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਆਸਟ੍ਰੇਲੀਆ ਖਿਲਾਫ਼ 20 ਸਤੰਬਰ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਰੋਹਿਤ ਸ਼ਰਮਾ ਨੇ ਇੱਥੇ ਓਪਨਿੰਗ ਨੂੰ ਲੈ ਕੇ ਚੱਲ ਰਹੀ ਬਹਿਸ ਨੂੰ ਪੂਰੀ ਤਰ੍ਹਾਂ ਖਤਮ ਕਰਦੇ ਹੋਏ ਕਿਹਾ ਕਿ ਟੀ-20 ਵਿਸ਼ਵ ਕੱਪ 'ਚ ਭਾਰਤ ਲਈ ਸਿਰਫ ਕੇਐੱਲ ਰਾਹੁਲ ਹੀ ਓਪਨਿੰਗ ਕਰਨਗੇ।


ਪ੍ਰੈੱਸ ਕਾਨਫਰੰਸ 'ਚ ਰੋਹਿਤ ਸ਼ਰਮਾ ਨੇ ਕਿਹਾ ਕਿ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸਾਡੇ ਸਾਹਮਣੇ ਵਿਰਾਟ ਕੋਹਲੀ ਇਕ ਬਦਲ ਹੈ, ਉਹ ਸਾਡੇ ਲਈ ਤੀਜੇ ਸਲਾਮੀ ਬੱਲੇਬਾਜ਼ ਹੋਣਗੇ ਪਰ ਟੀ-20 ਵਿਸ਼ਵ ਕੱਪ 'ਚ ਸਾਡੇ ਲਈ ਸਿਰਫ ਕੇਐੱਲ ਰਾਹੁਲ ਹੀ ਓਪਨਿੰਗ ਕਰਨਗੇ, ਕਈ ਵਾਰ ਉਨ੍ਹਾਂ ਦਾ ਪ੍ਰਦਰਸ਼ਨ ਨਜ਼ਰ ਨਹੀਂ ਆਉਂਦਾ ਪਰ ਉਹ ਸਾਡੇ ਲਈ ਬਹੁਤ ਮਹੱਤਵਪੂਰਨ ਖਿਡਾਰੀ ਹੈ।


ਦੱਸ ਦੇਈਏ ਕਿ ਟੀ-20 ਵਰਲਡ ਕੱਪ ਤੋਂ ਪਹਿਲਾਂ ਲਗਾਤਾਰ ਚਰਚਾ ਸੀ ਕਿ ਵਿਰਾਟ ਕੋਹਲੀ ਨੂੰ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਨਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੇਐੱਲ ਰਾਹੁਲ ਦੀ ਸਟ੍ਰਾਈਕ ਰੇਟ 'ਤੇ ਸਵਾਲ ਉਠਾਏ ਗਏ ਹਨ, ਅਜਿਹੇ ਵਿੱਚ ਇੱਕ ਨਵੇਂ ਇਸ ਲਈ ਟੀਮ ਨੂੰ ਨਵਾਂ combination ਦੇ ਨਾਲ ਟੀਮ ਨੂੰ ਮੈਦਾਨ ਵਿੱਚ ਉਤਰਾਇਆ ਜਾ ਰਿਹਾ ਹੈ। 



ਰਾਹੁਲ ਹੀ ਓਪਨਰ ਪਰ...


ਵਿਰਾਟ ਕੋਹਲੀ ਨੇ ਓਪਨਰ ਦੇ ਤੌਰ 'ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ, ਹਾਲ ਹੀ ਦੇ ਏਸ਼ੀਆ ਕੱਪ 'ਚ ਜਦੋਂ ਉਹ ਅਫਗਾਨਿਸਤਾਨ ਦੇ ਖਿਲਾਫ਼ ਓਪਨਿੰਗ ਕਰਨ ਲਈ ਉਤਰੇ ਤਾਂ ਉਨ੍ਹਾਂ ਨੇ ਅਜੇਤੂ 122 ਦੌੜਾਂ ਬਣਾਈਆਂ ਸਨ। ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਵਿਰਾਟ ਕੋਹਲੀ ਦਾ ਸੈਂਕੜਿਆਂ ਦਾ ਤਿੰਨ ਸਾਲ ਦਾ ਸੋਕਾ ਵੀ ਖਤਮ ਹੋ ਗਿਆ ਅਤੇ ਉਸ ਨੇ ਆਪਣੇ ਕਰੀਅਰ ਦਾ 71ਵਾਂ ਅੰਤਰਰਾਸ਼ਟਰੀ ਸੈਂਕੜਾ ਲਾਇਆ।


ਰੋਹਿਤ ਦੇ ਇਸ ਬਿਆਨ ਤੋਂ ਸਾਫ ਹੈ ਕਿ ਟੀ-20 ਵਿਸ਼ਵ ਕੱਪ 'ਚ ਸਿਰਫ ਕੇ.ਐੱਲ ਰਾਹੁਲ ਹੀ ਉਨ੍ਹਾਂ ਨਾਲ ਓਪਨਿੰਗ ਕਰਨਗੇ ਪਰ ਜੇ ਲੋੜ ਪਈ ਤਾਂ ਵਿਰਾਟ ਕੋਹਲੀ ਨੂੰ ਵੀ ਓਪਨਿੰਗ 'ਤੇ ਰੱਖਿਆ ਜਾ ਸਕਦਾ ਹੈ। ਕਿਉਂਕਿ ਕਪਤਾਨ ਰੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਸਾਡੇ ਕੋਲ ਤੀਸਰਾ ਓਪਨਰ ਨਹੀਂ ਹੈ, ਅਜਿਹੇ 'ਚ ਜੇ ਵਿਰਾਟ ਕੋਹਲੀ ਕੋਲ ਉਹ ਤਜ਼ਰਬਾ ਹੈ ਤਾਂ ਉਹ ਖੁਦ ਹੀ ਵਿਕਲਪ ਬਣ ਜਾਂਦੇ ਹਨ।


ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਇਸ ਪ੍ਰਕਾਰ ਹੈ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਡਬਲਯੂਕੇ), ਦਿਨੇਸ਼ ਕਾਰਤਿਕ (ਡਬਲਯੂਕੇ), ਹਾਰਦਿਕ ਪੰਡਯਾ, ਆਰ. ਅਸ਼ਵਿਨ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ।


ਸਟੈਂਡਬਾਏ ਖਿਡਾਰੀ - ਮੁਹੰਮਦ ਸ਼ਮੀ, ਸ਼੍ਰੇਅਸ ਅਈਅਰ, ਰਵੀ ਬਿਸ਼ਨੋਈ, ਦੀਪਕ ਚਾਹਰ।