ਪੜਚੋਲ ਕਰੋ
Advertisement
ਹੋਟਲ 'ਚ ਖਾਣਾ ਖਾਉਣ ਕਰਕੇ ਰੋਹਿਤ, ਪੰਤ, ਗਿੱਲ, ਸੈਣੀ ਨੇ ਖੜੀ ਕੀਤੀ ਨਵੀਂ ਮੁਸਿਬਤ, BCCI ਵਲੋਂ ਜਾਂਚ ਦੇ ਹੁਕਮ
ਦੱਸ ਦੇਈਏ ਕਿ ਟੀਮ ਇੰਡੀਆ ਅਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਸੀਰੀਜ਼ ਦਾ ਤੀਜਾ ਮੈਚ 7 ਜਨਵਰੀ ਤੋਂ ਸਿਡਨੀ ਵਿੱਚ ਖੇਡਿਆ ਜਾਣਾ ਹੈ। ਸਿਡਨੀ ਵਿਚ ਕੋਵਿਡ 19 ਦੇ ਮਾਮਲਿਆਂ ਵਿਚ ਵਾਧੇ ਕਾਰਨ ਖਿਡਾਰੀਆਂ ਨੂੰ ਫਿਲਹਾਲ ਮੈਲਬਰਨ ਵਿਚ ਰੱਖਿਆ ਗਿਆ ਹੈ।
ਨਵੀਂ ਦਿੱਲੀ: ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਖਿਡਾਰੀਆਂ ਵਲੋਂ ਬਾਇਓ-ਸੁਰੱਖਿਆ ਪ੍ਰੋਟੋਕੋਲ ਤੋੜਨ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵੇਂ ਸਾਲ ਮੌਕੇ ਟੀਮ ਇੰਡੀਆ ਦੇ ਸਟਾਰ ਖਿਡਾਰੀ ਰੋਹਿਤ ਸ਼ਰਮਾ, ਰਿਸ਼ਭ ਪੰਤ, ਸ਼ੁਭਮਨ ਗਿੱਲ, ਪ੍ਰਿਥਵੀ ਸ਼ਾਅ ਅਤੇ ਨਵਦੀਪ ਸੈਣੀ ਮੈਲਬਰਨ ਰੈਸਟੋਰੈਂਟ ਵਿੱਚ ਦੁਪਹਿਰ ਦਾ ਖਾਣਾ ਖਾਂਦੇ ਵੇਖੇ ਗਏ। ਜਿਸ ਤੋਂ ਬਾਅਦ ਇਨ੍ਹਾਂ 'ਤੇ ਬਾਇਓ-ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਦਾ ਇਲਜ਼ਾਮ ਲੱਗਿਆ ਹੈ। ਦੱਸ ਦਈਏ ਕਿ ਇਨ੍ਹਾਂ ਭਾਰਤੀ ਖਿਡਾਰੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਭਾਰਤੀ ਖਿਡਾਰੀਆਂ ਨੂੰ ਚੈਡਸਟਨ ਸ਼ਾਪਿੰਗ ਸੈਂਟਰ ਦੇ ਬਾਰ ਬੀ-ਕਿਊ ਰੈਸਟੋਰੈਂਟ ਦੇ ਅੰਦਰ ਖਾਣਾ ਲੈਂਦੇ ਵੇਖਿਆਂ ਗਿਆਨ। ਰੈਸਟੋਰੈਂਟ ਦੇ ਸਟਾਫ ਨੇ ‘ਸਿਡਨੀ ਮਾਰਨਿੰਗ ਹੇਰਾਲਡ’ ਤੋਂ ਪੁਸ਼ਟੀ ਕੀਤੀ ਹੈ ਕਿ ਭਾਰਤੀ ਖਿਡਾਰੀ ਨਵੇਂ ਸਾਲ ਦੇ ਪਹਿਲੇ ਦਿਨ ਇੱਥੇ ਆਏ ਸੀ। ਕੋਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਦੋਵਾਂ ਟੀਮਾਂ ਦੇ ਖਿਡਾਰੀਆਂ ਅਤੇ ਸਟਾਫ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਨੂੰ ਬਾਹਰ ਖਾਣ ਦੀ ਇਜਾਜ਼ਤ ਹੈ ਪਰ ਉਨ੍ਹਾਂ ਨੂੰ ਕਿਸੇ ਰੈਸਟੋਰੈਂਟ ਦੇ ਅੰਦਰ ਬੈਠਣ ਦੀ ਬਜਾਏ ਬਾਹਰ ਬੈਠਣ ਨੂੰ ਕਿਹਾ ਗਿਆ ਹੈ। ਭਾਰਤੀ ਖਿਡਾਰੀ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾ ਰਹੇ ਸੀ।
ਭਾਰਤੀ ਖਿਡਾਰੀਆਂ ਦਾ ਬਿੱਲ ਟੀਮ ਇੰਡੀਆ ਦੇ ਪ੍ਰਸ਼ੰਸਕ ਨਵਦੀਪ ਸਿੰਘ ਨੇ ਦਿੱਤਾ। ਉਸਨੇ ਇਸ ਵੀਡੀਓ ਨੂੰ ਟਵਿੱਟਰ 'ਤੇ ਵੀਡੀਓ ਅਤੇ ਫੋਟੋਆਂ ਸਾਂਝੇ ਕੀਤੇ। ਨਵਦੀਪ ਸਿੰਘ ਨੇ ਵੀ ਬਿਲ ਦੀ ਫੋਟੋ ਟਵੀਟ ਕੀਤੀ ਹੈ। ਭਾਰਤੀ ਖਿਡਾਰੀਆਂ ਨੂੰ ਸੋਇਆ ਸਾਸ ਚਿਕਨ, ਚਿਕਨ ਮਸ਼ਰੂਮ ਅਤੇ ਡਾਈਟ ਕੋਕ ਪੀਣ ਦਿਓ ਪੀਤਾ ਜਿਸ ਦਾ ਬਿੱਲ 118.69 ਆਸਟਰੇਲੀਆਈ ਡਾਲਰ ਆਇਆ ਸੀ, ਜੋ ਕਿ ਭਾਰਤੀ ਕਰੰਸੀ ਵਿਚ ਕੁਲ 6683 ਰੁਪਏ ਹੈ। ਬਿੱਲ ਦਾ ਭੁਗਤਾਨ ਕਰਨ ਤੋਂ ਬਾਅਦ, ਰਿਸ਼ਭ ਪੰਤ ਨੇ ਨਵਦੀਪ ਸਿੰਘ ਅਤੇ ਉਸਦੀ ਪਤਨੀ ਦਾ ਧੰਨਵਾਦ ਕੀਤਾ। ਸਕੂਲਾਂ ਵਿਚ ਸਾਫ ਪਾਣੀ ਮੁਹੱਈਆ ਕਰਵਾਉਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Bc mere saamne waale table par gill pant sharma saini fuckkkkkk pic.twitter.com/yQUvdu3shF
— Navaldeep Singh (@NavalGeekSingh) January 1, 2021
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਕਾਰੋਬਾਰ
ਮਨੋਰੰਜਨ
ਆਟੋ
Advertisement