ਪੜਚੋਲ ਕਰੋ

IND vs SA: ਫਾਈਨਲ ਜਿੱਤਕੇ ਰੋਹਿਤ ਸ਼ਰਮਾ ਰਚ ਦੇਣਗੇ ਇਤਿਹਾਸ, ਬਣ ਜਾਣਗੇ ਦੇਸ਼ ਦੇ ਪਹਿਲੇ ਕਪਤਾਨ, ਜਾਣੋ ਕੀ ਹੈ ਰਿਕਾਰਡ

ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ 2024 ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੱਤ ਪਾਰੀਆਂ ਵਿੱਚ 248 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਔਸਤ 41.33 ਅਤੇ ਸਟ੍ਰਾਈਕ ਰੇਟ 155.97 ਸੀ। ਉਸ ਨੇ ਟੂਰਨਾਮੈਂਟ ਵਿੱਚ ਤਿੰਨ ਅਰਧ ਸੈਂਕੜੇ ਲਗਾਏ ਹਨ। 

IND vs SA: ਰੋਹਿਤ ਸ਼ਰਮਾ ਦੀ ਅਗਵਾਈ 'ਚ ਭਾਰਤੀ ਟੀਮ ਨੇ ਖੇਡ ਦੇ ਤਿੰਨੋਂ ਫਾਰਮੈਟਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਮਰੀਕਾ ਤੇ ਵੈਸਟਇੰਡੀਜ਼ 'ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ 2024 'ਚ ਟੀਮ ਦੇ ਪ੍ਰਦਰਸ਼ਨ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਪਿਛਲੇ 12 ਮਹੀਨਿਆਂ ਵਿੱਚ ਰੋਹਿਤ ਦੀ ਕਪਤਾਨੀ ਵਿੱਚ ਭਾਰਤੀ ਟੀਮ ਤਿੰਨ ਆਈਸੀਸੀ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ ਹੈ। 

ਹਾਲਾਂਕਿ, ਟੀਮ ਪਿਛਲੇ ਸਾਲ ਭਾਰਤ ਵਿੱਚ ਆਯੋਜਿਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਵਨਡੇ ਵਿਸ਼ਵ ਕੱਪ 2023 ਵਿੱਚ ਖਿਤਾਬੀ ਮੈਚ ਜਿੱਤਣ ਤੋਂ ਖੁੰਝ ਗਈ ਸੀ। ਹਾਲਾਂਕਿ ਆਈਸੀਸੀ ਦੇ ਚੱਲ ਰਹੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਇੱਕ ਵਾਰ ਫਿਰ ਜਿੱਤ ਦੇ ਰੱਥ 'ਤੇ ਸਵਾਰ ਹੈ ਅਤੇ ਲਗਾਤਾਰ ਸੱਤ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਈ ਹੈ। ਜੇਕਰ ਟੀਮ ਫਾਈਨਲ ਜਿੱਤਣ 'ਚ ਸਫਲ ਰਹਿੰਦੀ ਹੈ ਤਾਂ ਰੋਹਿਤ ਕਪਤਾਨ ਦੇ ਰੂਪ 'ਚ ਵੱਡੀ ਉਪਲੱਬਧੀ ਹਾਸਲ ਕਰ ਲਵੇਗਾ।

ਭਾਰਤ ਨੇ ਟੀ-20 ਵਿਸ਼ਵ ਕੱਪ 2024 ਦੇ ਦੂਜੇ ਸੈਮੀਫਾਈਨਲ 'ਚ ਇੰਗਲੈਂਡ ਨੂੰ ਹਰਾ ਕੇ ਫਾਈਨਲ ਲਈ ਟਿਕਟ ਬੁੱਕ ਕਰ ਲਈ ਸੀ। ਇਸ ਜਿੱਤ ਦੇ ਨਾਲ ਹੀ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਜਿੱਤਾਂ ਦੇ ਮਾਮਲੇ 'ਚ ਸਭ ਤੋਂ ਸਫਲ ਕਪਤਾਨ ਬਣ ਗਏ ਹਨ। ਉਸ ਨੇ ਪਾਕਿਸਤਾਨ ਦੇ ਟੀ-20 ਕਪਤਾਨ ਬਾਬਰ ਆਜ਼ਮ ਦਾ ਰਿਕਾਰਡ ਤੋੜ ਦਿੱਤਾ ਹੈ। ਬਾਬਰ ਆਜ਼ਮ ਨੇ ਟੀ-20 ਇੰਟਰਨੈਸ਼ਨਲ 'ਚ 85 ਮੈਚਾਂ 'ਚ 48 ਜਿੱਤਾਂ ਹਾਸਲ ਕੀਤੀਆਂ ਹਨ। ਦੂਜੇ ਪਾਸੇ ਰੋਹਿਤ ਸ਼ਰਮਾ ਨੇ ਸਿਰਫ਼ 61 ਮੈਚਾਂ ਵਿੱਚ 49 ਜਿੱਤਾਂ ਦਰਜ ਕੀਤੀਆਂ ਹਨ। 

ਜੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਅੱਜ ਦੱਖਣੀ ਅਫ਼ਰੀਕਾ ਖ਼ਿਲਾਫ਼ ਖ਼ਿਤਾਬੀ ਮੈਚ ਜਿੱਤਣ ਵਿੱਚ ਸਫ਼ਲ ਰਹਿੰਦੀ ਹੈ ਤਾਂ ਰੋਹਿਤ ਸ਼ਰਮਾ ਟੀ-20 ਅੰਤਰਰਾਸ਼ਟਰੀ ਵਿੱਚ 50 ਮੈਚ ਜਿੱਤਣ ਵਾਲੇ ਪਹਿਲੇ ਕਪਤਾਨ ਬਣ ਜਾਣਗੇ। ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ 2024 ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੱਤ ਪਾਰੀਆਂ ਵਿੱਚ 248 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਔਸਤ 41.33 ਅਤੇ ਸਟ੍ਰਾਈਕ ਰੇਟ 155.97 ਸੀ। ਉਸ ਨੇ ਟੂਰਨਾਮੈਂਟ ਵਿੱਚ ਤਿੰਨ ਅਰਧ ਸੈਂਕੜੇ ਲਗਾਏ ਹਨ। 

ਹਾਲਾਂਕਿ ਉਨ੍ਹਾਂ ਦੇ ਸਾਥੀ ਵਿਰਾਟ ਕੋਹਲੀ ਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਦੇਖਿਆ ਗਿਆ ਹੈ। ਇਸ ਖਿਤਾਬ ਨਾਲ ਕੋਹਲੀ ਉਨ੍ਹਾਂ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹੋ ਜਾਣਗੇ, ਜਿਨ੍ਹਾਂ ਦੇ ਨਾਂਅ ਦੇ ਅੱਗੇ ਆਈਸੀਸੀ ਦੇ ਤਿੰਨੋਂ ਸੀਮਤ ਓਵਰਾਂ ਦੇ ਖਿਤਾਬ ਜਿੱਤਣ ਵਾਲੇ ਲਿਖਿਆ ਜਾਵੇਗਾ। ਉਹ 2011 ਵਿੱਚ ਵਨਡੇ ਅਤੇ 2013 ਵਿੱਚ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀਆਂ ਭਾਰਤੀ ਟੀਮਾਂ ਦੇ ਮੁੱਖ ਮੈਂਬਰ ਰਹੇ ਹਨ।

ਟਾਪ ਹੈਡਲਾਈਨ

RCB-MI ਤੋਂ CSK-KKR ਤੱਕ, ਇੱਕ ਕਲਿੱਕ 'ਚ ਦੇਖੋ ਸਾਰੀਆਂ 10 ਟੀਮਾਂ ਦੇ ਖਿਡਾਰੀ; ਕਿਸ ਨੂੰ ਕੀਤੇ ਰਿਟੇਨ ਅਤੇ ਕਿਸ ਨੂੰ ਰਿਲਿਜ਼
RCB-MI ਤੋਂ CSK-KKR ਤੱਕ, ਇੱਕ ਕਲਿੱਕ 'ਚ ਦੇਖੋ ਸਾਰੀਆਂ 10 ਟੀਮਾਂ ਦੇ ਖਿਡਾਰੀ; ਕਿਸ ਨੂੰ ਕੀਤੇ ਰਿਟੇਨ ਅਤੇ ਕਿਸ ਨੂੰ ਰਿਲਿਜ਼
MS Dhoni Retires From IPL: ਐਮਐਸ ਧੋਨੀ ਨੇ IPL ਤੋਂ ਲਿਆ ਸੰਨਿਆਸ, ਹੁਣ ਸੰਭਾਲਣਗੇ ਇਹ ਜ਼ਿੰਮੇਵਾਰੀ, ਫਰੈਂਚਾਇਜ਼ੀ ਨੇ ਕੀਤਾ ਐਲਾਨ...
ਐਮਐਸ ਧੋਨੀ ਨੇ IPL ਤੋਂ ਲਿਆ ਸੰਨਿਆਸ, ਹੁਣ ਸੰਭਾਲਣਗੇ ਇਹ ਜ਼ਿੰਮੇਵਾਰੀ, ਫਰੈਂਚਾਇਜ਼ੀ ਨੇ ਕੀਤਾ ਐਲਾਨ...
ਨਿਊਜ਼ੀਲੈਂਡ ਨੂੰ ਲੱਗਿਆ 440 ਵੋਲਟ ਦਾ ਝਟਕਾ, ਦਿੱਗਜ ਆਲਰਾਊਂਡਰ ਟੀਮ ਤੋਂ ਹੋਇਆ ਬਾਹਰ; ਜਾਣੋ ਕਿਉਂ
ਨਿਊਜ਼ੀਲੈਂਡ ਨੂੰ ਲੱਗਿਆ 440 ਵੋਲਟ ਦਾ ਝਟਕਾ, ਦਿੱਗਜ ਆਲਰਾਊਂਡਰ ਟੀਮ ਤੋਂ ਹੋਇਆ ਬਾਹਰ; ਜਾਣੋ ਕਿਉਂ
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: 110KMPH ਰਫ਼ਤਾਰ ਨਾਲ ਤੂਫ਼ਾਨ ਢਾਏਗਾ ਕਹਿਰ, 6 ਜ਼ਿਲ੍ਹਿਆਂ 'ਚ 3 ਦਿਨਾਂ ਲਈ ਸਕੂਲ ਬੰਦ, ਵੱਡੀ ਗਿਣਤੀ 'ਚ ਲੋਕ ਸੁਰੱਖਿਅਤ ਥਾਵਾਂ 'ਤੇ ਹੋਏ ਸ਼ਿਫਟ; 10 ਸੂਬਿਆਂ 'ਤੇ ਮੰਡਰਾ ਰਿਹਾ ਖ਼ਤਰਾ...
110KMPH ਰਫ਼ਤਾਰ ਨਾਲ ਤੂਫ਼ਾਨ ਢਾਏਗਾ ਕਹਿਰ, 6 ਜ਼ਿਲ੍ਹਿਆਂ 'ਚ 3 ਦਿਨਾਂ ਲਈ ਸਕੂਲ ਬੰਦ, ਵੱਡੀ ਗਿਣਤੀ 'ਚ ਲੋਕ ਸੁਰੱਖਿਅਤ ਥਾਵਾਂ 'ਤੇ ਹੋਏ ਸ਼ਿਫਟ; 10 ਸੂਬਿਆਂ 'ਤੇ ਮੰਡਰਾ ਰਿਹਾ ਖ਼ਤਰਾ...
Punjab News: ਚੋਣਾਂ ਤੋਂ ਪਹਿਲਾਂ ਹਾਈ ਅਲਰਟ 'ਤੇ ਪੰਜਾਬ, ਕਈ ਜ਼ਿਲਿਆਂ 'ਚ ਪੈਰਾਮਿਲਟਰੀ ਫੋਰਸ ਤਾਇਨਾਤ, ਚੱਪੇ-ਚੱਪੇ 'ਤੇ ਵਧਾਈ ਗਈ ਸੁਰੱਖਿਆ...
ਚੋਣਾਂ ਤੋਂ ਪਹਿਲਾਂ ਹਾਈ ਅਲਰਟ 'ਤੇ ਪੰਜਾਬ, ਕਈ ਜ਼ਿਲਿਆਂ 'ਚ ਪੈਰਾਮਿਲਟਰੀ ਫੋਰਸ ਤਾਇਨਾਤ, ਚੱਪੇ-ਚੱਪੇ 'ਤੇ ਵਧਾਈ ਗਈ ਸੁਰੱਖਿਆ...
Punjab News: ਪੰਜਾਬ 'ਚ ਵੱਡੀ ਵਾਰਦਾਤ, ਡੇਅਰੀ ਮਾਲਕ ਦਾ ਕਤਲ, ਪਿੰਡ 'ਚ ਤਣਾਅ ਦਾ ਮਾਹੌਲ, ਪਰਿਵਾਰ ਬੋਲਿਆ- SSP ਅਤੇ SHO ਨੂੰ ਤੁਰੰਤ ਮੁਅੱਤਲ...
ਪੰਜਾਬ 'ਚ ਵੱਡੀ ਵਾਰਦਾਤ, ਡੇਅਰੀ ਮਾਲਕ ਦਾ ਕਤਲ, ਪਿੰਡ 'ਚ ਤਣਾਅ ਦਾ ਮਾਹੌਲ, ਪਰਿਵਾਰ ਬੋਲਿਆ- SSP ਅਤੇ SHO ਨੂੰ ਤੁਰੰਤ ਮੁਅੱਤਲ...
Congress MP Security Officer: ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
Punjab Congress Crisis: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
Embed widget