RR vs GT Live Score: ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਜ਼ ਨੂੰ ਆਸਾਨੀ ਨਾਲ ਹਰਾਇਆ, 37 ਗੇਂਦਾਂ ਪਹਿਲਾਂ ਹੀ ਹਾਸਲ ਕੀਤੀ ਜਿੱਤ
IPL 2023 RR vs GT: ਅੱਜ (5 ਮਈ) ਟੂਰਨਾਮੈਂਟ ਦਾ 48ਵਾਂ ਲੀਗ ਮੈਚ ਸ਼ਾਮ 7:30 ਵਜੇ ਤੋਂ ਗੁਜਰਾਤ ਟਾਈਟਨਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਜੈਪੁਰ ਵਿੱਚ ਹੋਵੇਗਾ।
LIVE
Background
RR vs GT Match: IPL 2023 ਦਾ 48ਵਾਂ ਲੀਗ ਮੈਚ ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਜੈਪੁਰ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਦੇ ਜ਼ਰੀਏ ਦੋਵੇਂ ਟੀਮਾਂ ਟੂਰਨਾਮੈਂਟ 'ਚ ਆਪਣਾ 10ਵਾਂ ਮੈਚ ਖੇਡਣਗੀਆਂ। ਦੋਵੇਂ ਟੀਮਾਂ ਆਪਣਾ ਪਿਛਲਾ ਮੈਚ ਹਾਰ ਚੁੱਕੀਆਂ ਸਨ, ਇਸ ਲਈ ਦੋਵਾਂ ਟੀਮਾਂ 'ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਗੁਜਰਾਤ ਨੇ ਹੁਣ ਤੱਕ 6 ਮੈਚ ਜਿੱਤੇ ਹਨ, ਜਦਕਿ ਰਾਜਸਥਾਨ ਰਾਇਲਜ਼ ਨੇ 5 ਮੈਚ ਜਿੱਤੇ ਹਨ।
ਗੁਜਰਾਤ ਪੁਆਇੰਟ ਟੇਬਲ 'ਚ ਪਹਿਲੇ ਨੰਬਰ 'ਤੇ ਹੈ ਅਤੇ ਰਾਜਸਥਾਨ ਚੌਥੇ ਨੰਬਰ 'ਤੇ ਹੈ। ਸਵਾਈ ਮਾਨਸਿੰਘ ਸਟੇਡੀਅਮ ਦੀ ਪਿੱਚ ਸ਼ੁਰੂਆਤ 'ਚ ਬੱਲੇਬਾਜ਼ਾਂ ਨੂੰ ਕੁਝ ਪਰੇਸ਼ਾਨ ਕਰਦੀ ਹੈ, ਅਜਿਹੇ 'ਚ ਟੀਮਾਂ ਟਾਸ ਜਿੱਤ ਕੇ ਬਾਅਦ 'ਚ ਬੱਲੇਬਾਜ਼ੀ ਕਰਨ ਨੂੰ ਤਰਜੀਹ ਦੇਣਗੀਆਂ। ਦੂਜੇ ਪਾਸੇ ਟੀਮ 'ਚ ਬਦਲਾਅ ਦੀ ਗੱਲ ਕਰੀਏ ਤਾਂ ਰਿਧੀਮਾਨ ਸਾਹਾ ਦੀ ਜਗ੍ਹਾ ਕੇਐੱਸ ਭਰਤ ਨੂੰ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਰਾਜਸਥਾਨ ਟੀਮ 'ਚ ਗੇਂਦਬਾਜ਼ੀ 'ਚ ਬਦਲਾਅ ਹੋ ਸਕਦਾ ਹੈ। ਇਸ ਤੋਂ ਇਲਾਵਾ ਦੋਵੇਂ ਟੀਮਾਂ ਕੁਝ ਬਦਲਾਅ ਕਰ ਸਕਦੀਆਂ ਹਨ।
ਗੁਜਰਾਤ ਟਾਈਟਨਸ ਦੀ ਪਲੇਇੰਗ ਇਲੈਵਨ (ਪਹਿਲਾਂ ਬੱਲੇਬਾਜ਼ੀ)- ਕੇਐਸ ਭਰਤ, ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਹਾਰਦਿਕ ਪੰਡਯਾ (ਕਪਤਾਨ), ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਅਲਜ਼ਾਰੀ ਜੋਸੇਫ, ਮੁਹੰਮਦ ਸ਼ਮੀ, ਜੋਸ਼ ਲਿਟਲ।
ਇਮਪੈਕਟ ਪਲੇਅਰ – ਜੋਸ਼ ਲਿਟਿਲ, ਆਰ ਸਾਈ ਕਿਸ਼ੋਰ, ਮੋਹਿਤ ਸ਼ਰਮਾ, ਰਿਧੀਮਾਨ ਸਾਹਾ, ਜਯੰਤ ਯਾਦਵ
ਰਾਜਸਥਾਨ ਰਾਇਲਜ਼ ਦੀ ਪਲੇਇੰਗ ਇਲੈਵਨ (ਪਹਿਲੀ ਗੇਂਦਬਾਜ਼ੀ)- ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ), ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਯੁਜਵੇਂਦਰ ਚਾਹਲ, ਸੰਦੀਪ ਸ਼ਰਮਾ, ਮੁਰੂਗਨ ਅਸ਼ਵਿਨ।
ਗੁਜਰਾਤ ਨੇ ਆਸਾਨੀ ਨਾਲ ਹਾਸਲ ਕੀਤੀ ਜਿੱਤ
RR vs GT Match Highlights: ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਜ਼ ਨੂੰ ਉਨ੍ਹਾਂ ਦੇ ਘਰ 'ਚ ਆਸਾਨੀ ਨਾਲ ਹਰਾਇਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ ਦੀ ਟੀਮ 118 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਗੁਜਰਾਤ ਨੇ ਸਿਰਫ਼ 13.5 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ। ਗੁਜਰਾਤ ਲਈ ਹਾਰਦਿਕ ਪੰਡਯਾ ਨੇ 15 ਗੇਂਦਾਂ ਵਿੱਚ ਨਾਬਾਦ 39 ਅਤੇ ਰਿਧੀਮਾਨ ਸਾਹਾ ਨੇ ਨਾਬਾਦ 41 ਦੌੜਾਂ ਬਣਾਈਆਂ।
RR vs GT Live: ਗੁਜਰਾਤ ਟਾਈਟਨਸ ਦੇ ਨਾਂਅ ਰਿਹਾ ਪਾਵਰਪਲੇ
RR vs GT Live: ਗੁਜਰਾਤ ਟਾਈਟਨਸ ਨੇ ਪਾਵਰਪਲੇ ਵਿੱਚ ਹੀ ਮੈਚ ਜਿੱਤ ਲਿਆ ਹੈ। ਗੁਜਰਾਤ ਨੇ ਪਹਿਲੇ 6 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ 49 ਦੌੜਾਂ ਬਣਾ ਲਈਆਂ ਹਨ। ਸਾਹਾ 25 ਅਤੇ ਗਿੱਲ 21 ਦੌੜਾਂ 'ਤੇ ਖੇਡ ਰਹੇ ਹਨ। ਦੋਵਾਂ ਨੇ ਪਾਵਰਪਲੇ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ।
ਟ੍ਰੇਂਟ ਬੋਲਟ 15 ਦੌੜਾਂ ਬਣਾ ਕੇ ਪਰਤੇ ਪੈਵੇਲੀਅਨ
ਰਾਜਸਥਾਨ ਰਾਇਲਸ ਨੂੰ 112 ਦੇ ਸਕੋਰ 'ਤੇ ਟ੍ਰੇਂਟ ਬੋਲਟ ਦੇ ਰੂਪ 'ਚ 9ਵਾਂ ਝਟਕਾ ਲੱਗਾ। ਮੁਹੰਮਦ ਸ਼ਮੀ ਨੇ ਬੋਲਟ ਨੂੰ 15 ਦੇ ਨਿੱਜੀ ਸਕੋਰ 'ਤੇ ਆਊਟ ਕਰਕੇ ਪਵੇਲੀਅਨ ਭੇਜਿਆ।
RR vs GT Live: ਅਸ਼ਵਿਨ ਆਊਟ 9 ਓਵਰਾਂ 'ਚ ਬਣਾਈਆਂ 67 ਦੌੜਾਂ
RR vs GT Live: 63 ਦੇ ਸਕੋਰ 'ਤੇ ਰਾਜਸਥਾਨ ਰਾਇਲਜ਼ ਦਾ ਚੌਥਾ ਵਿਕਟ ਡਿੱਗ ਗਿਆ। ਉਪਰਲੇ ਕ੍ਰਮ 'ਤੇ ਬੱਲੇਬਾਜ਼ੀ ਕਰਨ ਆਏ ਰਵੀਚੰਦਰਨ ਅਸ਼ਵਿਨ ਸਿਰਫ਼ 2 ਦੌੜਾਂ ਹੀ ਬਣਾ ਸਕੇ। ਉਸ ਨੂੰ ਰਾਸ਼ਿਦ ਖਾਨ ਨੇ ਆਊਟ ਕੀਤਾ। ਹੁਣ ਦੇਵਦੱਤ ਪਡੀਕਲ ਅਤੇ ਰਿਆਨ ਪਰਾਗ ਖੇਡ ਰਹੇ ਹਨ। 9 ਓਵਰਾਂ ਤੋਂ ਬਾਅਦ ਰਾਜਸਥਾਨ ਦਾ ਸਕੋਰ 4 ਵਿਕਟਾਂ 'ਤੇ 67 ਦੌੜਾਂ ਹੈ।
RR vs GT Live: ਮੁਹੰਮਦ ਸ਼ਮੀ ਨੇ ਪਹਿਲੇ ਓਵਰ ਵਿੱਚ ਦਿੱਤੀਆਂ ਸਿਰਫ਼ ਦੋ ਦੌੜਾਂ
RR vs GT Live: ਮੁਹੰਮਦ ਸ਼ਮੀ ਨੇ ਪਹਿਲੇ ਓਵਰ ਵਿੱਚ ਸਿਰਫ਼ ਦੋ ਦੌੜਾਂ ਦਿੱਤੀਆਂ। ਯਸ਼ਸਵੀ ਜੈਸਵਾਲ ਅਤੇ ਜੋਸ ਬਟਲਰ ਦੋਵੇਂ ਹੀ ਸ਼ਮੀ ਦੇ ਖਿਲਾਫ ਸੰਘਰਸ਼ ਕਰਦੇ ਨਜ਼ਰ ਆਏ।