RR vs PBKS Live : ਪੰਜਾਬ ਨੇ ਰਾਜਸਥਾਨ ਨੂੰ ਜਿੱਤਣ ਲਈ 198 ਦੌੜਾਂ ਦਾ ਦਿੱਤਾ ਟੀਚਾ
RR vs PBKS Live : ਅੱਜ (5 ਅਪ੍ਰੈਲ) IPL ਵਿੱਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਮੁਕਾਬਲਾ ਹੋਵੇਗਾ। ਰਾਜਸਥਾਨ ਰਾਇਲਜ਼ ਦੀ ਕਪਤਾਨੀ ਜਿੱਥੇ ਸੰਜੂ ਸੈਮਸਨ ਦੇ ਹੱਥਾਂ 'ਚ ਹੈ, ਓਥੇ ਹੀ ਇਸ ਸੀਜ਼ਨ 'ਚ
LIVE

Background
RR vs PBKS Live : ਰਾਜਸਥਾਨ ਰਾਇਲਜ਼ ਦਾ ਡਿੱਗਿਆ ਚੌਥਾ ਵਿਕਟ, ਸੰਜੂ ਆਊਟ
RR vs PBKS Live : RR vs PBKS Live : ਰਾਜਸਥਾਨ ਦਾ ਚੌਥਾ ਵਿਕਟ ਡਿੱਗਿਆ। ਕਪਤਾਨ ਸੰਜੂ ਸੈਮਸਨ 25 ਗੇਂਦਾਂ ਵਿੱਚ 42 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਆਊਟ ਹੋ ਗਏ। ਸੰਜੂ ਨੇ 5 ਚੌਕੇ ਅਤੇ 1 ਛੱਕਾ ਲਗਾਇਆ। ਰਾਜਸਥਾਨ ਨੇ 11 ਓਵਰਾਂ ਵਿੱਚ 91 ਦੌੜਾਂ ਬਣਾਈਆਂ ਹਨ। ਟੀਮ ਨੂੰ ਜਿੱਤ ਲਈ 107 ਦੌੜਾਂ ਦੀ ਲੋੜ ਹੈ।
RR vs PBKS Live : ਰਾਜਸਥਾਨ ਨੂੰ ਜਿੱਤ ਲਈ 72 ਗੇਂਦਾਂ ਵਿੱਚ 128 ਦੌੜਾਂ ਦੀ ਲੋੜ
RR vs PBKS Live : ਰਾਜਸਥਾਨ ਰਾਇਲਜ਼ ਨੇ 8 ਓਵਰਾਂ ਵਿੱਚ 70 ਦੌੜਾਂ ਬਣਾਈਆਂ। ਉਸ ਨੂੰ ਜਿੱਤ ਲਈ 72 ਗੇਂਦਾਂ ਵਿੱਚ 128 ਦੌੜਾਂ ਦੀ ਲੋੜ ਹੈ। ਸੰਜੂ 16 ਗੇਂਦਾਂ ਵਿੱਚ 33 ਅਤੇ ਦੇਵਦੱਤ 5 ਦੌੜਾਂ ਬਣਾ ਕੇ ਖੇਡ ਰਹੇ ਹਨ।
RR vs PBKS Live : ਸੰਜੂ ਸੈਮਸਨ ਨੇ ਅਜਿੰਕਿਆ ਰਹਾਣੇ ਦਾ ਤੋੜਿਆ ਰਿਕਾਰਡ
RR vs PBKS Live : ਸੰਜੂ ਸੈਮਸਨ ਤੇਜ਼ ਬੱਲੇਬਾਜ਼ੀ ਕਰ ਰਹੇ ਹਨ। ਉਸ ਨੇ 11 ਗੇਂਦਾਂ ਵਿੱਚ 25 ਦੌੜਾਂ ਬਣਾਈਆਂ ਹਨ। ਦਿਲਚਸਪ ਗੱਲ ਇਹ ਹੈ ਕਿ ਸੰਜੂ ਨੇ ਅਜਿੰਕਿਆ ਰਹਾਣੇ ਦਾ ਇੱਕ ਖਾਸ ਰਿਕਾਰਡ ਤੋੜ ਦਿੱਤਾ ਹੈ। ਉਹ ਰਾਜਸਥਾਨ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
RR vs PBKS Live : ਯਸ਼ਸਵੀ ਜੈਸਵਾਲ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ , ਰਾਜਸਥਾਨ ਨੂੰ ਪਹਿਲਾ ਝਟਕਾ
RR vs PBKS Live : 198 ਦੇ ਸਕੋਰ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਦੀ ਟੀਮ ਨੂੰ ਪਹਿਲਾ ਝਟਕਾ 13 ਦੇ ਸਕੋਰ 'ਤੇ ਯਸ਼ਸਵੀ ਜੈਸਵਾਲ ਦੇ ਰੂਪ 'ਚ ਲੱਗਾ, ਜੋ 11 ਦੌੜਾਂ ਬਣਾ ਕੇ ਅਰਸ਼ਦੀਪ ਸਿੰਘ ਦੇ ਹੱਥੋਂ ਕੈਚ ਹੋ ਕੇ ਪੈਵੇਲੀਅਨ ਪਰਤ ਗਏ।
RR vs PBKS Live : ਪੰਜਾਬ ਨੇ ਰਾਜਸਥਾਨ ਨੂੰ ਜਿੱਤਣ ਲਈ 198 ਦੌੜਾਂ ਦਾ ਦਿੱਤਾ ਟੀਚਾ
RR vs PBKS Live : ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤ ਲਈ 198 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ਿਖਰ ਧਵਨ ਨੇ 86 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ 9 ਚੌਕੇ ਅਤੇ 3 ਛੱਕੇ ਲਗਾਏ। ਪ੍ਰਭਸਿਮਰਨ ਸਿੰਘ ਨੇ 34 ਗੇਂਦਾਂ ਵਿੱਚ 60 ਦੌੜਾਂ ਬਣਾਈਆਂ। ਉਨ੍ਹਾਂ ਨੇ 7 ਚੌਕੇ ਅਤੇ 4 ਛੱਕੇ ਲਗਾਏ। ਜਿਤੇਸ਼ ਸ਼ਰਮਾ ਨੇ 16 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਰਾਜਸਥਾਨ ਲਈ ਜੇਸਨ ਹੋਲਡਰ ਨੇ 2 ਵਿਕਟਾਂ ਲਈਆਂ। ਅਸ਼ਵਿਨ ਅਤੇ ਚਾਹਲ ਨੂੰ ਵੀ ਇਕ-ਇਕ ਵਿਕਟ ਮਿਲੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
