Sania Mirza-Shoaib Malik: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਹਾਲ ਹੀ 'ਚ ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ਦਾ ਵੀਡੀਓ ਸ਼ੇਅਰ ਕੀਤਾ ਹੈ, ਜੋ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪਾਕਿਸਤਾਨ ਨੇ ਇਸ ਮੈਚ 'ਚ ਭਾਰਤ ਨੂੰ ਹਰਾਇਆ ਸੀ ਪਰ ਇਸ ਮੈਚ ਦੀ ਇਕ ਦਿਲਚਸਪ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
ਦਰਅਸਲ ਮੈਚ ਦੌਰਾਨ ਫੀਲਡਿੰਗ ਲਈ ਬਾਊਂਡਰੀ 'ਤੇ ਪਹੁੰਚੇ ਪਾਕਿਸਤਾਨੀ ਕ੍ਰਿਕਟਰ ਤੇ ਸਾਨੀਆ ਮਿਰਜ਼ਾ ਦੇ ਪਤੀ ਸ਼ੋਏਬ ਅਖਤਰ ਕਾਫੀ ਉਤਸ਼ਾਹਿਤ ਹੋ ਗਏ ਤੇ 'ਜੀਜਾ ਜੀ-ਜੀਜਾ ਜੀ' ਕਹਿਣ ਲੱਗੇ। ਦੱਸ ਦੇਈਏ ਕਿ ਭਾਰਤ ਦੀ ਧੀ ਸਾਨੀਆ ਮਿਰਜ਼ਾ ਨਾਲ ਵਿਆਹ ਕਰ ਕੇ ਸ਼ੋਏਬ ਨੂੰ ਇਹ ਖਿਤਾਬ ਦਿੱਤਾ ਸੀ।
ਇਸ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਾਨੀਆ ਮਿਰਜ਼ਾ ਨੇ ਇਸ 'ਤੇ ਆਪਣੀ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਸਾਨੀਆ ਨੇ ਦਿਲ ਤੇ ਉੱਚੀ ਹੱਸਣ ਵਾਲੇ ਇਮੋਜ਼ੀ ਬਣਾਏ ਹਨ। ਸਾਨੀਆ ਦੀ ਇਸ ਪ੍ਰਤੀਕਿਰਿਆ ਨੂੰ ਵੇਖਣ ਤੋਂ ਬਾਅਦ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਇਹ ਵੀਡੀਓ ਕਾਫੀ ਪਸੰਦ ਆਈ ਹੈ।
ਸਾਨੀਆ ਮਿਰਜ਼ਾ ਅਤੇ ਸ਼ੋਏਬ ਅਖਤਰ ਦੀ ਜੋੜੀ ਕਾਫ਼ੀ ਲਾਈਮਲਾਈਟ 'ਚ ਰਹਿੰਦੀ ਹੈ। ਭਾਰਤ ਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਖੂਬਸੂਰਤ ਲਵ ਸਟੋਰੀ ਦੇਣ ਵਾਲੇ ਇਸ ਜੋੜੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਵਿਆਹ ਤੋਂ ਬਾਅਦ ਵੀ ਇਨ੍ਹਾਂ ਦੇ ਦਿਲ ਆਪਣੇ-ਆਪਣੇ ਦੇਸ਼ਾਂ ਲਈ ਧੜਕਦੇ ਹਨ।
ਨਿੱਜੀ ਜ਼ਿੰਦਗੀ ਤੋਂ ਇਲਾਵਾ ਜਦੋਂ ਦੋਵੇਂ ਮੈਦਾਨ 'ਚ ਉਤਰਦੇ ਹਨ ਤਾਂ ਸਿਰਫ਼ ਆਪਣੇ ਦੇਸ਼ ਲਈ ਖੇਡਦੇ ਹਨ। ਜਿੱਥੇ ਸ਼ੋਏਬ ਇਕ ਸਫ਼ਲ ਪਾਕਿਸਤਾਨੀ ਖਿਡਾਰੀ ਹਨ, ਉੱਥੇ ਹੀ ਸਾਨੀਆ ਮਿਰਜ਼ਾ ਨੇ ਟੈਨਿਸ ਦੀ ਦੁਨੀਆਂ 'ਚ ਭਾਰਤ ਨੂੰ ਕਈ ਵੱਡੀਆਂ ਕਾਮਯਾਬੀਆਂ ਦਿਵਾਈਆਂ ਹਨ। ਸਾਨੀਆ ਮਿਰਜ਼ਾ ਤੇ ਸ਼ੋਏਬ ਦਾ ਇਕ ਬੇਟਾ ਵੀ ਹੈ। ਅਕਸਰ ਦੋਵੇਂ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਦੱਸ ਦੇਈਏ ਕਿ ਸਾਨੀਆ ਮਿਰਜ਼ਾ ਤੇ ਸ਼ੋਏਬ ਮਲਿਕ ਨੂੰ ਕੋਰੋਨਾ ਵਾਇਰਸ ਅਤੇ ਲੌਕਡਾਊਨ ਕਾਰਨ ਲੰਬੇ ਸਮੇਂ ਤੋਂ ਵੱਖ ਰਹਿਣਾ ਪਿਆ ਸੀ। ਜਦੋਂ ਸਾਨੀਆ ਆਪਣੇ ਬੇਟੇ ਨਾਲ ਭਾਰਤ 'ਚ ਸੀ ਤਾਂ ਸ਼ੋਏਬ ਪਾਕਿਸਤਾਨ 'ਚ ਰਹਿ ਰਹੇ ਸਨ। ਸਾਨੀਆ ਨੇ ਦੱਸਿਆ ਕਿ ਬੇਟਾ ਛੋਟਾ ਸੀ, ਜਿਸ ਕਾਰਨ ਉਹ ਆਪਣੇ ਪਿਤਾ ਨੂੰ ਬਹੁਤ ਮਿਸ ਕਰਦਾ ਸੀ, ਅਜਿਹੇ 'ਚ ਉਸ ਨੂੰ ਸੰਭਾਲਣਾ ਥੋੜ੍ਹਾ ਮੁਸ਼ਕਲ ਸੀ। ਹਾਲਾਂਕਿ 2021 'ਚ ਦੋਵੇਂ ਇਕੱਠੇ ਦੁਬਈ ਗਏ ਤੇ ਇਕੱਠੇ ਹੀ ਰਹਿ ਰਹੇ ਹਨ।
ਇਹ ਵੀ ਪੜ੍ਹੋ: Aroosa Alam: ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਤੋਂ ਪਹਿਲਾਂ ਅਰੂਸਾ ਆਲਮ ਦਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/