Asia Cup 2023: ਪਾਕਿਸਤਾਨ ਨੇ ਏਸ਼ੀਆ ਕੱਪ ਦੀ ਟੀਮ 'ਚ ਕੀਤਾ ਵੱਡਾ ਬਦਲਾਅ, ਇਸ ਸਟਾਰ ਖਿਡਾਰੀ ਨੂੰ ਕੀਤਾ ਸ਼ਾਮਲ
Asia Cup 2023: ਪਾਕਿਸਤਾਨ ਨੇ 2023 ਏਸ਼ੀਆ ਕੱਪ ਲਈ ਆਪਣੀ ਟੀਮ ਵਿੱਚ ਇੱਕ ਬਦਲਾਅ ਕੀਤਾ ਹੈ। ਪੀਸੀਬੀ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਫੈਸਲਾ ਲਿਆ ਹੈ।
Asia Cup 2023 Pakistan Squad: ਏਸ਼ੀਆ ਕੱਪ 2023 ਸ਼ੁਰੂ ਹੋਣ 'ਚ ਹੁਣ 5 ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 30 ਅਗਸਤ ਨੂੰ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। 2023 ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਪਾਕਿਸਤਾਨ ਨੇ ਆਪਣੀ ਟੀਮ 'ਚ ਵੱਡਾ ਬਦਲਾਅ ਕੀਤਾ ਹੈ।
ਦਰਅਸਲ, ਪਾਕਿਸਤਾਨ ਨੇ ਏਸ਼ੀਆ ਕੱਪ ਲਈ ਸਾਊਦ ਸ਼ਕੀਲ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਉੱਥੇ ਹੀ ਤਾਇਬ ਤਾਹਿਰ, ਜੋ ਪਹਿਲਾਂ ਟੀਮ ਵਿੱਚ ਸ਼ਾਮਲ ਸਨ, ਨੂੰ ਹੁਣ ਟ੍ਰੈਵਲ ਰਿਜ਼ਰਵ ਪਲੇਅਰ ਬਣਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: IND vs PAK: ਕੇਐੱਲ ਰਾਹੁਲ ਲਈ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਖੇਡਣਾ ਮੁਸ਼ਕਿਲ, ਇਸ਼ਾਨ ਕਿਸ਼ਾਨ ਕੋਲ ਸੁਨਹਿਰੀ ਮੌਕਾ
ਏਸ਼ੀਆ ਕੱਪ 2023 ਲਈ ਪਾਕਿਸਤਾਨੀ ਟੀਮ- ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ (VC), ਅਬਦੁੱਲਾ ਸ਼ਫੀਕ, ਫਹੀਮ ਅਸ਼ਰਫ, ਫਖਰ ਜ਼ਮਾਨ, ਹਾਰਿਸ ਰਊਫ, ਇਫਤਿਖਾਰ ਅਹਿਮਦ, ਇਮਾਮ-ਉਲ-ਹੱਕ, ਮੁਹੰਮਦ ਹਾਰਿਸ (ਵਿਕੇਟਕੀਪਰ), ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ (ਵਿਕੇਟਕੀਪਰ), ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸਲਮਾਨ ਅਲੀ ਆਗਾ, ਸਊਦ ਸ਼ਕੀਲ, ਸ਼ਾਹੀਨ ਅਫਰੀਦੀ ਅਤੇ ਉਸਾਮਾ ਮੀਰ।
ਟ੍ਰੈਵਲ ਰਿਜ਼ਰਵ ਪਲੇਅਰ: ਤਾਇਬ ਤਾਹਿਰ
Pakistan squad: Babar Azam (c), Shadab Khan (vc), Abdullah Shafique, Faheem Ashraf, Fakhar Zaman, Haris Rauf, Iftikhar Ahmed, Imam-ul-Haq, Mohammad Haris (wk), Mohammad Nawaz, Mohammad Rizwan (wk), Mohammad Wasim Jr, Naseem Shah, Salman Ali Agha, Saud Shakeel, Shaheen Afridi,…
— Farid Khan (@_FaridKhan) August 26, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: IBSA World Games: ਭਾਰਤੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਫਾਈਨਲ 'ਚ ਆਸਟ੍ਰੇਲੀਆ ਨੂੰ ਹਰਾ ਕੇ ਜਿੱਤਿਆ ਗੋਲਡ