Harmanpreet Kaur's Controversy: ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਹੁਣ ਬੰਗਲਾਦੇਸ਼ ਦੇ ਖਿਲਾਫ ਆਖਰੀ ਵਨਡੇ 'ਚ ਆਪਣੇ ਕਾਰਨਾਮੇ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮੈਚ ਵਿੱਚ ਅੰਪਾਇਰ ਨੇ ਹਰਮਨਪ੍ਰੀਤ ਕੌਰ ਨੂੰ ਐਲਬੀਡਬਲਿਊ ਆਊਟ ਦਿੱਤਾ ਸੀ। ਇਸ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਸ ਨੇ ਆਪਣਾ ਬੱਲਾ ਸਿੱਧਾ ਸਟੰਪ 'ਤੇ ਮਾਰਿਆ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਆਖਰੀ ਵਨਡੇ ਮੈਚ ਟਾਈ ਹੋਣ ਕਾਰਨ ਸੀਰੀਜ਼ 1-1 ਨਾਲ ਡਰਾਅ ਰਹੀ।


ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਵੀ ਹਰਮਨਪ੍ਰੀਤ ਕੌਰ ਦੀ ਇਸ ਹਰਕਤ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਫਰੀਦੀ ਨੇ ਕਿਹਾ ਕਿ ਅਜਿਹੇ ਪਲ ਮੈਚ ਨੂੰ ਯਕੀਨੀ ਤੌਰ 'ਤੇ ਇਕ ਵੱਖਰੇ ਪੱਧਰ 'ਤੇ ਲੈ ਜਾਂਦੇ ਹਨ, ਪਰ ਮਹਿਲਾ ਕ੍ਰਿਕਟ 'ਚ ਅਜਿਹੀ ਹਰਕਤ ਅਕਸਰ ਦੇਖਣ ਨੂੰ ਨਹੀਂ ਮਿਲਦੀ। ਸ਼ਾਹਿਦ ਅਫਰੀਦੀ ਨੇ ਸਮਾ ਟੀਵੀ 'ਤੇ ਆਪਣੇ ਬਿਆਨ 'ਚ ਕਿਹਾ ਕਿ ਇਹ ਸਿਰਫ ਭਾਰਤ 'ਚ ਹੀ ਨਹੀਂ ਹੈ। ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੀਆਂ ਹਨ, ਪਰ ਮਹਿਲਾ ਕ੍ਰਿਕਟ 'ਚ ਅਜਿਹਾ ਦ੍ਰਿਸ਼ ਅਕਸਰ ਨਹੀਂ ਦੇਖਿਆ ਜਾਂਦਾ। ਇਹ ਬਹੁਤ ਜ਼ਿਆਦਾ ਹੋ ਗਿਆ। ਆਈਸੀਸੀ ਲਈ ਇਹ ਵੱਡਾ ਮੈਚ ਸੀ। ਸਜ਼ਾ ਦੇ ਨਾਲ ਤੁਸੀਂ ਭਵਿੱਖ ਦੇ ਖਿਡਾਰੀਆਂ ਲਈ ਇੱਕ ਉਦਾਹਰਣ ਪੇਸ਼ ਕੀਤੀ ਹੈ। ਤੁਹਾਨੂੰ ਅੰਪਾਇਰ ਦੇ ਫੈਸਲੇ 'ਤੇ  ਗੁੱਸਾ ਆ ਸਕਦਾ ਹੈ, ਪਰ ਇਸ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ। ਇਹ ਹਰਕਤ ਸਹੀ ਨਹੀਂ ਹੈ।


ਹਰਮਨਪ੍ਰੀਤ ਕੌਰ 'ਤੇ 2 ਮੈਚਾਂ ਦੀ ਪਾਬੰਦੀ


ਹਰਮਨਪ੍ਰੀਤ ਕੌਰ ਦੀਆਂ ਕਾਰਵਾਈਆਂ ਦਾ ਨੋਟਿਸ ਲੈਂਦਿਆਂ, ਆਈਸੀਸੀ ਨੇ ਉਸ ਨੂੰ ਲੈਵਲ 2 ਦੇ ਅਪਰਾਧ ਲਈ ਦੋਸ਼ੀ ਪਾਇਆ। ਇਸ ਤੋਂ ਬਾਅਦ ਉਸ 'ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਉਣ ਦੇ ਨਾਲ-ਨਾਲ ਉਸ ਦੇ ਖਾਤੇ 'ਚ 3 ਡੀਮੈਰਿਟ ਅੰਕ ਵੀ ਜੋੜ ਦਿੱਤੇ ਗਏ। ਇਸ ਤੋਂ ਇਲਾਵਾ ਹਰਮਨਪ੍ਰੀਤ ਨੂੰ ਅੰਤਰਰਾਸ਼ਟਰੀ ਮੈਚ ਦੌਰਾਨ ਵਾਪਰੀ ਘਟਨਾ ਦੀ ਜਨਤਕ ਤੌਰ 'ਤੇ ਆਲੋਚਨਾ ਕਰਨ ਲਈ ਵੀ ਲੈਵਲ 1 ਦਾ ਦੋਸ਼ੀ ਪਾਇਆ ਗਿਆ। ਇਸ ਦੇ ਲਈ ਉਸ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਉਣ ਦੇ ਨਾਲ-ਨਾਲ ਉਸ 'ਤੇ 2 ਮੈਚਾਂ ਦੀ ਪਾਬੰਦੀ ਵੀ ਲਗਾਈ ਗਈ ਹੈ।


Read More: Hardik Pandya: ਹਾਰਦਿਕ ਪੰਡਯਾ ਦੀ ਫਿਟਨੈੱਸ ਦਾ ਹੋਵੇਗਾ ਅਸਲੀ ਟੈਸਟ, ਅਗਲੇ 18 ਦਿਨਾਂ 'ਚ ਖੇਡਣਗੇ ਪੈਣਗੇ 8 ਮੈਚ