Indian Cricket Team Fixtures Schedule & Venue: ਬੀਸੀਸੀਆਈ ਨੇ ਘਰੇਲੂ ਸੀਜ਼ਨ 2023-24 ਲਈ ਮੈਚਾਂ ਦਾ ਸ਼ਡਿਊਲ ਅਤੇ ਮੈਦਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਘਰੇਲੂ ਸੀਜ਼ਨ ਦੌਰਾਨ ਭਾਰਤੀ ਟੀਮ 16 ਅੰਤਰਰਾਸ਼ਟਰੀ ਮੈਚ ਖੇਡੇਗੀ। ਜਿਸ ਵਿੱਚ 5 ਟੈਸਟ ਮੈਚਾਂ ਤੋਂ ਇਲਾਵਾ 3 ਵਨਡੇ ਅਤੇ 8 ਟੀ-20 ਮੈਚ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ-ਆਸਟ੍ਰੇਲੀਆ ਸੀਰੀਜ਼ ਦੇ ਸ਼ਡਿਊਲ ਅਤੇ ਸਥਾਨ ਦਾ ਐਲਾਨ ਕਰ ਦਿੱਤਾ ਗਿਆ ਹੈ।


ਭਾਰਤੀ ਟੀਮ ਦਾ ਸ਼ਡਿਊਲ ਕੀ ਹੈ?


ਭਾਰਤੀ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ 3 ਵਨਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ 22 ਸਤੰਬਰ ਨੂੰ ਖੇਡਿਆ ਜਾਵੇਗਾ। ਜਦਕਿ ਦੂਜਾ ਅਤੇ ਤੀਜਾ ਮੈਚ ਕ੍ਰਮਵਾਰ 24 ਅਤੇ 27 ਸਤੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਭਾਰਤ-ਆਸਟ੍ਰੇਲੀਆ ਸੀਰੀਜ਼ ਦੇ ਮੈਚਾਂ ਦੀ ਮੇਜ਼ਬਾਨੀ ਮੋਹਾਲੀ, ਇੰਦੌਰ ਅਤੇ ਰਾਜਕੋਟ ਕਰੇਗਾ। ਉੱਥੇ ਹੀ ਵਿਸ਼ਵ ਕੱਪ ਤੋਂ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ ਵਿਸ਼ਾਖਾਪਟਨਮ 'ਚ 23 ਨਵੰਬਰ ਨੂੰ ਖੇਡਿਆ ਜਾਵੇਗਾ।


ਇਹ ਵੀ ਪੜ੍ਹੋ: Rohit Sharma Memes: ਰੋਹਿਤ ਸ਼ਰਮਾ ਨੇ ਮੈਚ ਦੌਰਾਨ ਕੀਤੀ ਇਦਾਂ ਦੀ ਹਰਕਤ, ਲੋਕਾਂ ਨੇ ਬਣਾ ਦਿੱਤੇ ਮੀਮਸ, ਵੀਡੀਓ ਵਾਇਰਲ


ਇਨ੍ਹਾਂ ਟੀਮਾਂ ਨਾਲ ਘਰੇਲੂ ਸੀਰੀਜ਼ ਖੇਡੇਗੀ ਭਾਰਤੀ ਟੀਮ?


ਆਸਟ੍ਰੇਲੀਆ ਖਿਲਾਫ ਸੀਰੀਜ਼ ਤੋਂ ਬਾਅਦ ਟੀਮ ਇੰਡੀਆ ਅਫਗਾਨਿਸਤਾਨ ਖਿਲਾਫ ਸੀਰੀਜ਼ ਖੇਡੇਗੀ। ਭਾਰਤ-ਅਫਗਾਨਿਸਤਾਨ ਸੀਰੀਜ਼ ਦਾ ਪਹਿਲਾ ਮੈਚ 11 ਜਨਵਰੀ 2024 ਨੂੰ ਖੇਡਿਆ ਜਾਵੇਗਾ। ਇਸ ਸੀਰੀਜ਼ 'ਚ ਭਾਰਤ-ਅਫਗਾਨਿਸਤਾਨ ਦੀਆਂ ਟੀਮਾਂ 3 ਟੀ-20 ਮੈਚ ਖੇਡਣਗੀਆਂ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਸਾਹਮਣੇ ਇੰਗਲੈਂਡ ਦੀ ਚੁਣੌਤੀ ਹੋਵੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਟੈਸਟ ਮੈਚ 25 ਜਨਵਰੀ ਤੋਂ ਹੈਦਰਾਬਾਦ 'ਚ ਖੇਡਿਆ ਜਾਵੇਗਾ।


ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 2023 ਭਾਰਤ ਦੀ ਧਰਤੀ 'ਤੇ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦਾ ਪਹਿਲਾ ਮੈਚ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਜਦਕਿ ਵਿਸ਼ਵ ਕੱਪ ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਵਿਸ਼ਵ ਕੱਪ ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਭਾਰਤੀ ਟੀਮ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਚੇਨਈ ਵਿੱਚ ਆਹਮੋ-ਸਾਹਮਣੇ ਹੋਣਗੀਆਂ।


ਇਹ ਵੀ ਪੜ੍ਹੋ: Harmanpreet Kaur ban: ICC ਨੇ ਹਰਮਨਪ੍ਰੀਤ ਕੌਰ ਨੂੰ ਦਿੱਤਾ ਵੱਡਾ ਝਟਕਾ, ਟੀਮ ਇੰਡੀਆ ਦੀ ਕਪਤਾਨ 'ਤੇ 2 ਮੈਚ ਖੇਡਣ 'ਤੇ ਲੱਗੀ ਪਾਬੰਦੀ