ਪੰਜਾਬ ਦੇ ਪੁੱਤ ਬਣੇ ਦੁਨੀਆ ਦੇ ਨੰਬਰ 1 ਬੱਲੇਬਾਜ਼ ! ਸ਼ੁਭਮਨ ਗਿੱਲ ODI ਤੇ ਅਭਿਸ਼ੇਕ ਸ਼ਰਮਾਂ ਨੇ T20 ਨੇ ਮਾਰੀ ਬਾਜ਼ੀ
ਇੱਥੇ ਗੱਲ ਜੇ ਦੁਨੀਆ ਦੇ ਨੰਬਰ 1 ਬੱਲੇਬਾਜ਼ਾਂ ਦੀ ਕਰੀਏ ਤਾਂ ਕ੍ਰਿਕੇਟ ਦੇ ODI ਫਾਰਮੈਟ ਵਿੱਚ ਇਸ ਵੇਲੇ ਸ਼ੁਭਮਨ ਗਿੱਲ ਪਹਿਲੇ ਨੰਬਰ ਉੱਤੇ ਹੈ। ਜੇ T20 ਦੀ ਗੱਲ ਕਰੀਏ ਤਾਂ ਇੱਥੇ ਵੀ ਸੁਭਮਨ ਗਿੱਲ ਦਾ ਯਾਰ ਅਭਿਸ਼ੇਕ ਸ਼ਰਮਾ ਪਹੁੰਚ ਗਿਆ ਹੈ ਤਾਂ ਇਸ ਹਿਸਾਬ ਨਾਲ ਕ੍ਰਿਕੇਟ ਦੇ ਤਿੰਨ ਫਾਰਮੈਟਾਂ ਵਿੱਚ 2 ਉੱਤੇ ਪੰਜਾਬੀ ਖਿਡਾਰੀਆਂ ਦਾ ਕਬਜ਼ਾ ਹੈ।
Sports News: ਸ਼ੁਭਮਨ ਗਿੱਲ ਇਸ ਵੇਲੇ ਦੇਸ਼ ਦੀ ਟੈਸਟ ਕ੍ਰਿਕਟ ਟੀਮ ਦਾ ਕਪਤਾਨ ਹੈ ਜੋ ਕਿ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਗਿੱਲ ਪਹਿਲੀ ਸੀਰੀਜ਼ ਵਿੱਚ ਕਈ ਰਿਕਾਰਡ ਬਣਾਏ ਅਤੇ ਹੁਣ ਆਖਰੀ ਮੈਚ ਵਿੱਚ ਵੀ ਉਹ 5 ਵੱਡੇ ਰਿਕਾਰਡ ਤੋੜ ਸਕਦਾ ਹੈ। ਇਸ ਦੇ ਨਾਲ ਸ਼ੁਭਮਨ ਗਿੱਲ ਦਾ ਸਾਥੀ ਅਭਿਸ਼ੇਕ ਸ਼ਰਮਾ ਵੀ ਕਿਸੇ ਗੱਲੋਂ ਪਿੱਛੇ ਨਹੀਂ ਹੈ।
ਇੱਥੇ ਗੱਲ ਜੇ ਦੁਨੀਆ ਦੇ ਨੰਬਰ 1 ਬੱਲੇਬਾਜ਼ਾਂ ਦੀ ਕਰੀਏ ਤਾਂ ਕ੍ਰਿਕੇਟ ਦੇ ODI ਫਾਰਮੈਟ ਵਿੱਚ ਇਸ ਵੇਲੇ ਸ਼ੁਭਮਨ ਗਿੱਲ ਪਹਿਲੇ ਨੰਬਰ ਉੱਤੇ ਹੈ। ਜੇ T20 ਦੀ ਗੱਲ ਕਰੀਏ ਤਾਂ ਇੱਥੇ ਵੀ ਸੁਭਮਨ ਗਿੱਲ ਦਾ ਯਾਰ ਅਭਿਸ਼ੇਕ ਸ਼ਰਮਾ ਪਹੁੰਚ ਗਿਆ ਹੈ ਤਾਂ ਇਸ ਹਿਸਾਬ ਨਾਲ ਕ੍ਰਿਕੇਟ ਦੇ ਤਿੰਨ ਫਾਰਮੈਟਾਂ ਵਿੱਚ 2 ਉੱਤੇ ਪੰਜਾਬੀ ਖਿਡਾਰੀਆਂ ਦਾ ਕਬਜ਼ਾ ਹੈ।
ਜ਼ਿਕਰ ਕਰ ਦਈਏ ਕਿ ਸ਼ੁਭਮਨ ਗਿੱਲ ODI ਰੈਂਕਿੰਗ ਵਿੱਚ ਦੁਨੀਆ ਦਾ ਨੰਬਰ-1 ਬੱਲੇਬਾਜ਼ ਬਣ ਗਿਆ ਹੈ। ਉਹ ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਹਰਾ ਕੇ ਸਿਖਰ 'ਤੇ ਪਹੁੰਚ ਗਿਆ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ (ਰੋਹਿਤ ਸ਼ਰਮਾ ਰੈਂਕਿੰਗ) ਅਜੇ ਵੀ ਤੀਜੇ ਸਥਾਨ 'ਤੇ ਹੈ। ਇਸ ਤੋਂ ਬਾਅਦ ਚੌਥਾ ਨੰਬਰ ਵਿਰਾਟ ਕੋਹਲੀ ਦਾ ਆਉਂਦਾ ਹੈ। ਦੱਸ ਦਈਏ ਕਿ ਇਕੱਲਾ ਖਿਡਾਰੀ ਹੀ ਸਗੋਂ ਭਾਰਤੀ ਕ੍ਰਿਕਟ ਟੀਮ ਵੀ ਇਸ ਵੇਲੇ odi ਵਿੱਚ ਨੰਬਰ 1 ਟੀਮ ਬਣੀ ਹੋਈ ਹੈ।
T20 ਵਿੱਚ ਕੌਣ ਹੈ ਨੰਬਰ 1 ਬੱਲੇਬਾਜ਼
ਆਈਸੀਸੀ ਨੇ ਬੁੱਧਵਾਰ, 30 ਜੁਲਾਈ ਨੂੰ ਤਾਜ਼ਾ ਰੈਂਕਿੰਗ ਜਾਰੀ ਕੀਤੀ, ਜਿਸ ਵਿੱਚ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਟੀ-20 ਵਿੱਚ ਨੰਬਰ-1 ਬੱਲੇਬਾਜ਼ ਬਣ ਗਿਆ ਹੈ। ਉਸਨੇ ਟ੍ਰੈਵਿਸ ਹੈੱਡ ਦਾ ਤਾਜ ਖੋਹ ਲਿਆ ਹੈ, ਅਭਿਸ਼ੇਕ ਨੇ ਸਿਰਫ 17 ਮੈਚ ਖੇਡਣ ਤੋਂ ਬਾਅਦ ਇਹ ਸਥਾਨ ਪ੍ਰਾਪਤ ਕਰਕੇ ਇਤਿਹਾਸ ਰਚਿਆ। ਅਭਿਸ਼ੇਕ ਸ਼ਰਮਾ ਪਹਿਲਾਂ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਦੂਜੇ ਸਥਾਨ 'ਤੇ ਸੀ, ਟ੍ਰੈਵਿਸ ਹੈੱਡ ਲਗਭਗ 1 ਸਾਲ ਲਈ ਟੀ-20 ਵਿੱਚ ਨੰਬਰ 1 ਬੱਲੇਬਾਜ਼ ਸੀ। ਹੁਣ ਅਭਿਸ਼ੇਕ ਨੇ ਇਹ ਤਾਜ ਉਸ ਤੋਂ ਖੋਹ ਲਿਆ ਹੈ। ਅਭਿਸ਼ੇਕ ਦੇ 829 ਰੇਟਿੰਗ ਅੰਕ ਹਨ ਤੇ ਹੈੱਡ ਦੇ 814 ਅੰਕ ਹਨ। ਇਸ ਤੋਂ ਇਲਾਵਾ ਭਾਰਤੀ ਟੀਮ ਵੀ ਪਹਿਲੇ ਨੰਬਰ ਉੱਤੇ ਹੈ।
ਆਈਸੀਸੀ ਦੇ ਚੋਟੀ ਦੇ 5 ਟੀ-20 ਬੱਲੇਬਾਜ਼ਾਂ ਦੀ ਸੂਚੀ
ਅਭਿਸ਼ੇਕ ਸ਼ਰਮਾ (ਭਾਰਤ) - 829 ਰੇਟਿੰਗਾਂ
ਟ੍ਰੈਵਿਸ ਹੈੱਡ (ਆਸਟ੍ਰੇਲੀਆ) - 814 ਰੇਟਿੰਗਾਂ
ਤਿਲਕ ਵਰਮਾ (ਭਾਰਤ) - 804 ਰੇਟਿੰਗਾਂ
ਫਿਲ ਸਾਲਟ (ਇੰਗਲੈਂਡ) - 791 ਰੇਟਿੰਗਾਂ
ਜੋਸ ਬਟਲਰ (ਇੰਗਲੈਂਡ) - 772 ਰੇਟਿੰਗਾਂ
ਉਸਨੇ ਇਸ ਸਾਲ ਫਰਵਰੀ ਵਿੱਚ ਇੰਗਲੈਂਡ ਵਿਰੁੱਧ ਖੇਡੇ ਗਏ ਮੈਚ ਵਿੱਚ 37 ਗੇਂਦਾਂ ਵਿੱਚ ਸੈਂਕੜਾ ਲਗਾਇਆ, ਜੋ ਕਿ ਟੀ-20 ਅੰਤਰਰਾਸ਼ਟਰੀ ਵਿੱਚ ਕਿਸੇ ਭਾਰਤੀ ਦੁਆਰਾ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ। ਰੋਹਿਤ ਪਹਿਲੇ ਨੰਬਰ 'ਤੇ ਹੈ, ਜਿਸਨੇ 35 ਗੇਂਦਾਂ ਵਿੱਚ ਸੈਂਕੜਾ ਲਗਾਇਆ। ਰੋਹਿਤ ਟੀ-20 ਫਾਰਮੈਟ ਤੋਂ ਸੰਨਿਆਸ ਲੈ ਚੁੱਕਾ ਹੈ। ਅਭਿਸ਼ੇਕ ਸ਼ਰਮਾ ਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲਾ ਦੂਜਾ ਭਾਰਤੀ ਹੈ। ਜਿਸ ਪਾਰੀ ਵਿੱਚ ਉਸਨੇ ਸਭ ਤੋਂ ਤੇਜ਼ ਸੈਂਕੜਾ ਲਗਾਇਆ, ਉਸਨੇ 17 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ। ਉਸ ਤੋਂ ਅੱਗੇ ਸਿਰਫ਼ ਯੁਵਰਾਜ ਸਿੰਘ ਹੈ, ਜਿਸਨੇ 2007 ਵਿੱਚ 12 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ ਸੀ।




















