ਨਿਊਜ਼ੀਲੈਂਡ ਦੌਰੇ ’ਤੇ ਪੁੱਜੀ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਸ ਦੇ ਛੇ ਖਿਡਾਰੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਜਾਣਕਾਰੀ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਦਿੱਤੀ ਹੈ। ਕੋਰੋਨਾ ਪੌਜ਼ੇਟਿਵ ਪਾਏ ਗਏ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਕੋਰੋਨਾ ਦੇ ਖ਼ਤਰੇ ਦੌਰਾਨ ਏਕਾਂਤਵਾਸ ਦੌਰਾਨ ਪ੍ਰੈਕਟਿਸ ਉੱਤੇ ਵੀ ਰੋਕ ਲਾ ਦਿੱਤੀ ਗਈ ਹੈ। ਕੋਰੋਨਾ ਪੌਜ਼ੇਟਿਵ ਖਿਡਾਰੀਆਂ ਦੇ ਨਾਂ ਜੱਗ-ਜ਼ਾਹਿਰ ਨਹੀਂ ਕੀਤੇ ਗਏ ਹਨ।
ਦੱਸ ਦੇਈਏ ਕਿ ਨਿਊਜ਼ੀਲੈਂਡ ਰਵਾਨਾ ਹੋਣ ਤੋਂ ਪਹਿਲਾਂ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਫ਼ਖ਼ਰ ਜ਼ਮਾਂ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ; ਜਿਸ ਕਾਰਨ ਉਹ ਦੌਰੇ ਤੋਂ ਬਾਹਰ ਹੋ ਗਏ ਸਨ। ਪਾਕਿਸਤਾਨ ਦੀ ਟੀਮ 24 ਨਵੰਬਰ ਨੂੰ ਨਿਊਜ਼ੀਲੈਂਡ ਪੁੱਜੀ ਸੀ। ਉਸ ਤੋਂ ਬਾਅਦ ਵੀ ਪਾਕਿਸਤਾਨ ਦੀ ਟੀਮ ਨੂੰ 14 ਦਿਨਾਂ ਤੱਕ ਕੁਆਰੰਟੀਨ ’ਚ ਰਹਿਣਾ ਸੀ।
ਨਿਊਜ਼ੀਲੈਂਡ ਕ੍ਰਿਕੇਟ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਛੇ ਖਿਡਾਰੀਆਂ ਵਿੱਚੋਂ ਦੋ ਖਿਡਾਰੀਆਂ ਦੇ ਅੰਦਰ ਜੋ ਲੱਛਣ ਪਾਏ ਗਏ ਹਨ, ਉਹ ਪਹਿਲਾਂ ਤੋਂ ਹੀ ਮੌਜੂਦ ਸਨ, ਜਦਕਿ ਚਾਰ ਖਿਡਾਰੀ ਹਾਲੇ ਪਿੱਛੇ ਜਿਹੇ ਵਾਇਰਸ ਦੀ ਲਪੇਟ ਵਿੱਚ ਆਏ ਹਨ।
ਨਿਊਜ਼ੀਲੈਂਡ ਦੌਰੇ ਉੱਤੇ ਪਾਕਿਸਤਾਨ ਕ੍ਰਿਕੇਟ ਟੀਮ ਤਿੰਨ ਟੀ-20 ਅਤੇ ਦੋ ਟੈਸਟ ਮੈਚਾਂ ਦੀ ਲੜੀ ਖੇਡੇਗੀ। ਦੋਵੇਂ ਟੀਮਾਂ ਵਿਚਾਲੇ ਪਹਿਲਾ ਟੀ-20 ਮੈਚ 18 ਦਸੰਬਰ ਨੂੰ ਆਕਲੈਂਡ ’ਚ ਖੇਡਿਆ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਨਿਊਜ਼ੀਲੈਂਡ ਦੌਰੇ ’ਤੇ ਪੁੱਜੀ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ, ਛੇ ਖਿਡਾਰੀ ਨਿਕਲੇ ਕੋਰੋਨਾ ਪੌਜ਼ੇਟਿਵ
ਏਬੀਪੀ ਸਾਂਝਾ
Updated at:
26 Nov 2020 03:21 PM (IST)
ਨਿਊਜ਼ੀਲੈਂਡ ਕ੍ਰਿਕੇਟ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਛੇ ਖਿਡਾਰੀਆਂ ਵਿੱਚੋਂ ਦੋ ਖਿਡਾਰੀਆਂ ਦੇ ਅੰਦਰ ਜੋ ਲੱਛਣ ਪਾਏ ਗਏ ਹਨ, ਉਹ ਪਹਿਲਾਂ ਤੋਂ ਹੀ ਮੌਜੂਦ ਸਨ, ਜਦਕਿ ਚਾਰ ਖਿਡਾਰੀ ਹਾਲੇ ਪਿੱਛੇ ਜਿਹੇ ਵਾਇਰਸ ਦੀ ਲਪੇਟ ਵਿੱਚ ਆਏ ਹਨ।
- - - - - - - - - Advertisement - - - - - - - - -