ਪੜਚੋਲ ਕਰੋ

IND vs AUS: ਇਹ ਵਿਰਾਟ ਕੋਹਲੀ ਦਾ ਆਖਰੀ ਆਸਟ੍ਰੇਲੀਆ ਟੈਸਟ ਦੌਰਾ ! ਸੌਰਵ ਗਾਂਗੁਲੀ ਨੇ ਕੀਤੀ ਵੱਡੀ ਭਵਿੱਖਬਾਣੀ, ਜਾਣੋ ਹੋਰ ਕੀ ਕਿਹਾ ?

Border Gavaskar Trophy: ਪਿਛਲੇ ਕਈ ਮੈਚਾਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਵਿਰਾਟ ਤੋਂ ਬਾਰਡਰ-ਗਾਵਸਕਰ ਟਰਾਫੀ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਸੌਰਵ ਗਾਂਗੁਲੀ ਨੇ ਖ਼ਰਾਬ ਫਾਰਮ ਬਾਰੇ ਗੱਲ ਕਰਦਿਆਂ ਵੱਡੀ ਭਵਿੱਖਬਾਣੀ ਵੀ ਕੀਤੀ।

Sourav Ganguly on Virat Kohli Australia Tour: ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਕਈ ਮੈਚਾਂ ਵਿੱਚ ਵਿਰਾਟ ਕੋਹਲੀ (Virat Kohli) ਦੀ ਫਾਰਮ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਹੈ। 2024 ਵੀ ਕੋਹਲੀ ਲਈ ਹੁਣ ਤੱਕ ਚੰਗਾ ਸਾਬਤ ਨਹੀਂ ਹੋਇਆ ਹੈ। ਕੋਹਲੀ ਦਾ ਬੱਲਾ ਨਾ ਤਾਂ ਬੰਗਲਾਦੇਸ਼ ਦੇ ਖ਼ਿਲਾਫ਼ ਟੈਸਟ ਸੀਰੀਜ਼ 'ਚ ਚੱਲਿਆ ਤੇ ਨਾ ਹੀ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ 'ਚ ਕੋਈ ਕਮਾਲ ਕਰ ਦਿਖਾ ਸਕਿਆ।

ਵਿਰਾਟ ਕੋਹਲੀ ਦੇ ਕੋਲ ਆਸਟਰੇਲੀਆ ਵਿੱਚ ਕਈ ਟੈਸਟ ਰਿਕਾਰਡ ਹਨ, ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਬਾਰਡਰ-ਗਾਵਸਕਰ ਟਰਾਫੀ ਵਿੱਚ ਉਸਦੀ ਫਾਰਮ ਵਾਪਸੀ ਹੋਵੇਗੀ। ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਵੀ ਕੋਹਲੀ ਦੀ ਫਾਰਮ ਨੂੰ ਲੈ ਕੇ ਕਈ ਗੱਲਾਂ ਕਹੀਆਂ ਤੇ ਵਿਰਾਟ ਦੇ ਆਸਟ੍ਰੇਲੀਆ ਟੈਸਟ ਦੌਰੇ ਨੂੰ ਲੈ ਕੇ ਭਵਿੱਖਬਾਣੀਆਂ ਵੀ ਕੀਤੀਆਂ।

ਗਾਂਗੁਲੀ ਨੇ ਕੋਹਲੀ ਨੂੰ ਲੈ ਕੇ ਕੀਤੀ ਵੱਡੀ ਭਵਿੱਖਬਾਣੀ

ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਇਹ ਸੀਰੀਜ਼ ਵਿਰਾਟ ਕੋਹਲੀ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੋ ਸਕਦੀ ਹੈ, ਕਿਉਂਕਿ ਇਹ ਆਸਟ੍ਰੇਲੀਆ 'ਚ ਉਨ੍ਹਾਂ ਦਾ ਆਖਰੀ ਟੈਸਟ ਦੌਰਾ ਹੋ ਸਕਦਾ ਹੈ। 36 ਸਾਲ ਦੇ ਕੋਹਲੀ ਲਈ ਭਵਿੱਖ 'ਚ ਆਸਟ੍ਰੇਲੀਆ ਦੌਰੇ 'ਤੇ ਖੇਡਣਾ ਮੁਸ਼ਕਿਲ ਹੋ ਸਕਦਾ ਹੈ। ਇਸ ਬਾਰੇ ਗੱਲ ਕਰਦਿਆਂ ਗਾਂਗੁਲੀ ਨੇ ਕਿਹਾ, "ਉਹ ਇੱਕ ਚੈਂਪੀਅਨ ਬੱਲੇਬਾਜ਼ ਹੈ ਤੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਾ ਹੈ। ਉਸ ਨੇ ਉੱਥੇ 2014 ਵਿੱਚ ਚਾਰ ਸੈਂਕੜੇ ਅਤੇ 2018 ਵਿੱਚ ਇੱਕ ਸੈਂਕੜਾ ਲਗਾਇਆ ਸੀ। ਉਹ ਇਸ ਲੜੀ ਵਿੱਚ ਆਪਣੀ ਛਾਪ ਛੱਡਣਾ ਚਾਹੇਗਾ ਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਵੀ ਹੋਵੇਗਾ। ਇਹ ਉਸਦਾ ਆਸਟ੍ਰੇਲੀਆ ਦਾ ਆਖਰੀ ਦੌਰਾ ਹੋ ਸਕਦਾ ਹੈ।

ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਦੇ ਖਰਾਬ ਪ੍ਰਦਰਸ਼ਨ 'ਤੇ ਜ਼ਿਆਦਾ ਚਿੰਤਾ ਜ਼ਾਹਰ ਨਹੀਂ ਕੀਤੀ ਅਤੇ ਕਿਹਾ, "ਨਿਊਜ਼ੀਲੈਂਡ ਖ਼ਿਲਾਫ਼ ਬੱਲੇਬਾਜ਼ੀ ਲਈ ਬਹੁਤ ਮੁਸ਼ਕਲ ਸਨ, ਪਰ ਕੋਹਲੀ ਨੂੰ ਆਸਟ੍ਰੇਲੀਆ ਵਿੱਚ ਚੰਗੀਆਂ ਵਿਕਟਾਂ ਮਿਲਣਗੀਆਂ। ਮੈਨੂੰ ਪੂਰੀ ਉਮੀਦ ਹੈ ਕਿ ਉਹ ਇਸ ਸੀਰੀਜ਼ ਵਿਚ ਚੰਗਾ ਪ੍ਰਦਰਸ਼ਨ ਕਰਨਗੇ।" 

2023 ਅਤੇ 2024 ਵਿੱਚ ਕੋਹਲੀ ਦੇ ਟੈਸਟ ਦੇ ਅੰਕੜੇ

ਵਿਰਾਟ ਕੋਹਲੀ ਨੇ 2023 'ਚ 8 ਟੈਸਟ ਮੈਚ ਖੇਡੇ। ਇਨ੍ਹਾਂ 8 ਟੈਸਟ ਮੈਚਾਂ 'ਚ ਉਸ ਨੇ 55.91 ਦੀ ਔਸਤ ਨਾਲ 671 ਦੌੜਾਂ ਬਣਾਈਆਂ। ਇਸ 'ਚ 2 ਸੈਂਕੜੇ ਅਤੇ 2 ਅਰਧ ਸੈਂਕੜੇ ਸ਼ਾਮਲ ਹਨ। ਵਿਰਾਟ ਕੋਹਲੀ ਦਾ 2023 ਵਿੱਚ ਸਭ ਤੋਂ ਵੱਧ ਸਕੋਰ 186 ਦੌੜਾਂ ਸੀ ਪਰ ਵਿਰਾਟ ਕੋਹਲੀ ਦਾ ਸਾਲ 2024 ਫਾਰਮ ਦੇ ਲਿਹਾਜ਼ ਨਾਲ ਚੰਗਾ ਸਾਬਤ ਨਹੀਂ ਹੋਇਆ। ਕੋਹਲੀ ਨੇ 2024 'ਚ 6 ਟੈਸਟ ਮੈਚ ਖੇਡੇ ਸਨ। ਇਨ੍ਹਾਂ 6 ਟੈਸਟ ਮੈਚਾਂ 'ਚ ਉਸ ਨੇ 22.72 ਦੀ ਔਸਤ ਨਾਲ 250 ਦੌੜਾਂ ਬਣਾਈਆਂ। ਇਸ ਵਿੱਚ  1 ਅਰਧ ਸੈਂਕੜਾ ਸ਼ਾਮਲ ਹੈ। 2024 'ਚ ਵਿਰਾਟ ਕੋਹਲੀ ਦਾ ਸਰਵੋਤਮ ਸਕੋਰ ਸਿਰਫ 70 ਦੌੜਾਂ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹੁਣ ਫਿਰ ਪਵੇਗੀ ਕੜਾਕੇ ਦੀ ਠੰਡ, ਇੱਕ ਵਾਰ ਅਲਰਟ ਹੋਇਆ ਜਾਰੀ
ਹੁਣ ਫਿਰ ਪਵੇਗੀ ਕੜਾਕੇ ਦੀ ਠੰਡ, ਇੱਕ ਵਾਰ ਅਲਰਟ ਹੋਇਆ ਜਾਰੀ
26 ਜਨਵਰੀ 'ਤੇ DMRC ਨੇ ਜਾਰੀ ਕੀਤੀ ਜ਼ਰੂਰੀ ਸੂਚਨਾ, ਸਮੇਂ 'ਚ ਹੋਇਆ ਵੱਡਾ ਬਦਲਾਅ
26 ਜਨਵਰੀ 'ਤੇ DMRC ਨੇ ਜਾਰੀ ਕੀਤੀ ਜ਼ਰੂਰੀ ਸੂਚਨਾ, ਸਮੇਂ 'ਚ ਹੋਇਆ ਵੱਡਾ ਬਦਲਾਅ
Punjab News: ਪੰਜਾਬ 'ਚ ਸਕੂਲ ਪ੍ਰਿੰਸੀਪਲ ਸਸਪੈਂਡ, ਜਾਣੋ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਕਿਉਂ ਦਿੱਤੀ ਅਜਿਹੀ ਚੇਤਾਵਨੀ ?
ਪੰਜਾਬ 'ਚ ਸਕੂਲ ਪ੍ਰਿੰਸੀਪਲ ਸਸਪੈਂਡ, ਜਾਣੋ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਕਿਉਂ ਦਿੱਤੀ ਅਜਿਹੀ ਚੇਤਾਵਨੀ ?
US Illegal Migrants: ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਕੀਤਾ ਸ਼ੁਰੂ, ਫੌਜੀ ਜਹਾਜ 'ਚ ਭਰ ਕੇ ਲਿਜਾ ਰਹੇ ਸਰਹੱਦ ਪਾਰ
US Illegal Migrants: ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਕੀਤਾ ਸ਼ੁਰੂ, ਫੌਜੀ ਜਹਾਜ 'ਚ ਭਰ ਕੇ ਲਿਜਾ ਰਹੇ ਸਰਹੱਦ ਪਾਰ
Advertisement
ABP Premium

ਵੀਡੀਓਜ਼

Akali Dal | ਅਕਾਲੀ ਦਲ ਦੀਆਂ ਜਿੰਮੇਵਾਰੀਆਂ ਨੂੰ ਵਡਾਲਾ ਨੇ ਠੁਕਰਾਇਆ! |Abp Sanjha | Sukhbir BadalFarmers Protest | Dr. Swaiman Singh| ਸੋਸ਼ਲ ਮੀਡੀਆ ਬੈਨ ਹੋਣ ਤੋਂ ਬਾਅਦ ਭੜਕੇ ਡਾ. ਸਵੈਮਾਨ! ਸੁਣਾਈਆਂ ਖਰੀਆਂ !ਅਕਾਲੀ ਦਲ ਦੀਆਂ ਜਿੰਮੇਵਾਰੀਆਂ ਨੂੰ ਵਡਾਲਾ ਨੇ ਠੁਕਰਾਇਆ!ਸੋਸ਼ਲ ਮੀਡੀਆ ਬੈਨ ਹੋਣ ਤੋਂ ਬਾਅਦ ਭੜਕੇ   ਡਾ. ਸਵੈਮਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਫਿਰ ਪਵੇਗੀ ਕੜਾਕੇ ਦੀ ਠੰਡ, ਇੱਕ ਵਾਰ ਅਲਰਟ ਹੋਇਆ ਜਾਰੀ
ਹੁਣ ਫਿਰ ਪਵੇਗੀ ਕੜਾਕੇ ਦੀ ਠੰਡ, ਇੱਕ ਵਾਰ ਅਲਰਟ ਹੋਇਆ ਜਾਰੀ
26 ਜਨਵਰੀ 'ਤੇ DMRC ਨੇ ਜਾਰੀ ਕੀਤੀ ਜ਼ਰੂਰੀ ਸੂਚਨਾ, ਸਮੇਂ 'ਚ ਹੋਇਆ ਵੱਡਾ ਬਦਲਾਅ
26 ਜਨਵਰੀ 'ਤੇ DMRC ਨੇ ਜਾਰੀ ਕੀਤੀ ਜ਼ਰੂਰੀ ਸੂਚਨਾ, ਸਮੇਂ 'ਚ ਹੋਇਆ ਵੱਡਾ ਬਦਲਾਅ
Punjab News: ਪੰਜਾਬ 'ਚ ਸਕੂਲ ਪ੍ਰਿੰਸੀਪਲ ਸਸਪੈਂਡ, ਜਾਣੋ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਕਿਉਂ ਦਿੱਤੀ ਅਜਿਹੀ ਚੇਤਾਵਨੀ ?
ਪੰਜਾਬ 'ਚ ਸਕੂਲ ਪ੍ਰਿੰਸੀਪਲ ਸਸਪੈਂਡ, ਜਾਣੋ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਕਿਉਂ ਦਿੱਤੀ ਅਜਿਹੀ ਚੇਤਾਵਨੀ ?
US Illegal Migrants: ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਕੀਤਾ ਸ਼ੁਰੂ, ਫੌਜੀ ਜਹਾਜ 'ਚ ਭਰ ਕੇ ਲਿਜਾ ਰਹੇ ਸਰਹੱਦ ਪਾਰ
US Illegal Migrants: ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਕੀਤਾ ਸ਼ੁਰੂ, ਫੌਜੀ ਜਹਾਜ 'ਚ ਭਰ ਕੇ ਲਿਜਾ ਰਹੇ ਸਰਹੱਦ ਪਾਰ
Punjab News: ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਵਾਲੇ ਪ੍ਰਿੰਸੀਪਲ 'ਤੇ ਸਖਤ ਐਕਸ਼ਨ, ਕੀਤਾ ਸਸਪੈਂਡ
Punjab News: ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਵਾਲੇ ਪ੍ਰਿੰਸੀਪਲ 'ਤੇ ਸਖਤ ਐਕਸ਼ਨ, ਕੀਤਾ ਸਸਪੈਂਡ
ਮਹੀਨਿਆਂ ਪੁਰਾਣਾ ਗੁਰਦੇ ਦੀ ਪਥਰੀ ਦਾ ਦਰਦ ਵੀ ਹੋ ਜਾਵੇਗਾ ਕੰਟਰੋਲ, ਬਸ ਅਜਮਾ ਕੇ ਦੇਖੋ ਆਹ ਘਰੇਲੂ ਉਪਾਅ
ਮਹੀਨਿਆਂ ਪੁਰਾਣਾ ਗੁਰਦੇ ਦੀ ਪਥਰੀ ਦਾ ਦਰਦ ਵੀ ਹੋ ਜਾਵੇਗਾ ਕੰਟਰੋਲ, ਬਸ ਅਜਮਾ ਕੇ ਦੇਖੋ ਆਹ ਘਰੇਲੂ ਉਪਾਅ
Punjab News: ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਦੇ ਲੋਕ ਹੋਣਗੇ ਪਰੇਸ਼ਾਨ; ਇੰਨੇ ਘੰਟੇ ਬੱਤੀ ਰਹੇਗੀ ਗੁੱਲ
ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਦੇ ਲੋਕ ਹੋਣਗੇ ਪਰੇਸ਼ਾਨ; ਇੰਨੇ ਘੰਟੇ ਬੱਤੀ ਰਹੇਗੀ ਗੁੱਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜਨਵਰੀ 2025
Embed widget