Sourav Ganguly's Mobile Stolen: ਸੌਰਵ ਗਾਂਗੁਲੀ ਦੇ ਘਰ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਭਾਰਤੀ ਖਿਡਾਰੀ ਨੇ ਚੋਰੀ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਚੋਰੀ ਦੌਰਾਨ ਦਾਦਾ ਦੇ ਘਰੋਂ ਇੱਕ ਮੋਬਾਈਲ ਫ਼ੋਨ ਚੋਰੀ ਹੋਇਆ ਹੈ। ਗਾਂਗੁਲੀ ਦੇ ਮੋਬਾਈਲ 'ਚ ਕਈ ਅਹਿਮ ਜਾਣਕਾਰੀ ਮੌਜੂਦ ਸੀ, ਜੋ ਚਿੰਤਾ ਦਾ ਵਿਸ਼ਾ ਹੈ।


ਹਾਲਾਂਕਿ ਚੋਰੀ ਦੇ ਮਾਮਲੇ ਨੂੰ ਲੈ ਕੇ ਸੌਰਵ ਗਾਂਗੁਲੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਮੀਡੀਆ ਰਿਪੋਰਟਾਂ ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਚੋਰੀ ਦੀ ਘਟਨਾ ਗਾਂਗੁਲੀ ਦੇ ਘਰ ਉਸ ਸਮੇਂ ਵਾਪਰੀ ਜਦੋਂ ਬੇਹਾਲਾ ਸਥਿਤ ਉਨ੍ਹਾਂ ਦੇ ਘਰ ਪੇਂਟਿੰਗ ਦਾ ਕੰਮ ਚੱਲ ਰਿਹਾ ਸੀ। ਘਟਨਾ 19 ਜਨਵਰੀ ਦੀ ਹੈ। ਘਰ 'ਚ ਮੋਬਾਇਲ ਨਾ ਮਿਲਣ 'ਤੇ ਦਾਦਾ ਨੇ ਠਾਕੁਰਪੁਕੁਰ ਪੁਲਿਸ ਸਟੇਸ਼ਨ 'ਚ ਮੋਬਾਇਲ ਦੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ ਦਾਦਾ ਦਾ ਮੋਬਾਈਲ ਟਰੇਸ ਕਰਨ ਜਾਂ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


ਅਜਿਹਾ ਸ਼ੱਕ ਹੈ ਕਿ ਮੋਬਾਇਲ ਘਰ ਤੋਂ ਬਾਹਰ ਹੀ ਚੋਰੀ ਹੋਇਆ ਹੈ। ਤਾਂ ਪੁਲਿਸ ਘਰ ਵਿੱਚ ਕੰਮ ਕਰਨ ਵਾਲੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਬਾਈਲ ਦੀ ਕੀਮਤ ਕਰੀਬ 60 ਹਜ਼ਾਰ ਰੁਪਏ ਸੀ ਅਤੇ ਇਸ ਵਿੱਚ ਫ਼ੋਨ ਨੰਬਰ, ਅਕਾਊਂਟ ਡਿਟੇਲ ਅਤੇ ਨਿੱਜੀ ਜਾਣਕਾਰੀ ਵਰਗੀ ਕੁਝ ਅਹਿਮ ਜਾਣਕਾਰੀ ਮੌਜੂਦ ਹੈ।


ਦਾਦਾ ਜੀ ਨੇ ਪੁਲਿਸ ਨੂੰ ਦਿੱਤਾ ਸ਼ਿਕਾਇਤ ਪੱਤਰ


ਮੋਬਾਈਲ ਚੋਰੀ ਦੀ ਘਟਨਾ ਨੂੰ ਲੈ ਕੇ ਦਾਦਾ ਨੇ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਲਿਖਿਆ, "ਮੈਨੂੰ ਲੱਗਦਾ ਹੈ ਕਿ ਮੇਰਾ ਫ਼ੋਨ ਘਰੋਂ ਚੋਰੀ ਹੋ ਗਿਆ ਹੈ। ਮੈਂ ਆਖਰੀ ਵਾਰ 19 ਜਨਵਰੀ ਨੂੰ ਸਵੇਰੇ ਸਾਢੇ 11 ਵਜੇ ਆਪਣਾ ਮੋਬਾਈਲ ਦੇਖਿਆ ਸੀ। ਉਸ ਤੋਂ ਬਾਅਦ ਮੈਂ ਮੋਬਾਈਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਲੱਭ ਸਕਿਆ। ਫ਼ੋਨ ਦੇ ਗੁਆਚ ਜਾਣ 'ਤੇ ਮੈਂ ਦੁਖੀ ਹਾਂ ਕਿਉਂਕਿ ਇਸ 'ਤੇ ਬਹੁਤ ਸਾਰੇ ਨੰਬਰ, ਨਿੱਜੀ ਜਾਣਕਾਰੀ ਅਤੇ ਖਾਤੇ ਦੇ ਵੇਰਵੇ ਹਨ। ਮੈਂ ਫ਼ੋਨ ਨੂੰ ਟਰੇਸ ਕਰਨ ਜਾਂ ਉਚਿਤ ਕਾਰਵਾਈ ਕਰਨ ਦੀ ਬੇਨਤੀ ਕਰ ਰਿਹਾ ਹਾਂ।"



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।