Sports Breaking: ਕ੍ਰਿਕਟ ਜਗਤ 'ਚ ਆਇਆ ਭੂਚਾਲ, ਦਿੱਗਜ ਦੇ ਬਿਆਨ ਨਾਲ ਮੱਚੀ ਹਲਚਲ, ਜਾਣੋ ਕਿਉਂ ਭੱਖਿਆ ਵਿਵਾਦ
Mitchell Starc Statement: ਆਸਟ੍ਰੇਲੀਆ ਦੇ ਸਟਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਆਪਣੇ ਬਿਆਨ ਨਾਲ ਹੰਗਾਮਾ ਮਚਾ ਦਿੱਤੀ ਹੈ। ਸਟਾਰਕ ਨੇ 2024 ਟੀ-20 ਵਿਸ਼ਵ ਕੱਪ 'ਚ ਅਫਗਾਨਿਸਤਾਨ ਖਿਲਾਫ ਟੀਮ ਪ੍ਰਬੰਧਨ ਦੀ ਰਣਨੀਤੀ 'ਤੇ
Mitchell Starc Statement: ਆਸਟ੍ਰੇਲੀਆ ਦੇ ਸਟਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਆਪਣੇ ਬਿਆਨ ਨਾਲ ਹੰਗਾਮਾ ਮਚਾ ਦਿੱਤੀ ਹੈ। ਸਟਾਰਕ ਨੇ 2024 ਟੀ-20 ਵਿਸ਼ਵ ਕੱਪ 'ਚ ਅਫਗਾਨਿਸਤਾਨ ਖਿਲਾਫ ਟੀਮ ਪ੍ਰਬੰਧਨ ਦੀ ਰਣਨੀਤੀ 'ਤੇ ਸਵਾਲ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਸਟਾਰਕ ਨੂੰ ਅਫਗਾਨਿਸਤਾਨ ਖਿਲਾਫ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਮੈਚ ਵਿੱਚ ਕੰਗਾਰੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਫਿਰ ਆਸਟਰੇਲਿਆਈ ਟੀਮ ਸੈਮੀਫਾਈਨਲ ਵਿੱਚ ਵੀ ਥਾਂ ਨਹੀਂ ਬਣਾ ਸਕੀ।
ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਟੀ-20 ਵਿਸ਼ਵ ਕੱਪ 'ਚ ਅਫਗਾਨਿਸਤਾਨ ਖਿਲਾਫ ਸੁਪਰ-8 ਮੈਚ 'ਚ ਪਲੇਇੰਗ ਇਲੈਵਨ 'ਚ ਜਗ੍ਹਾ ਨਾ ਮਿਲਣ 'ਤੇ ਨਾਰਾਜ਼ਗੀ ਜਤਾਈ ਹੈ। ਅਫਗਾਨ ਟੀਮ ਖਿਲਾਫ ਹੋਏ ਇਸ ਮੈਚ 'ਚ ਆਸਟ੍ਰੇਲੀਆ ਨੂੰ 21 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਟੀਮ ਸੈਮੀਫਾਈਨਲ 'ਚ ਵੀ ਨਹੀਂ ਪਹੁੰਚ ਸਕੀ।
ਆਸਟ੍ਰੇਲੀਆ ਨੇ ਮਿਸ਼ੇਲ ਸਟਾਰਕ ਦੀ ਜਗ੍ਹਾ ਲੈਫਟ ਆਰਮ ਸਪਿਨਰ ਐਸ਼ਟਨ ਐਗਰ ਨੂੰ ਮੈਦਾਨ ਵਿਚ ਉਤਾਰਿਆ ਸੀ ਪਰ ਉਹ ਕੋਈ ਵਿਕਟ ਨਹੀਂ ਲੈ ਸਕੇ ਅਤੇ ਨਾ ਹੀ ਬੱਲੇਬਾਜ਼ੀ ਵਿਚ ਯੋਗਦਾਨ ਦੇ ਸਕੇ। ਮਿਸ਼ੇਲ ਸਟਾਰਕ ਨੇ ਸਿਡਨੀ ਮਾਰਨਿੰਗ ਹੇਰਾਲਡ ਨੂੰ ਦੱਸਿਆ, ''ਟੀਮ ਪ੍ਰਬੰਧਨ ਨੇ ਮੈਚ-ਅੱਪ 'ਤੇ ਵਿਸ਼ਵਾਸ ਕੀਤਾ ਕਿਉਂਕਿ ਪਿਛਲੇ ਮੈਚ 'ਚ ਉਸ ਮੈਦਾਨ 'ਤੇ ਸਪਿਨਰ ਸਨ, ਇਸ ਲਈ ਐਸ਼ਟੇਨ ਨੂੰ ਮੌਕਾ ਦਿੱਤਾ ਗਿਆ, ਪਰ ਅਫਗਾਨਿਸਤਾਨ ਨੇ ਸਪਿਨ ਬਹੁਤ ਵਧੀਆ ਖੇਡੀ ਅਤੇ ਸ਼ਾਇਦ ਸਥਿਤੀ ਦਾ ਮੁਲਾਂਕਣ ਸਾਡੇ ਨਾਲੋਂ ਬਿਹਤਰ ਕੀਤਾ ਸੀ। ਅਸੀਂ ਕੁਝ ਗਲਤੀਆਂ ਕੀਤੀਆਂ, ਜਿਸਦੇ ਨਤੀਜੇ ਭੁਗਤਣੇ ਪਏ।"
ਸਟਾਰਕ ਨੇ ਟੂਰਨਾਮੈਂਟ ਦੇ ਸ਼ੈਡਿਊਲ 'ਤੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ, ''ਗਰੁੱਪ ਸਟੇਜ਼ 'ਚ ਅਸੀ ਇੰਗਲੈਂਡ ਤੋਂ ਅੱਗੇ ਸੀ ਅਤੇ ਅਚਾਨਕ ਹੀ ਵੱਖਰੇ ਗਰੁੱਪ 'ਚ ਆ ਗਏ। ਸਾਨੂੰ ਦੋ ਮੈਚ ਦਿਨ ਅਤੇ ਰਾਤ ਦੇ ਮਿਲੇ ਅਤੇ ਤੀਜਾ ਮੈਚ ਦਿਨ ਦਾ ਸੀ। ਅਸੀ ਸਭ ਤੋਂ ਵਧੀਆ ਤਿਆਰੀ ਨਹੀ ਕਰ ਸਕੇ।" ਸਾਡੀ ਫਲਾਈਟ ਵਿੱਚ ਦੇਰੀ ਹੋ ਗਈ ਸੀ ਅਤੇ ਮੈਚ ਅਗਲੀ ਸਵੇਰ ਖੇਡਿਆ ਜਾਣਾ ਸੀ।
ਜ਼ਿਕਰਯੋਗ ਹੈ ਕਿ 2024 ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਸੀ। ਇਸ ਮੈਚ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਹਾਲਾਂਕਿ ਅੰਤ 'ਚ ਟੀਮ ਇੰਡੀਆ ਨੇ ਲਗਭਗ ਹਾਰੀ ਹੋਈ ਖੇਡ ਜਿੱਤ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ।