Yograj Singh On Arjun Tendulkar: ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਹਮੇਸ਼ਾ ਹੀ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਇੱਕ ਇੰਟਰਵਿਊ 'ਚ ਉਹ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਜਦੋਂ ਉਨ੍ਹਾਂ ਨੂੰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦੇ ਭਵਿੱਖ ਬਾਰੇ ਸਵਾਲ ਪੁੱਛਿਆ ਗਿਆ। ਯੋਗਰਾਜ ਸਿੰਘ ਦਾ ਜਵਾਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਅਰਜੁਨ ਤੇਂਦੁਲਕਰ ਨੂੰ ਕੋਲਾ ਦੱਸਦੇ ਹੋਏ ਕਿਹਾ ਕਿ ਸਹੀ ਹੱਥਾਂ 'ਚ ਉਹ ਕੋਹਿਨੂਰ ਬਣ ਸਕਦਾ ਹੈ।




ਯੋਗਰਾਜ ਸਿੰਘ ਨੇ ਅਰਜੁਨ ਤੇਂਦੁਲਕਰ ਦੀ ਤੁਲਨਾ ਕੋਹਿਨੂਰ ਨਾਲ ਕੀਤੀ 


ਯੋਗਰਾਜ ਸਿੰਘ ਨੇ ਕਿਹਾ, "ਕੀ ਤੁਸੀਂ ਕੋਲੇ ਦੀ ਖਾਨ ਵਿੱਚ ਹੀਰਾ ਦੇਖਿਆ ਹੈ? ਉਹ ਸਿਰਫ ਕੋਲਾ ਹੀ ਹੈ, ਕੱਢੋ ਇੱਕ ਪੱਥਰ ਹੀ ਹੈ, ਜੇ ਤੁਸੀਂ ਇਸਨੂੰ ਕਿਸੇ ਚੰਗੇ ਤਰਾਸ਼ਨ ਵਾਲੇ ਹੱਥ ਵਿੱਚ ਦਿਓ ਤਾਂ ਇਹ ਦੁਨੀਆ ਦਾ ਕੋਹਿਨੂਰ ਬਣ ਜਾਂਦਾ ਹੈ। ਪਰ ਜੇਕਰ ਉਹੀ ਹੀਰਾ ਜੇਕਰ ਕਿਸੇ ਅਜਿਹੇ ਵਿਅਕਤੀ ਦੇ ਹੱਥ ਲੱਗ ਜਾਵੇ ਜੋ ਇਸਦੀ ਕਦਰ ਨਹੀਂ ਕਰਦਾ, ਤਾਂ ਉਹ ਇਸਨੂੰ ਨਸ਼ਟ ਕਰ ਦਿੰਦਾ ਹੈ।"




ਉਨ੍ਹਾਂ ਦਾ ਇਹ ਬਿਆਨ ਕ੍ਰਿਕਟ ਜਗਤ 'ਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਯੋਗਰਾਜ ਸਿੰਘ ਨੇ ਇਹ ਵੀ ਕਿਹਾ ਕਿ ਅਰਜੁਨ ਤੇਂਦੁਲਕਰ ਵਿੱਚ ਪ੍ਰਤਿਭਾ ਹੈ, ਪਰ ਉਸ ਨੂੰ ਸਹੀ ਮਾਰਗਦਰਸ਼ਨ ਅਤੇ ਸਖ਼ਤ ਮਿਹਨਤ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਯੁਵਰਾਜ ਸਿੰਘ ਦੇ ਕਰੀਅਰ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਬੇਟੇ ਨੂੰ ਮਹਾਨ ਕ੍ਰਿਕਟਰ ਬਣਨ 'ਚ ਮਦਦ ਕੀਤੀ।




ਯੋਗਰਾਜ ਨੇ ਆਪਣੇ ਬੇਟੇ ਯੁਵਰਾਜ ਬਾਰੇ ਕਹੀ ਵੱਡੀ ਗੱਲ


ਯੋਗਰਾਜ ਨੇ ਦੱਸਿਆ, "ਯੁਵਰਾਜ ਇੱਕ ਸਮੇਂ ਮੈਨੂੰ ਨਫ਼ਰਤ ਕਰਦਾ ਸੀ। ਘਰ ਵਿੱਚ ਮੈਨੂੰ ਹਿਟਲਰ ਅਤੇ ਡਰੈਗਨ ਸਿੰਘ ਵਰਗੇ ਨਾਵਾਂ ਨਾਲ ਬੁਲਾਇਆ ਜਾਂਦਾ ਸੀ। ਮੇਰੇ ਰਿਸ਼ਤੇਦਾਰ ਵੀ ਮੇਰੇ ਤੋਂ ਦੂਰੀ ਬਣਾ ਕੇ ਰੱਖਦੇ ਸਨ ਅਤੇ ਕਹਿੰਦੇ ਸਨ ਕਿ ਮੈਨੂੰ ਪਿਤਾ ਨਹੀਂ ਬਣਨਾ ਚਾਹੀਦਾ ਸੀ। ਪਰ ਅੱਜ ਉਹੀ ਲੋਕ ਮੇਰੀ ਤਾਰੀਫ਼ ਕਰਦੇ ਹਨ ਕਿਉਂਕਿ ਯੁਵਰਾਜ ਨੇ ਖੁਦ ਕਿਹਾ ਕਿ ਮੇਰੇ ਪਿਤਾ ਜੀ ਦੇ ਹੱਥਾਂ ਵਿੱਚ ਜਾਦੂ ਹੈ ਜਿਸ ਨੇ ਮੈਨੂੰ ਬਣਾਇਆ ਹੈ।




ਯੋਗਰਾਜ ਸਿੰਘ ਨੇ ਐਮਐਸ ਧੋਨੀ ਖਿਲਾਫ ਬੋਲੇ ਤਿੱਖੇ ਬੋਲ 


ਇਸ ਤੋਂ ਇਲਾਵਾ ਯੋਗਰਾਜ ਸਿੰਘ ਨੇ ਇੰਟਰਵਿਊ ਦੌਰਾਨ ਮਹਿੰਦਰ ਸਿੰਘ ਧੋਨੀ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾ ਕਿਹਾ, "ਮੈਂ ਧੋਨੀ ਨੂੰ ਕਦੇ ਮਾਫ਼ ਨਹੀਂ ਕਰਾਂਗਾ। ਉਸ ਨੇ ਮੇਰੇ ਬੇਟੇ ਨਾਲ ਜੋ ਕੀਤਾ ਉਹ ਹੁਣ ਸਾਹਮਣੇ ਆ ਗਿਆ ਹੈ। ਉਹ ਇੱਕ ਮਹਾਨ ਕ੍ਰਿਕਟਰ ਹੋ ਸਕਦਾ ਹੈ, ਪਰ ਜੋ ਉਸ ਨੇ ਮੇਰੇ ਬੇਟੇ ਨਾਲ ਕੀਤਾ, ਉਸ ਨੂੰ ਮੈਂ ਜ਼ਿੰਦਗੀ ਵਿੱਚ ਕਦੇ ਵੀ ਮਾਫ਼ ਨਹੀਂ ਕਰ ਸਕਦਾ।" ਇਹ ਬਿਆਨ ਸੁਣਦੇ ਹੀ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ, ਕਿਉਂਕਿ ਧੋਨੀ ਅਤੇ ਯੁਵਰਾਜ ਸਿੰਘ ਕਿਸੇ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਮਹੱਤਵਪੂਰਨ ਮੈਂਬਰ ਸਨ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਇਕੱਠੇ ਖੇਡ ਚੁੱਕੇ ਹਨ।