IND vs BAN 2nd Kanpur Test: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੁਕਾਬਲਾ 27 ਸਤੰਬਰ ਤੋਂ ਕਾਨਪੁਰ ਦੇ ਗ੍ਰੀਨ ਪਾਰਕ ਵਿੱਚ ਖੇਡਿਆ ਜਾਵੇਗਾ। ਟੀਮ ਇੰਡੀਆ ਮੈਚ ਲਈ ਕਾਨਪੁਰ ਪਹੁੰਚ ਚੁੱਕੀ ਹੈ। ਪਰ ਹੁਣ ਜੋ ਖਬਰ ਸਾਹਮਣੇ ਆਈ ਹੈ, ਉਹ ਹੈਰਾਨ ਕਰਨ ਵਾਲੀ ਹੈ, ਜਿਸ ਵਿੱਚ ਦੱਸਿਆ ਕਿ ਟੀਮ ਇੰਡੀਆ ਕਾਨਪੁਰ ਵਿੱਚ ਟੈਸਟ ਖੇਡਣ ਦੇ ਹੱਕ ਵਿੱਚ ਨਹੀਂ ਹੈ।


ਦੈਨਿਕ ਜਾਗਰਣ ਦੀ ਅਖਬਾਰ 'ਚ ਛਪੀ ਖਬਰ 'ਚ ਕਿਹਾ ਗਿਆ ਹੈ ਕਿ ਭਾਰਤੀ ਟੀਮ ਪ੍ਰਬੰਧਨ ਦੇ ਕੁਝ ਅਧਿਕਾਰੀਆਂ ਨੇ ਗ੍ਰੀਨ ਪਾਰਕ 'ਚ ਖੇਡਣ ਤੋਂ ਇਨਕਾਰ ਕਰ ਦਿੱਤਾ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਬੀਸੀਸੀਆਈ ਦੀਆਂ ਨੀਤੀਆਂ ਕਾਰਨ ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਨੂੰ ਮੁਕਾਬਲੇ ਦੀ ਮੇਜ਼ਬਾਨੀ ਦਿੱਤੀ ਗਈ ਹੈ। ਫਿਰ ਅੱਗੇ ਦੱਸਿਆ ਗਿਆ ਕਿ ਅੰਤਿਮ ਫੈਸਲਾ ਇਹ ਸੀ ਕਿ ਬੰਗਲਾਦੇਸ਼ ਖਿਲਾਫ ਦੂਜਾ ਟੈਸਟ ਕਾਨਪੁਰ ਦੇ ਗ੍ਰੀਨ ਪਾਰਕ ਵਿੱਚ ਹੀ ਖੇਡਿਆ ਜਾਵੇਗਾ। ਟੀਮ ਇੰਡੀਆ ਨੇ ਵੀ ਮੁਕਾਬਲੇ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ।


ਦੱਸ ਦੇਈਏ ਕਿ ਭਾਰਤੀ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ ਨਵੰਬਰ 2021 ਵਿੱਚ ਗ੍ਰੀਨ ਪਾਰਕ ਵਿੱਚ ਆਖਰੀ ਮੈਚ ਖੇਡਿਆ ਸੀ, ਜੋ ਕਿ ਇੱਕ ਟੈਸਟ ਮੈਚ ਸੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕਾਨਪੁਰ ਟੈਸਟ ਡਰਾਅ ਰਿਹਾ। ਹੁਣ ਦੇਖਣਾ ਇਹ ਹੋਵੇਗਾ ਕਿ ਬੰਗਲਾਦੇਸ਼ ਖਿਲਾਫ ਕਾਨਪੁਰ 'ਚ ਖੇਡੇ ਗਏ ਟੈਸਟ 'ਚ ਟੀਮ ਇੰਡੀਆ ਦਾ ਨਤੀਜਾ ਕੀ ਨਿਕਲਦਾ ਹੈ।




Read MOre: Arshdeep Singh: ਅਰਸ਼ਦੀਪ ਸਿੰਘ ਦਾ ਮੈਦਾਨ 'ਤੇ ਜਲਵਾ, ਲਗਾਤਾਰ ਸੁੱਟੇ 12 ਓਵਰ, 6 ਵਿਕਟਾਂ ਲੈ ਟੀਮ ਨੂੰ ਦਿਵਾਈ ਜਿੱਤ






280 ਦੌੜਾਂ ਨਾਲ ਜਿੱਤਿਆ ਸੀ ਚੇਨਈ ਟੈਸਟ 


ਜ਼ਿਕਰਯੋਗ ਹੈ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਚੇਨਈ 'ਚ ਖੇਡਿਆ ਗਿਆ ਸੀ। ਚੇਨਈ 'ਚ ਹੋਏ ਟੈਸਟ ਮੈਚ 'ਚ ਟੀਮ ਇੰਡੀਆ ਨੇ ਮਹਿਮਾਨ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ ਸੀ। ਚੇਨਈ ਟੈਸਟ ਚੌਥੇ ਦਿਨ ਹੀ ਖਤਮ ਹੋ ਗਿਆ ਸੀ। 


ਕਾਨਪੁਰ ਟੈਸਟ ਲਈ ਭਾਰਤੀ ਟੀਮ


ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ,  ਆਕਾਸ਼ਦੀਪ , ਜਸਪ੍ਰੀਤ ਬੁਮਰਾਹ ਅਤੇ ਯਸ਼ ਦਿਆਲ।


ਟੈਸਟ ਸੀਰੀਜ਼ ਲਈ ਭਾਰਤੀ ਟੀਮ


ਨਜ਼ਮੁਲ ਹਸਨ ਸ਼ਾਂਤੋ (ਕਪਤਾਨ), ਮਹਿਮੂਦੁਲ ਹਸਨ ਜੋਏ, ਜ਼ਾਕਿਰ ਹਸਨ, ਸ਼ਾਦਮਾਨ ਇਸਲਾਮ, ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ, ਮੇਹਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਨਈਮ ਹਸਨ, ਨਾਹਿਦ ਰਾਣਾ, ਹਸਨ ਮਹਿਮੂਦ, ਤਸਕੀਨ ਅਹਿਮਦ, ਸਈਅਦ ਖਾਲਿਦ ਅਹਿਮਦ ਅਤੇ ਜ਼ਾਕਿਰ ਅਲੀ ਅਨਿਕ।






Read MOre: T20 World Cup 2024: ਵਿਸ਼ਵ ਕੱਪ ਲਈ ਟੀਮ ਇੰਡੀਆ UAE ਰਵਾਨਾ, ਹਰਮਨਪ੍ਰੀਤ ਕੌਰ ਬੋਲੀ- 'ਅਸੀਂ ਬਣਾਂਗੇ ਚੈਂਪੀਅਨ'