Cricketer Health Update: ਕਾਰ ਹਾਦਸੇ ਤੋਂ ਬਾਅਦ ਭਾਰਤੀ ਖਿਡਾਰੀ ਦਾ ਹੋਇਆ ਅਜਿਹਾ ਹਾਲ, ਇੰਨੇ ਮਹੀਨੇ ਕ੍ਰਿਕਟ ਤੋਂ ਰਹਿਣਗੇ ਦੂਰ!
Musheer Khan Statement on Car Accident: ਨੌਜਵਾਨ ਆਲਰਾਊਂਡਰ ਖਿਡਾਰੀ ਮੁਸ਼ੀਰ ਖਾਨ ਕਾਰ ਹਾਦਸੇ 'ਚ ਜ਼ਖਮੀ ਹੋ ਗਏ ਸੀ। ਇਸ ਹਾਦਸੇ ਕਾਰਨ ਉਹ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਰਾਨੀ ਕੱਪ ਵਿੱਚ ਨਹੀਂ ਖੇਡ ਸਕਣਗੇ। ਹੁ
Musheer Khan Statement on Car Accident: ਨੌਜਵਾਨ ਆਲਰਾਊਂਡਰ ਖਿਡਾਰੀ ਮੁਸ਼ੀਰ ਖਾਨ ਕਾਰ ਹਾਦਸੇ 'ਚ ਜ਼ਖਮੀ ਹੋ ਗਏ ਸੀ। ਇਸ ਹਾਦਸੇ ਕਾਰਨ ਉਹ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਰਾਨੀ ਕੱਪ ਵਿੱਚ ਨਹੀਂ ਖੇਡ ਸਕਣਗੇ। ਹੁਣ ਮੁਸ਼ੀਰ ਖਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਗਲੇ 'ਚ ਪੱਟਾ ਬੰਨ੍ਹਿਆ ਹੋਇਆ ਹੈ। ਮੁਸ਼ੀਰ ਨੇ ਮੁੰਬਈ ਕ੍ਰਿਕਟ ਐਸੋਸੀਏਸ਼ਨ ਵੱਲੋਂ ਮਿਲੇ ਸਮਰਥਨ ਦਾ ਧੰਨਵਾਦ ਕੀਤਾ ਅਤੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ।
ਸਰਫਰਾਜ਼ ਖਾਨ ਦਾ ਛੋਟਾ ਭਰਾ ਮੁਸ਼ੀਰ ਆਪਣੇ ਪਿਤਾ ਨੌਸ਼ਾਦ ਖਾਨ ਨਾਲ ਲਖਨਊ ਜਾ ਰਿਹਾ ਸੀ, ਜਿੱਥੇ ਇਰਾਨੀ ਕੱਪ ਦਾ ਮੈਚ ਖੇਡਿਆ ਜਾਣਾ ਸੀ। ਪਰ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਕਾਰ ਡਿਵਾਈਡਰ ਨਾਲ ਟਕਰਾ ਗਈ। ਇੱਕ ਪਾਸੇ ਮੁਸ਼ੀਰ ਖਾਨ ਦੀ ਗਰਦਨ ਫਰੈਕਚਰ ਹੋ ਗਈ ਹੈ ਅਤੇ ਉਸਦੇ ਪਿਤਾ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਉਨ੍ਹਾਂ ਨੂੰ ਮੇਦਾਂਤਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
Read More: IPL 2025: ਇਨ੍ਹਾਂ 3 ਖਿਡਾਰੀਆਂ ਦੀ KKR ਤੋਂ ਹੋਏਗੀ ਛੁੱਟੀ ? 25 ਕਰੋੜ ਦੇ ਮਿਸ਼ੇਲ ਸਟਾਰਕ 'ਤੇ ਵੀ ਡਿੱਗ ਸਕਦੀ ਗਾਜ਼
ਮੁਸ਼ੀਰ ਖਾਨ ਅਤੇ ਉਸਦੇ ਪਿਤਾ ਕੀ ਬੋਲ
ਸਭ ਤੋਂ ਪਹਿਲਾਂ ਨੌਸ਼ਾਦ ਖਾਨ ਨੇ ਕਿਹਾ, "ਸਭ ਤੋਂ ਪਹਿਲਾਂ ਮੈਂ ਇਸ ਨਵੀਂ ਜ਼ਿੰਦਗੀ ਲਈ ਆਪਣੇ ਮਾਲਕ ਦਾ ਧੰਨਵਾਦ ਕਰਦਾ ਹਾਂ। ਇਸ ਦੇ ਨਾਲ ਹੀ ਮੈਂ ਆਪਣੇ ਸਨੇਹੀਆਂ ਅਤੇ ਉਨ੍ਹਾਂ ਸਾਰੇ ਰਿਸ਼ਤੇਦਾਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਡੀ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ। ਦੇਖਭਾਲ ਲਈ MCA ਅਤੇ ਬੀਸੀਸੀਆਈ ਦਾ ਬਹੁਤ ਬਹੁਤ ਧੰਨਵਾਦ। ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਜੋ ਮਿਲਿਆ ਉਸ ਲਈ ਤੁਹਾਡਾ ਸ਼ੁਕਰਿਆ ਕਰਨਾ ਹੈ ਅਤੇ ਜੋ ਨਹੀਂ ਮਿਲਿਆ ਉਸ ਲਈ ਸਬਰ ਰੱਖਣਾ ਚਾਹੀਦਾ ਹੈ। ਦੂਜੇ ਪਾਸੇ ਮੁਸ਼ੀਰ ਖਾਨ ਨੇ ਕਿਹਾ, "ਮੈਂ ਹੁਣ ਠੀਕ ਹਾਂ ਅਤੇ ਮੇਰੇ ਪਿਤਾ ਵੀ ਸਿਹਤਮੰਦ ਹਨ। ਹੁਣ ਸਾਰਿਆਂ ਦੀਆਂ ਦੁਆਵਾਂ ਲਈ ਬਹੁਤ-ਬਹੁਤ ਧੰਨਵਾਦ।"
View this post on Instagram
ਮੁੰਬਈ ਕ੍ਰਿਕਟ ਸੰਘ ਨੇ ਕਿਹਾ ਹੈ ਕਿ ਇਕ ਮੈਡੀਕਲ ਟੀਮ ਮੁਸ਼ੀਰ ਖਾਨ ਦੀ ਸਿਹਤ 'ਤੇ ਨਜ਼ਰ ਰੱਖ ਰਹੀ ਹੈ। ਐਮਸੀਏ ਦੇ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਿਵੇਂ ਹੀ ਮੁਸ਼ੀਰ ਯਾਤਰਾ ਲਈ ਫਿੱਟ ਹੋ ਜਾਵੇਗਾ, ਉਸ ਨੂੰ ਅਗਲੇਰੀ ਜਾਂਚ ਲਈ ਮੁੰਬਈ ਲਿਆਂਦਾ ਜਾਵੇਗਾ। ਗਰਦਨ ਦੀ ਇਸ ਸੱਟ ਕਾਰਨ ਮੁਸ਼ੀਰ ਖਾਨ ਨੂੰ ਕਰੀਬ 3 ਮਹੀਨੇ ਕ੍ਰਿਕਟ ਤੋਂ ਦੂਰ ਰਹਿਣਾ ਪੈ ਸਕਦਾ ਹੈ।
Read More: Casting Couch: ਮਸ਼ਹੂਰ ਹਸਤੀਆਂ 'ਤੇ ਲੱਗੇ ਕਾਸਟਿੰਗ ਕਾਊਚ ਦੇ ਦੋਸ਼, ਇਹ ਨਿਰਦੇਸ਼ਕ ਬੋਲਿਆ- ਕੁੱਤੇ ਨਾਲ ਸਰੀਰਕ ਸਬੰਧ...