Team India: ਚੈਂਪੀਅਨਜ਼ ਟਰਾਫੀ 2025 ਦਾ ਆਗਾਜ਼ 19 ਫਰਵਰੀ ਨੂੰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੀ ਟੀਮ ਇੰਡੀਆ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਰੋਹਿਤ ਸ਼ਰਮਾ ਐਂਡ ਕੰਪਨੀ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਭਾਰਤੀ ਟੀਮ ਨੂੰ ਇੱਕ ਖਾਸ ਡਾਈਮੰਡ ਰਿੰਗ ਨਾਲ ਸਨਮਾਨਿਤ ਕੀਤਾ ਗਿਆ, ਜਿਸਦੇ ਪਿੱਛੇ ਦਾ ਕਾਰਨ ਵੀ ਬੋਰਡ ਨੇ ਦੱਸਿਆ। ਸਾਲ 2024 ਟੀਮ ਇੰਡੀਆ ਲਈ ਭਾਵੇਂ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ, ਪਰ ਟੀ-20 ਵਿਸ਼ਵ ਕੱਪ 2024 ਵਿੱਚ ਖਿਤਾਬ ਜਿੱਤਣ ਦੀਆਂ ਯਾਦਾਂ ਕ੍ਰਿਕਟ ਦੀਆਂ ਕਿਤਾਬਾਂ ਵਿੱਚ ਲਿਖੀਆਂ ਜਾਣਗੀਆਂ। ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬੀਸੀਸੀਆਈ ਨੇ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ।
NBA ਅਤੇ NFL ਵਰਗਾ ਮਿਲਿਆ ਸਨਮਾਨ
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀ-20 ਵਿਸ਼ਵ ਕੱਪ ਜੇਤੂ ਟੀਮ ਨੂੰ ਡਾਇਮੰਡ ਰਿੰਗ ਤੋਹਫ਼ੇ ਵਜੋਂ ਦਿੱਤੀ ਗਈ ਹੈ। NBA ਅਤੇ NFL ਵਰਗੀਆਂ ਅਮਰੀਕੀ ਖੇਡ ਲੀਗਾਂ ਵਾਂਗ, BCCI ਨੇ ਪਿਛਲੇ ਹਫ਼ਤੇ ਮੁੰਬਈ ਵਿੱਚ ਨਮਨ ਅਵਾਰਡ 2025 ਦੌਰਾਨ ਚੈਂਪੀਅਨ ਖਿਡਾਰੀਆਂ ਨੂੰ ਡਾਈਮੰਡ ਰਿੰਗ ਦਾ ਤੋਹਫ਼ਾ ਦਿੱਤਾ। ਭਾਰਤ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੁਕਾਬਲਿਆਂ ਵਿੱਚ ਦੱਖਣੀ ਅਫਰੀਕਾ ਵਿਰੁੱਧ ਰੋਮਾਂਚਕ ਜਿੱਤ ਦਰਜ ਕੀਤੀ ਸੀ। ਇਹ 2013 ਦੀ ਚੈਂਪੀਅਨਜ਼ ਟਰਾਫੀ ਤੋਂ ਬਾਅਦ ਦੇਸ਼ ਦੀ ਪਹਿਲੀ ਵੱਡੀ ਸਫਲਤਾ ਸੀ।
ਬਹੁਤ ਖਾਸ ਹੈ ਡਾਈਮੰਡ ਰਿੰਗ
ਬੀਸੀਸੀਆਈ ਵੱਲੋਂ ਤੋਹਫ਼ੇ ਵਿੱਚ ਦਿੱਤੀ ਗਈ ਡਾਈਮੰਡ ਰਿੰਗ ਸਿਰਫ਼ ਇੱਕ ਹੀਰਾ ਨਹੀਂ ਹੈ, ਸਗੋਂ ਟੀ-20 ਵਿਸ਼ਵ ਕੱਪ 2024 ਦੀਆਂ ਯਾਦਾਂ ਵੀ ਹਨ। ਇਸਨੂੰ ਖਾਸ ਤੌਰ 'ਤੇ ਖਿਡਾਰੀਆਂ ਲਈ ਤਿਆਰ ਕੀਤਾ ਗਿਆ ਹੈ। ਡਾਈਮੰਡ ਰਿੰਗ ਤੇ ਖਿਡਾਰੀਆਂ ਦੇ ਨਾਮ ਅਤੇ ਜਰਸੀ ਨੰਬਰ ਉੱਕਰੇ ਹੋਏ ਹਨ, ਜਿਸਦੇ ਉੱਪਰ ਅਸ਼ੋਕ ਚੱਕਰ ਲੱਗਿਆ ਹੋਇਆ ਹੈ। ਭਾਰਤ ਟੂਰਨਾਮੈਂਟ ਵਿੱਚ ਅਜੇਤੂ ਰਿਹਾ ਅਤੇ ਰਿੰਗ ਦੇ ਹਰੇਕ ਟੀਮ ਦੀ ਜਿੱਤ ਦੇ ਫਰਕ ਨੂੰ ਵੀ ਦਰਸਾਇਆ। ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਦਿੱਗਜਾਂ ਨੇ ਇਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ, ਉਨ੍ਹਾਂ ਲਈ ਇਹ ਤੋਹਫ਼ ਬਹੁਤ ਖਾਸ ਹੋਵੇਗਾ।
ਬੀਸੀਸੀਆਈ ਨੇ ਬਿਆਨ ਕੀਤਾ ਜਾਰੀ
ਬੀਸੀਸੀਆਈ ਨੇ ਘੋਸ਼ਣਾ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, 'ਟੀਮ ਇੰਡੀਆ ਨੂੰ #T20WorldCup ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸਨਮਾਨ ਵਿੱਚ ਚੈਂਪੀਅਨਜ਼ ਰਿੰਗ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।' ਹੀਰੇ ਭਾਵੇਂ ਹੀ ਹਮੇਸ਼ਾ ਲਈ ਹੋਣ, ਪਰ ਇਹ ਜਿੱਤ ਅਰਬਾਂ ਦਿਲਾਂ ਵਿੱਚ ਜ਼ਰੂਰ ਅਮਰ ਹੋ ਗਈ ਹੈ। ਇਹ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ।