Sreesanth Retirement: ਸ਼੍ਰੀਸੰਤ ਨੇ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਲਿਆ ਸੰਨਿਆਸ, ਪਾਬੰਦੀ ਤੋਂ ਬਾਅਦ ਕੀਤੀ ਸੀ ਵਾਪਸੀ
ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਐੱਸ ਸ਼੍ਰੀਸੰਤ ਨੇ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵਿਟਰ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ।
Sreesanth announces retirement from all formats cricket tweets I have chosen to end my first-class cricket career
ਨਵੀਂ ਦਿੱਲੀ: ਟੀਮ ਇੰਡੀਆ ਦੇ ਦਿੱਗਜ ਖਿਡਾਰੀ ਐੱਸ. ਸ਼੍ਰੀਸੰਤ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਟਵਿਟਰ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸ਼੍ਰੀਸੰਤ ਨੇ ਦੱਸਿਆ ਕਿ ਉਹ ਪਹਿਲੀ ਸ਼੍ਰੇਣੀ ਕ੍ਰਿਕਟ ਦੇ ਨਾਲ-ਨਾਲ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਰਿਹਾ ਹੈ। ਸ਼੍ਰੀਸੰਤ 'ਤੇ ਆਈਪੀਐਲ 2013 ਦੌਰਾਨ ਮੈਚ ਫਿਕਸਿੰਗ ਦਾ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਉਸ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਨ੍ਹਾਂ ਨੇ ਪਾਬੰਦੀ ਤੋਂ ਬਾਅਦ ਵਾਪਸੀ ਕੀਤੀ ਸੀ। ਪਰ ਉਨ੍ਹਾਂ ਨੂੰ ਆਈਪੀਐਲ ਨਿਲਾਮੀ ਵਿੱਚ ਕਿਸੇ ਨੇ ਨਹੀਂ ਖਰੀਦਿਆ। ਸ਼੍ਰੀਸੰਤ ਦਾ ਆਖਰੀ ਮੈਚ ਮੇਘਾਲਿਆ ਖਿਲਾਫ ਸੀ। ਉਸ ਨੇ ਫਰਵਰੀ 2022 'ਚ ਖੇਡੇ ਗਏ ਇਸ ਮੈਚ 'ਚ 2 ਵਿਕਟਾਂ ਲਈਆਂ ਸੀ।
ਸ਼੍ਰੀਸੰਤ ਨੇ ਕੀਤੇ ਇਹ ਟਵੀਟ
ਸ਼੍ਰੀਸੰਤ ਨੇ ਟਵਿੱਟਰ 'ਤੇ ਲਿਖਿਆ, ''ਅੱਜ ਮੇਰੇ ਲਈ ਮੁਸ਼ਕਲ ਦਿਨ ਹੈ, ਨਾਲ ਹੀ ਪ੍ਰਤੀਬਿੰਬ ਅਤੇ ਧੰਨਵਾਦ ਦਾ ਦਿਨ ਹੈ। Ecc, ਏਰਨਾਕੁਲਮ ਜ਼ਿਲ੍ਹੇ ਲਈ ਖੇਡਣਾ ਇੱਕ ਵੱਖਰਾ ਅਨੁਭਵ ਰਿਹਾ। ਇੱਕ ਕ੍ਰਿਕੇਟ ਖਿਡਾਰੀ ਦੇ ਰੂਪ ਵਿੱਚ ਮੇਰੇ 25 ਸਾਲਾਂ ਦੇ ਕਰੀਅਰ ਦੌਰਾਨ ਮੈਂ ਹਮੇਸ਼ਾ ਮੁਕਾਬਲੇਬਾਜ਼ੀ, ਜਨੂੰਨ ਅਤੇ ਲਗਨ ਦੇ ਉੱਚੇ ਮਾਪਦੰਡਾਂ ਦੇ ਨਾਲ ਤਿਆਰੀ ਅਤੇ ਸਿਖਲਾਈ ਦੌਰਾਨ ਕ੍ਰਿਕੇਟ ਖੇਡਾਂ ਵਿੱਚ ਕਾਮਯਾਬ ਹੋਣ ਅਤੇ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਪਰਿਵਾਰ, ਸਾਥੀਆਂ ਅਤੇ ਭਾਰਤ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।"
ਉਨ੍ਹਾਂ ਨੇ ਅੱਗੇ ਲਿਖਿਆ, "ਬਹੁਤ ਦੁਖ ਦੇ ਨਾਲ ਪਰ ਅਫ਼ਸੋਸ ਤੋਂ ਬਗੈਰ, ਮੈਂ ਇਹ ਭਾਰੀ ਦਿਲ ਨਾਲ ਕਹਿੰਦਾ ਹਾਂ: ਮੈਂ ਭਾਰਤੀ ਘਰੇਲੂ (ਫਸਟ ਕਲਾਸ ਅਤੇ ਸਾਰੇ ਫਾਰਮੈਟ) ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਕ੍ਰਿਕਟਰਾਂ ਦੀ ਅਗਲੀ ਪੀੜ੍ਹੀ ਲਈ..ਮੈਂ ਆਪਣੇ ਪਹਿਲੇ ਦਰਜੇ ਦੇ ਕ੍ਰਿਕਟ ਕਰੀਅਰ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮੇਰਾ ਹੈ, ਹਾਲਾਂਕਿ ਮੈਂ ਜਾਣਦਾ ਹਾਂ ਕਿ ਇਹ ਮੈਨੂੰ ਖੁਸ਼ ਨਹੀਂ ਮਿਲੇਗੀ, ਇਹ ਮੇਰੇ ਜੀਵਨ ਵਿੱਚ ਇਸ ਸਮੇਂ ਚੁੱਕਣਾ ਸਹੀ ਅਤੇ ਸਨਮਾਨਜਨਕ ਕਦਮ ਹੈ। ਮੈਂ ਹਰ ਪਲ ਦੀ ਕਦਰ ਕੀਤੀ ਹੈ।"
It has been an honor to represent my family, my teammates and the people of India. Nd everyone who loves the game .
— Sreesanth (@sreesanth36) March 9, 2022
With much sadness but without regret, I say this with a heavy heart: I am retiring from the Indian domestic (first class and all formats )cricket ,
ICC has been a tremendous honor. During my 25 years career as a Cricket player, I've always pursued success and winning cricket games, while preparing and training with the highest standards of competition, passion and perseverance. It has been an honor to represent my family,
— Sreesanth (@sreesanth36) March 9, 2022
ਜੇਕਰ ਅਸੀਂ ਸ਼੍ਰੀਸੰਤ ਦੇ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਚੰਗਾ ਰਿਹਾ ਹੈ। ਉਨ੍ਹਾਂ ਨੇ ਟੀਮ ਇੰਡੀਆ ਲਈ 27 ਟੈਸਟ ਮੈਚ ਖੇਡੇ ਹਨ। ਇਸ ਦੌਰਾਨ ਸ਼੍ਰੀਸੰਤ ਨੇ 87 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 53 ਵਨਡੇ ਮੈਚਾਂ 'ਚ 75 ਵਿਕਟਾਂ ਲਈਆਂ ਹਨ। ਜਦਕਿ ਉਸ ਨੇ 10 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 7 ਵਿਕਟਾਂ ਲਈਆਂ ਹਨ। ਸ਼੍ਰੀਸੰਤ ਨੇ ਆਈਪੀਐਲ ਦੇ 44 ਮੈਚਾਂ ਵਿੱਚ 40 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਬਰਨਾਲਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ 'ਚ ਪ੍ਰਬੰਧ ਮੁਕੰਮਲ" href="https://punjabi.abplive.com/elections/arrangements-completed-for-the-results-of-punjab-assembly-elections-in-three-assembly-constituencies-of-barnala-district-647039" target="_blank" rel="noopener">ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਬਰਨਾਲਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ 'ਚ ਪ੍ਰਬੰਧ ਮੁਕੰਮਲ