![ABP Premium](https://cdn.abplive.com/imagebank/Premium-ad-Icon.png)
ਖੁਦ ਨੂੰ ਬ੍ਰਾਹਮਣ ਕਹਿ ਫਸ ਗਏ Suresh Raina, ਸੋਸ਼ਲ ਮੀਡੀਆ ਯੂਜ਼ਰਸ ਨੇ ਲਾਈ ਕਲਾਸ
ਸੁਰੇਸ਼ ਰੈਨਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਆਪਣੇ ਆਪ ਨੂੰ ਬ੍ਰਾਹਮਣ ਕਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਬਿਆਨ ਕਾਰਨ ਸੁਰੇਸ਼ ਰੈਨਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
![ਖੁਦ ਨੂੰ ਬ੍ਰਾਹਮਣ ਕਹਿ ਫਸ ਗਏ Suresh Raina, ਸੋਸ਼ਲ ਮੀਡੀਆ ਯੂਜ਼ਰਸ ਨੇ ਲਾਈ ਕਲਾਸ Suresh Raina called out for ‘Brahmin’ comment during TNPL 2021 commentary ਖੁਦ ਨੂੰ ਬ੍ਰਾਹਮਣ ਕਹਿ ਫਸ ਗਏ Suresh Raina, ਸੋਸ਼ਲ ਮੀਡੀਆ ਯੂਜ਼ਰਸ ਨੇ ਲਾਈ ਕਲਾਸ](https://feeds.abplive.com/onecms/images/uploaded-images/2021/07/21/80416d9b5e299c43382eed1f66084e67_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਇੱਕ ਨਵੇਂ ਵਿਵਾਦ ਵਿੱਚ ਫਸ ਗਏ ਹਨ। ਸੁਰੇਸ਼ ਰੈਨਾ ਨੇ ਅਜਿਹਾ ਬਿਆਨ ਦਿੱਤਾ ਹੈ ਜਿਸ ਕਾਰਨ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਸੁਰੇਸ਼ ਰੈਨਾ ਨੇ ਕਿਹਾ ਹੈ ਕਿ ਬ੍ਰਾਹਮਣ ਹੋਣ ਕਰਕੇ ਉਹ ਚੇਨਈ ਦੇ ਸੱਭਿਆਚਾਰ ਨੂੰ ਆਸਾਨੀ ਨਾਲ ਅਪਣਾ ਸਕੇ।
ਦਰਅਸਲ, ਸੁਰੇਸ਼ ਰੈਨਾ ਨੂੰ ਤਾਮਿਲਨਾਡੂ ਪ੍ਰੀਮੀਅਰ ਲੀਗ ਦੇ ਸੀਜ਼ਨ 5 ਦੇ ਉਦਘਾਟਨੀ ਮੈਚ ਵਿੱਚ ਕੁਮੈਂਟਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਦੌਰਾਨ ਇੱਕ ਕਮੈਂਟੇਟਰ ਨੇ ਸੁਰੇਸ਼ ਰੈਨਾ ਨੂੰ ਦੱਖਣੀ ਭਾਰਤ ਦੇ ਸੱਭਿਆਚਾਰ ਨੂੰ ਅਪਣਾਉਣ ਬਾਰੇ ਸਵਾਲ ਪੁੱਛਿਆ। ਇਸ ਦੇ ਜਵਾਬ ਵਿੱਚ ਰੈਨਾ ਨੇ ਕਿਹਾ ਕਿ ਬ੍ਰਾਹਮਣ ਹੋਣ ਕਾਰਨ ਉਸ ਨੂੰ ਚੇਨਈ ਦਾ ਸੱਭਿਆਚਾਰ ਅਪਨਾਉਣਾ ਬਹੁਤ ਸੌਖਾ ਹੋ ਗਿਆ ਸੀ।
ਸੁਰੇਸ਼ ਰੈਨਾ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਮੈਂ ਵੀ ਬ੍ਰਾਹਮਣ ਹਾਂ। ਮੈਂ 2004 ਤੋਂ ਚੇਨਈ ਵਿੱਚ ਖੇਡ ਰਿਹਾ ਹਾਂ। ਮੈਨੂੰ ਦੱਖਣੀ ਭਾਰਤ ਦਾ ਸੱਭਿਆਚਾਰ ਪਸੰਦ ਹੈ। ਮੈਂ ਅਨਿਰੁੱਧ ਸ਼੍ਰੀਕਾਂਤ ਨਾਲ ਖੇਡਿਆ ਹਾਂ। ਮੈਂ ਸੁਬਰਾਮਨੀਅਮ ਬਦਰੀਨਾਥ, ਐਲ ਬਾਲਾਜੀ ਨਾਲ ਖੇਡਿਆ। ਮੈਂ 2008 ਤੋਂ ਸੀਐਸਕੇ ਦਾ ਹਿੱਸਾ ਰਿਹਾ ਹਾਂ।"
ਇਸ ਟਿੱਪਣੀ ਵਿਚ ਸੁਰੇਸ਼ ਰੈਨਾ ਆਪਣੇ ਆਪ ਨੂੰ ਬ੍ਰਾਹਮਣ ਕਹਿਣ ਨਾਲ ਖੁਦ ਨੂੰ ਮੁਸ਼ਕਲਾਂ 'ਚ ਫਸਾ ਲਿਆ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਸੁਰੇਸ਼ ਰੈਨਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣ ਲਈ ਵੀ ਕਿਹਾ ਹੈ।
ਇੱਕ ਯੂਜ਼ਰ ਨੇ ਲਿਖਿਆ ਹੈ ਕਿ “ਸੁਰੇਸ਼ ਰੈਨਾ ਨੂੰ ਆਪਣੇ ਸ਼ਬਦਾਂ 'ਚੇ ਸ਼ਰਮ ਆਉਣੀ ਚਾਹੀਦੀ ਹੈ। ਅਜਿਹਾ ਲੱਗਦਾ ਹੈ ਕਿ ਤੁਸੀਂ ਅੱਜ ਤੱਕ ਚੇਨਈ ਦੇ ਸੱਭਿਆਚਾਰ ਨੂੰ ਸਮਝ ਨਹੀਂ ਪਾਏ।
ਇੱਕ ਹੋਰ ਯੂਜ਼ਰ ਨੇ ਕਿਹਾ ਕਿ ਸੁਰੇਸ਼ ਰੈਨਾ ਨੂੰ ਅਜਿਹਾ ਸ਼ਬਦ ਨਹੀਂ ਵਰਤਣਾ ਚਾਹੀਦਾ ਸੀ।
ਦੱਸ ਦੇਈਏ ਕਿ ਸੁਰੇਸ਼ ਰੈਨਾ ਨੇ ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਰੈਨਾ ਨੇ ਭਾਰਤ ਲਈ 226 ਵਨਡੇ ਮੈਚਾਂ ਵਿਚ 5615 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਸ ਨੇ ਭਾਰਤ ਲਈ 18 ਟੈਸਟ ਅਤੇ 78 ਟੀ -20 ਮੈਚ ਵੀ ਖੇਡੇ।
ਇਹ ਵੀ ਪੜ੍ਹੋ: Captain vs Sidhu: ਕੈਪਟਨ ਚੁਫੇਰਿਆਂ ਘਿਰੇ, ਹੁਣ ਸਿੱਧੂ ਨੂੰ ਗਲੇ ਲਾਏ ਬਿਨਾ ਨਹੀਂ ਕੋਈ ਚਾਰਾ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)