T20 World Cup 2021: ਦੁਬਈ ਇੰਟਰਨੈਸ਼ਨਲ ਸਟੇਡੀਅਮ '5 ਨਵੰਬਰ ਨੂੰ ਸਕਾਟਲੈਂਡ ਖਿਲਾਫ ਟੀਮ ਇੰਡੀਆ ਦੀ ਵੱਡੀ ਜਿੱਤ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਈ ਕਈ ਮਾਇਨਿਆਂ 'ਚ ਖਾਸ ਸੀ। ਵਿਰਾਟ ਦੇ 33ਵੇਂ ਜਨਮਦਿਨ 'ਤੇ ਟੀ-20 'ਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਨੇ ਇਸ ਦਿਨ ਨੂੰ ਉਨ੍ਹਾਂ ਲਈ ਯਾਦਗਾਰ ਬਣਾ ਦਿੱਤਾ। 85 ਦੌੜਾਂ ਦੇ ਟੀਚੇ ਨੂੰ ਸਿਰਫ 6.3 ਓਵਰਾਂ 'ਚ ਹਾਸਲ ਕਰਕੇ ਟੀਮ ਨੇ ਵਿਰਾਟ ਨੂੰ ਸ਼ਾਨਦਾਰ ਤੋਹਫਾ ਦਿੰਦੇ ਹੋਏ ਆਪਣੀ ਰਨ ਰੇਟ ਨੂੰ ਬਿਹਤਰੀਨ ਬਣਾਇਆ। ਇੰਨਾ ਹੀ ਨਹੀਂ ਟੌਸ ਦੇ ਮਾਮਲੇ 'ਚ ਕੋਹਲੀ ਦੀ ਖ਼ਰਾਬ ਕਿਸਮਤ ਨੂੰ ਵੀ ਇਸ ਮੈਚ 'ਚ ਠੀਕ ਹੋਈ। ਉਨ੍ਹਾਂ ਨੇ ਇਸ ਮੈਚ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਜਿੱਤਣ ਤੋਂ ਬਾਅਦ ਟੀਮ ਨੇ ਕੋਹਲੀ ਦਾ ਜਨਮਦਿਨ ਖਾਸ ਤਰੀਕੇ ਨਾਲ ਮਨਾਇਆ ਗਿਆ।


ਸੂਰਿਆਕੁਮਾਰ ਯਾਦਵ ਨੇ ਜਨਮਦਿਨ ਦੇ ਜਸ਼ਨ ਦੀ ਵੀਡੀਓ ਕੀਤੀ ਸ਼ੇਅਰ


ਮੈਚ 'ਚ ਜੇਤੂ ਰਨ ਬਣਾਉਣ ਵਾਲੇ ਸੂਰਿਆਕੁਮਾਰ ਯਾਦਵ ਨੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ 'ਚ ਟੀਮ ਜਿੱਤ ਦੇ ਨਾਲ-ਨਾਲ ਵਿਰਾਟ ਦਾ ਜਨਮਦਿਨ ਸੈਲੀਬ੍ਰੇਟ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਟੀਮ ਇੰਡੀਆ ਦੇ ਬਾਕੀ ਖਿਡਾਰੀ ਮੈਚ ਤੋਂ ਬਾਅਦ ਡ੍ਰੈਸਿੰਗ ਰੂਮ 'ਚ ਕਪਤਾਨ ਕੋਹਲੀ ਦੇ ਪੂਰੇ ਚਿਹਰੇ 'ਤੇ ਕੇਕ ਲਗਾ ਕੇ ਉਨ੍ਹਾਂ ਦਾ ਜਨਮਦਿਨ ਮਨਾਉਂਦੇ ਨਜ਼ਰ ਆ ਰਹੇ ਹਨ।


ਭਾਰਤ ਨੇ ਸਕਾਟਲੈਂਡ ਨੂੰ 8 ਵਿਕਟਾਂ ਨਾਲ ਹਰਾਇਆ


ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਸਕਾਟਲੈਂਡ ਨੂੰ 85 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ 6.3 ਓਵਰਾਂ '2 ਵਿਕਟਾਂ ਦੇ ਨੁਕਸਾਨ 'ਤੇ ਦੌੜਾਂ ਬਣਾ ਲਈਆਂ। ਇਸ ਮੈਚ 'ਚ ਰਵਿੰਦਰ ਜਡੇਜਾ ਨੇ 15 ਦੌੜਾਂ 'ਤੇ 3 ਵਿਕਟਾਂ, ਮੁਹੰਮਦ ਸ਼ਮੀ ਨੇ 15 ਦੌੜਾਂ 'ਤੇ 3 ਵਿਕਟਾਂ ਲਈਆਂ। ਇਹ ਟੀ-20 'ਚ ਦੋਵਾਂ ਦੀ ਸਰਵੋਤਮ ਗੇਂਦਬਾਜ਼ੀ ਸੀ। ਇਸ ਦੇ ਨਾਲ ਹੀ ਬੁਮਰਾਹ ਨੇ 2 ਵਿਕਟਾਂ ਲਈਆਂ। ਬੱਲੇਬਾਜ਼ੀ 'ਚ ਕੇ.ਐੱਲ ਰਾਹੁਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 19 ਗੇਂਦਾਂ '50 ਦੌੜਾਂ ਬਣਾਈਆਂ।


ਇਹ ਵੀ ਪੜ੍ਹੋ: Fuel Price: ਨੇਪਾਲ 'ਚ ਪੈਟਰੋਲ ਡੀਜ਼ਲ ਸਸਤਾ ਹੋਣ ਕਰਕੇ ਸਰਹੱਦੀ ਇਲਾਕਿਆੰ ਦੇ ਲੋਕ ਗੁਆਢੀ ਦੇਸ਼ ਤੋਂ ਭਰਵਾ ਰਹੇ ਤੇਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904