T20 World Cup 2021, Live Telecast: ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀ ਲੰਮੀ ਉਡੀਕ ਅੱਜ ਖ਼ਤਮ ਹੋਣ ਜਾ ਰਹੀ ਹੈ। ਆਈਸੀਸੀ ਟੀ-20 ਵਿਸ਼ਵ ਕੱਪ 2021 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਕੁਆਲੀਫਾਇਰ ਰਾਊਂਡ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਅੱਜ ਇਸ ਦੌਰ ਦਾ ਪਹਿਲਾ ਮੈਚ ਓਮਾਨ ਤੇ ਪਾਪੁਆ ਨਿਊ ਗਿਨੀ (PNG) ਵਿਚਾਲੇ ਖੇਡਿਆ ਜਾਵੇਗਾ।


ਇਸ ਤੋਂ ਬਾਅਦ ਸ਼ਾਮੀਂ 7.30 ਵਜੇ ਤੋਂ ਬੰਗਲਾਦੇਸ਼ ਤੇ ਸਕਾਟਲੈਂਡ ਵਿਚਾਲੇ ਮੈਚ ਹੋਵੇਗਾ। ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਟੀਮ ਇੰਡੀਆ 24 ਅਕਤੂਬਰ ਨੂੰ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਟੀ-20 ਵਿਸ਼ਵ ਕੱਪ ਯੂਏਈ ਤੇ ਓਮਾਨ ਵਿੱਚ ਅੱਜ ਤੋਂ 14 ਨਵੰਬਰ ਤੱਕ ਖੇਡਿਆ ਜਾਣਾ ਹੈ। ਆਓ ਜਾਣੀਏ ਕਿ ਤੁਸੀਂ ਭਾਰਤ ਵਿੱਚ ਟੀ-20 ਵਿਸ਼ਵ ਕੱਪ ਮੈਚਾਂ ਦਾ ਸਿੱਧਾ ਪ੍ਰਸਾਰਣ ਕਿੱਥੇ ਦੇਖ ਸਕਦੇ ਹੋ।


ਭਾਰਤ ’ਚ ਇਨ੍ਹਾਂ ਚੈਨਲਾਂ 'ਤੇ ਵੇਖੋ ਟੀ-20 ਵਿਸ਼ਵ ਕੱਪ ਦਾ ਸਿੱਧਾ ਪ੍ਰਸਾਰਣ


ਸਟਾਰ ਨੈੱਟਵਰਕ (Star Network) ਕੋਲ ਟੀ-20 ਵਿਸ਼ਵ ਕੱਪ ਦੇ ਸਿੱਧੇ ਪ੍ਰਸਾਰਣ ਦੇ ਅਧਿਕਾਰ ਹਨ। ਭਾਰਤ ਵਿੱਚ ਸਿੱਧਾ ਪ੍ਰਸਾਰਣ ਸਟਾਰ ਨੈਟਵਰਕ ਚੈਨਲਾਂ 'ਤੇ ਹੋਵੇਗਾ। ਭਾਰਤੀ ਉਪ-ਮਹਾਂਦੀਪ, ਸ਼੍ਰੀਲੰਕਾ, ਭੂਟਾਨ, ਬੰਗਲਾਦੇਸ਼ ਅਤੇ ਮਾਲਦੀਵ ਤੋਂ ਇਲਾਵਾ ਇਨ੍ਹਾਂ ਮੈਚਾਂ ਦਾ ਸਿੱਧਾ ਪ੍ਰਸਾਰਣ ਦੂਜੇ ਦੇਸ਼ਾਂ ਵਿੱਚ ਵੀ ਉਸੇ ਨੈਟਵਰਕ ’ਤੇ ਦਿਖਾਇਆ ਜਾਵੇਗਾ।


ਪ੍ਰਸ਼ੰਸਕ ਭਾਰਤ ਵਿੱਚ ਸਟਾਰ ਸਪੋਰਟਸ 1 (Star Sports 1), ਐਚਡੀ ਸਟਾਰ ਸਪੋਰਟਸ 1 (Star Sports 1 HD), ਹਿੰਦੀ ਸਟਾਰ ਸਪੋਰਟਸ (Star Sports 1 Hindi), ਸਟਾਰ ਸਪੋਰਟਸ 2 (Star Sports 2), ਸਟਾਰ ਸਪੋਰਟਸ ਐੱਚਡੀ 2 (Star Sports 2 HD) ਅਤੇ ਸਟਾਰ ਸਪੋਰਟਸ 2 ਹਿੰਦੀ (Star Sports 2 Hindi) ਚੈਨਲਾਂ 'ਤੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਦੇਖ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਡਿਜ਼ਨੀ ਹੌਟਸਟਾਰ ਐਪ 'ਤੇ ਲਾਈਵ ਸਟ੍ਰੀਮਿੰਗ ਵੀ ਦੇਖ ਸਕਦੇ ਹੋ।


ਥੀਏਟਰ ਵਿੱਚ ਵੀ ਵੇਖੇ ਜਾ ਸਕਣਗੇ ਮੈਚ


ਭਾਰਤ ਦੇ ਕ੍ਰਿਕਟ ਪ੍ਰਸ਼ੰਸਕ ਇਸ ਸਾਲ ਸਿਨੇਮਾਘਰਾਂ ਵਿੱਚ ਟੀ-20 ਵਿਸ਼ਵ ਕੱਪ ਮੈਚਾਂ ਦਾ ਅਨੰਦ ਲੈ ਸਕਣਗੇ। ਕ੍ਰਿਕਟ ਪ੍ਰਸ਼ੰਸਕਾਂ ਲਈ, ਟੀ-20 ਵਿਸ਼ਵ ਕੱਪ ਦੇ ਮੈਚ ਰਾਜਧਾਨੀ ਦਿੱਲੀ, ਮੁੰਬਈ, ਪੁਣੇ ਅਤੇ ਅਹਿਮਦਾਬਾਦ ਸਮੇਤ 35 ਸ਼ਹਿਰਾਂ ਦੇ 75 ਸਿਨੇਮਾਘਰਾਂ ਵਿੱਚ ਵੱਡੇ ਪਰਦੇ 'ਤੇ ਦਿਖਾਏ ਜਾਣਗੇ।


ਇਹ ਵੀ ਪੜ੍ਹੋ: ਖੁਸ਼ਖਬਰੀ! ਸਿਰਫ਼ 100 ਰੁਪਏ ’ਚ ਮਿਲ ਰਿਹਾ ਘਰ! ਲੋਕੇਸ਼ਨ ਵੀ ਬੇਹੱਦ ਸ਼ਾਨਦਾਰ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904