ਪੜਚੋਲ ਕਰੋ

T20 World Cup 2022 Final: ਇਤਿਹਾਸ ਪਾਕਿਸਤਾਨ ਨੂੰ ਦੱਸ ਰਿਹੈ ਜੈਤੂ, ਇੰਗਲੈਂਡ ਦੇ ਪੱਖ ਵਿੱਚ ਹਨ ਅੰਕੜੇ

PAK vs ENG: 30 ਸਾਲ ਪਹਿਲਾਂ ਵੀ ਵਿਸ਼ਵ ਕੱਪ ਦਾ ਫਾਈਨਲ ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਹੋਇਆ ਸੀ। ਇਸ 'ਚ ਪਾਕਿਸਤਾਨ ਜਿੱਤ ਗਿਆ ਸੀ।

England vs Pakistan Final T20 World Cup 2022: ਟੀ-20 ਵਿਸ਼ਵ ਕੱਪ 2022 (T20 WC 2022) ਦੇ ਫਾਈਨਲ ਤੱਕ ਪਾਕਿਸਤਾਨ ਦਾ ਸਫ਼ਰ ਇੱਕ ਰੋਮਾਂਚਕ ਫ਼ਿਲਮ ਵਰਗਾ ਰਿਹਾ ਹੈ। ਉਹ ਟੂਰਨਾਮੈਂਟ ਦੇ ਪਹਿਲੇ ਹਫਤੇ ਬਾਹਰ ਹੋਣ ਦੀ ਕਗਾਰ 'ਤੇ ਸੀ ਪਰ ਦੂਜੇ ਹਫਤੇ ਉਸ ਨੇ ਨਾਟਕੀ ਤਰੀਕੇ ਨਾਲ ਵਾਪਸੀ ਕੀਤੀ। 1992 ਵਰਗਾ ਚਮਤਕਾਰ ਹੋਇਆ। 30 ਸਾਲ ਪਹਿਲਾਂ ਵੀ ਪਾਕਿਸਤਾਨ ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਕਗਾਰ 'ਤੇ ਸੀ ਪਰ ਕਿਸਮਤ ਦੇ ਸਹਾਰੇ ਸੈਮੀਫਾਈਨਲ 'ਚ ਪਹੁੰਚ ਗਿਆ ਸੀ। ਹੁਣ ਪਾਕਿ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਬਾਬਰ ਦੀ ਇਹ ਟੀਮ ਇੱਕ ਵਾਰ ਫਿਰ 1992 ਦਾ ਕਰਿਸ਼ਮਾ ਦੁਹਰਾਏਗੀ।

ਦਰਅਸਲ 1992 ਵਰਗੀ ਘਟਨਾ ਇਸ ਵਿਸ਼ਵ ਕੱਪ ਵਿੱਚ ਵੀ ਵਾਪਰ ਚੁੱਕੀ ਹੈ। ਆਸਟ੍ਰੇਲੀਆ 'ਚ ਹੋ ਰਹੇ ਵਿਸ਼ਵ ਕੱਪ, ਆਸਟ੍ਰੇਲੀਆ ਨੂੰ ਸ਼ੁਰੂਆਤੀ ਮੈਚ 'ਚ ਨਿਊਜ਼ੀਲੈਂਡ ਤੋਂ ਹਾਰ, ਪਾਕਿਸਤਾਨ-ਭਾਰਤ ਤੋਂ ਹਾਰਿਆ, ਇੰਗਲੈਂਡ ਹੇਠਲੇ ਦਰਜੇ ਦੀ ਟੀਮ ਤੋਂ ਹਾਰਿਆ, ਪਾਕਿਸਤਾਨ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਅਤੇ ਫਾਈਨਲ 'ਚ ਇੰਗਲੈਂਡ ਨੂੰ ਹਰਾਇਆ। ਇਹ ਕੁਝ ਅਜਿਹੀਆਂ ਘਟਨਾਵਾਂ ਹਨ ਜੋ 1992 ਵਿੱਚ ਵੀ ਵਾਪਰੀਆਂ ਸਨ ਅਤੇ ਇਸ ਵਾਰ ਵੀ ਹੋਈਆਂ ਹਨ। ਖਾਸ ਗੱਲ ਇਹ ਹੈ ਕਿ ਉਦੋਂ ਵੀ ਫਾਈਨਲ ਮੈਚ ਮੈਲਬੌਰਨ 'ਚ ਹੋਇਆ ਸੀ ਅਤੇ ਹੁਣ ਵੀ ਫਾਈਨਲ ਮੈਚ ਮੈਲਬੌਰਨ 'ਚ ਹੀ ਹੋਣਾ ਹੈ। ਅਜਿਹੇ 'ਚ ਇਤਿਹਾਸ ਪੂਰੀ ਤਰ੍ਹਾਂ ਪਾਕਿਸਤਾਨ ਦੀ ਜਿੱਤ ਦੀ ਕਹਾਣੀ ਨੂੰ ਦੁਹਰਾ ਰਿਹਾ ਹੈ।

ਇੰਗਲੈਂਡ ਪਾਕਿਸਤਾਨ ਨਾਲੋਂ ਮਜ਼ਬੂਤ ​​ਹੈ

ਇੰਗਲੈਂਡ ਇਸ ਸਮੇਂ ਜ਼ਬਰਦਸਤ ਲੈਅ ਵਿੱਚ ਹੈ। ਦੋਵਾਂ ਟੀਮਾਂ ਦੀ ਬੱਲੇਬਾਜ਼ੀ 'ਤੇ ਨਜ਼ਰ ਮਾਰੀਏ ਤਾਂ ਇੰਗਲੈਂਡ ਦੀ ਬੱਲੇਬਾਜ਼ੀ 'ਚ ਕਾਫੀ ਗਹਿਰਾਈ ਹੈ। ਇੰਗਲੈਂਡ 'ਚ 9ਵੇਂ ਕ੍ਰਮ ਦੇ ਖਿਡਾਰੀ ਵੀ ਵੱਡੇ ਸ਼ਾਟ ਲਗਾਉਣ ਦੀ ਸਮਰੱਥਾ ਰੱਖਦੇ ਹਨ। ਬਟਲਰ ਅਤੇ ਹੇਲਸ ਦੀ ਸਲਾਮੀ ਜੋੜੀ ਆਪਣੇ-ਆਪਣੇ ਰੰਗ 'ਚ ਹੈ, ਇਸ ਦੇ ਨਾਲ ਹੀ ਇੰਗਲੈਂਡ ਕੋਲ ਮੱਧਕ੍ਰਮ 'ਚ ਲਿਵਿੰਗਸਟੋਨ, ​​ਹੈਰੀ ਬਰੂਕ, ਮੋਇਨ ਅਲੀ ਅਤੇ ਬੇਨ ਸਟੋਕਸ ਵਰਗੇ ਮਜ਼ਬੂਤ ​​ਬੱਲੇਬਾਜ਼ ਹਨ। ਇਸ ਦੇ ਉਲਟ ਪਾਕਿਸਤਾਨ ਦੀ ਬੱਲੇਬਾਜ਼ੀ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਪਰ ਇੰਗਲੈਂਡ ਦੇ ਮੁਕਾਬਲੇ ਕਮਜ਼ੋਰ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਗੇਂਦਬਾਜ਼ੀ 'ਚ ਵੀ ਦੋਵੇਂ ਟੀਮਾਂ ਬਰਾਬਰ ਦੇ ਮੁਕਾਬਲੇ 'ਚ ਨਜ਼ਰ ਆ ਰਹੀਆਂ ਹਨ।

ਇੰਗਲੈਂਡ ਦੇ ਹੱਕ ਵਿੱਚ ਅੰਕੜੇ

ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਹੁਣ ਤੱਕ 28 ਟੀ-20 ਮੈਚ ਹੋ ਚੁੱਕੇ ਹਨ। ਇਨ੍ਹਾਂ 'ਚ ਇੰਗਲੈਂਡ ਨੇ 17 ਅਤੇ ਪਾਕਿਸਤਾਨ ਨੇ 9 ਮੈਚ ਜਿੱਤੇ ਹਨ। ਇੱਕ ਮੈਚ ਟਾਈ ਰਿਹਾ। ਯਾਨੀ ਟੀ-20 ਮੈਚਾਂ 'ਚ ਇੰਗਲੈਂਡ ਦਾ ਪੱਲਾ ਪਾਕਿਸਤਾਨ 'ਤੇ ਭਾਰੀ ਰਿਹਾ ਹੈ।

ਹਾਲ ਹੀ 'ਚ ਪਾਕਿਸਤਾਨ ਤੋਂ ਸੀਰੀਜ਼ ਹਾਰ ਗਈ ਸੀ

ਇੰਗਲੈਂਡ ਨੇ ਹਾਲ ਹੀ 'ਚ ਪਾਕਿਸਤਾਨ ਨੂੰ ਉਸ ਦੀ ਹੀ ਧਰਤੀ 'ਤੇ ਸੱਤ ਮੈਚਾਂ ਦੀ ਟੀ-20 ਸੀਰੀਜ਼ 'ਚ ਹਰਾਇਆ ਸੀ। 17 ਸਾਲ ਬਾਅਦ ਇੰਗਲੈਂਡ ਦੀ ਟੀਮ ਸਤੰਬਰ 2022 'ਚ ਪਾਕਿਸਤਾਨ ਦੇ ਦੌਰੇ 'ਤੇ ਆਈ ਸੀ। ਇੱਥੇ ਇੰਗਲਿਸ਼ ਟੀਮ ਨੇ ਸੀਰੀਜ਼ 4-3 ਨਾਲ ਜਿੱਤ ਲਈ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget