T20 WC 2022 PAK vs SA: T20 ਵਿਸ਼ਵ ਕੱਪ 2022 ਦੇ ਆਪਣੇ ਚੌਥੇ ਮੈਚ ਵਿੱਚ ਪਾਕਿਸਤਾਨ ਨੇ ਦੱਖਣੀ ਅਫਰੀਕਾ ਵਿਰੁੱਧ 185 ਦੌੜਾਂ ਦਾ ਵੱਡਾ ਸਕੋਰ ਬਣਾਇਆ ਹੈ। ਇਕ ਸਮੇਂ ਪਾਕਿਸਤਾਨ ਨੇ 43 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਇਫਤਿਖਾਰ ਅਹਿਮਦ ਅਤੇ ਸ਼ਾਦਾਬ ਖ਼ਾਨ ਨੇ ਸ਼ਾਨਦਾਰ ਅਰਧ ਸੈਂਕੜੇ ਲਗਾ ਕੇ ਪਾਕਿਸਤਾਨ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ।
ਪਾਕਿਸਤਾਨ ਦੀ ਸ਼ੁਰੂਆਤ ਬਹੁਤ ਖਰਾਬ ਰਹੀ
ਪਾਕਿਸਤਾਨ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਉਸ ਨੇ ਪਹਿਲੇ ਓਵਰ ਵਿੱਚ ਹੀ ਮੁਹੰਮਦ ਰਿਜ਼ਵਾਨ ਦਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਆਪਣਾ ਦੂਜਾ ਟੀ-20 ਅੰਤਰਰਾਸ਼ਟਰੀ ਮੈਚ ਖੇਡ ਰਹੇ ਮੁਹੰਮਦ ਹੈਰੀਸ ਨੇ 11 ਗੇਂਦਾਂ 'ਤੇ 28 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਹੈਰਿਸ ਪੰਜਵੇਂ ਓਵਰ ਵਿੱਚ ਦੋ ਚੌਕੇ ਤੇ ਤਿੰਨ ਛੱਕੇ ਲਾਉਣ ਮਗਰੋਂ ਆਊਟ ਹੋ ਗਿਆ। ਪਾਵਰਪਲੇਅ ਦੇ ਆਖ਼ਰੀ ਓਵਰ ਵਿੱਚ ਕਪਤਾਨ ਬਾਬਰ ਆਜ਼ਮ ਵੀ ਵਾਪਸ ਗਏ ਅਤੇ ਪਾਕਿਸਤਾਨ ਨੇ 40 ਦੌੜਾਂ 'ਤੇ ਤੀਜਾ ਵਿਕਟ ਗੁਆ ਦਿੱਤਾ। ਪਾਕਿਸਤਾਨ ਨੂੰ ਅਗਲੇ ਹੀ ਓਵਰ ਵਿੱਚ ਚੌਥਾ ਝਟਕਾ ਵੀ ਲੱਗਾ ਸੀ।
ਇਫਤਿਖਾਰ ਅਤੇ ਸ਼ਾਦਾਬ ਮਜ਼ਬੂਤ ਸਕੋਰ 'ਤੇ ਪਹੁੰਚੇ
43 ਦੌੜਾਂ 'ਤੇ ਚਾਰ ਵਿਕਟਾਂ ਡਿੱਗਣ ਤੋਂ ਬਾਅਦ ਇਫਤਿਖਾਰ ਅਹਿਮਦ ਅਤੇ ਮੁਹੰਮਦ ਨਵਾਜ਼ ਨੇ ਪਾਰੀ ਨੂੰ ਸੰਭਾਲਣ ਦਾ ਕੰਮ ਕੀਤਾ। ਦੋਵਾਂ ਨੇ ਪੰਜਵੀਂ ਵਿਕਟ ਲਈ 52 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਨਵਾਜ਼ 22 ਗੇਂਦਾਂ 'ਤੇ 28 ਦੌੜਾਂ ਬਣਾ ਕੇ 13ਵੇਂ ਓਵਰ ਦੀ ਆਖਰੀ ਗੇਂਦ 'ਤੇ ਆਊਟ ਹੋ ਗਏ। ਨਵਾਜ਼ ਦੇ ਆਊਟ ਹੋਣ ਤੋਂ ਬਾਅਦ ਇਫਤਿਖਾਰ ਨੂੰ ਸ਼ਾਦਾਬ ਖਾਨ ਦਾ ਚੰਗਾ ਸਾਥ ਮਿਲਿਆ। ਸ਼ਾਦਾਬ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 20 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਦੋਵਾਂ ਵਿਚਾਲੇ 36 ਗੇਂਦਾਂ 'ਚ 82 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਹੋਈ। ਸ਼ਾਦਾਬ 22 ਗੇਂਦਾਂ ਵਿੱਚ 52 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਇਫਤਿਖਾਰ ਵੀ 34 ਗੇਂਦਾਂ 'ਚ 51 ਦੌੜਾਂ ਬਣਾ ਕੇ ਆਊਟ ਹੋ ਗਏ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।