Irfan Pathan On Hardik Pandya: ਆਈਪੀਐੱਲ 2024 ਹਾਰਦਿਕ ਪਾਂਡਿਆ ਲਈ ਆਸਾਨ ਨਹੀਂ ਰਿਹਾ। ਇਸ ਸੀਜ਼ਨ 'ਚ ਹਾਰਦਿਕ ਦਾ ਗੇਂਦਬਾਜ਼ੀ ਅਤੇ ਬੱਲੇਬਾਜ਼ੀ 'ਚ ਪ੍ਰਦਰਸ਼ਨ ਉਮੀਦਾਂ ਮੁਤਾਬਕ ਨਹੀਂ ਰਿਹਾ। ਇਸ ਤੋਂ ਇਲਾਵਾ ਪਾਂਡਿਆ ਕਪਤਾਨ ਵਜੋਂ ਆਪਣੀ ਛਾਪ ਛੱਡਣ 'ਚ ਨਾਕਾਮ ਰਹੇ। ਹਾਲਾਂਕਿ ਹੁਣ ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਨੇ ਹਾਰਦਿਕ 'ਤੇ ਨਿਸ਼ਾਨਾ ਸਾਧਿਆ ਹੈ। ਇਰਫਾਨ ਪਠਾਨ ਦਾ ਮੰਨਣਾ ਹੈ ਕਿ ਟੀ-20 ਵਿਸ਼ਵ ਕੱਪ 'ਚ ਪਾਂਡਿਆ ਦੀ ਜਗ੍ਹਾ ਜਸਪ੍ਰੀਤ ਬੁਮਰਾਹ ਨੂੰ ਟੀਮ ਇੰਡੀਆ ਦਾ ਉਪ ਕਪਤਾਨ ਬਣਾਇਆ ਜਾਣਾ ਚਾਹੀਦਾ ਹੈ। ਜਸਪ੍ਰੀਤ ਬੁਮਰਾਹ ਹਾਰਦਿਕ ਨਾਲੋਂ ਬਿਹਤਰ ਵਿਕਲਪ ਹੈ।


'ਜਖ਼ਮੀ ਹੋਣਾ ਯਕੀਨੀ ਤੌਰ 'ਤੇ ਇਕ ਪਹਿਲੂ, ਪਰ ਸਹੀ ਯੋਜਨਾਬੰਦੀ...'


ਦਰਅਸਲ, ਇਰਫਾਨ ਪਠਾਨ ਨੇ ਆਈਪੀਐਲ ਦੇ ਅਧਿਕਾਰਤ ਟੈਲੀਵਿਜ਼ਨ ਬ੍ਰਾਡਕਾਸਟਰ ਸਟਾਰ ਸਪੋਰਟਸ 'ਤੇ ਆਪਣੇ ਵਿਚਾਰ ਰੱਖੇ। ਇਰਫਾਨ ਪਠਾਨ ਨੇ ਕਿਹਾ ਕਿ ਹਾਰਦਿਕ ਅਤੇ ਸੂਰਿਆਕੁਮਾਰ ਯਾਦਵ ਦੀ ਅਗਵਾਈ 'ਚ ਯੁਵਾ ਟੀਮ ਬਣਾਉਣ ਦਾ ਮਕਸਦ ਸੀ ਪਰ ਹਾਰਦਿਕ ਦੇ ਪ੍ਰਦਰਸ਼ਨ ਅਤੇ ਕ੍ਰਿਕਟ ਪ੍ਰਤੀ ਵਚਨਬੱਧਤਾ 'ਤੇ ਸਵਾਲ ਉਠਾਏ ਗਏ। ਉਨ੍ਹਾਂ ਕਿਹਾ ਕਿ ਸਾਲ ਭਰ ਭਾਰਤੀ ਕ੍ਰਿਕਟ ਦੀ ਸੇਵਾ ਕਰਨ ਲਈ ਘਰੇਲੂ ਕ੍ਰਿਕਟ 'ਚ ਨਿਯਮਤ ਭਾਗੀਦਾਰੀ ਮਹੱਤਵਪੂਰਨ ਹੈ। ਜਖਮੀ ਹੋਣਾ ਨਿਸ਼ਚਿਤ ਤੌਰ 'ਤੇ ਇਕ ਪਹਿਲੂ ਹਨ, ਪਰ ਖਿਡਾਰੀ ਦੀ ਵਾਪਸੀ ਲਈ ਸਹੀ ਯੋਜਨਾਬੰਦੀ ਮਹੱਤਵਪੂਰਨ ਹੈ।


'ਜਦੋਂ ਖਿਡਾਰੀ ਦੇਖਦਾ ਹੈ ਕਿ ਕਿਸੇ ਖਿਡਾਰੀ ਨੂੰ ਵਿਸ਼ੇਸ਼ ਤਰਜੀਹ ਮਿਲ ਰਹੀ ਹੈ, ਤਾਂ...'


ਇਰਫਾਨ ਪਠਾਨ ਦਾ ਮੰਨਣਾ ਹੈ ਕਿ ਟੀ-20 ਵਿਸ਼ਵ ਕੱਪ ਲਈ ਹਾਰਦਿਕ ਪਾਂਡਿਆ ਤੋਂ ਬਿਹਤਰ ਵਿਕਲਪ ਜਸਪ੍ਰੀਤ ਬੁਮਰਾਹ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਖਿਡਾਰੀ ਦੇਖਦੇ ਹਨ ਕਿ ਇਕ ਖਿਡਾਰੀ ਨੂੰ ਵਿਸ਼ੇਸ਼ ਵਿਹਾਰ ਮਿਲ ਰਿਹਾ ਹੈ ਤਾਂ ਇਸ ਨਾਲ ਟੀਮ ਦਾ ਮਾਹੌਲ ਖਰਾਬ ਹੋ ਜਾਂਦਾ ਹੈ। ਕ੍ਰਿਕੇਟ ਟੈਨਿਸ ਵਰਗਾ ਨਹੀਂ ਹੈ, ਇਹ ਇੱਕ ਟੀਮ ਖੇਡ ਹੈ ਜਿੱਥੇ ਸਮਾਨਤਾ ਬਹੁਤ ਮਹੱਤਵਪੂਰਨ ਹੈ। ਹਰ ਖਿਡਾਰੀ ਨਾਲ ਨਿਰਪੱਖ ਅਤੇ ਬਰਾਬਰ ਦਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਰਦਿਕ  ਨੂੰ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਉਪ ਕਪਤਾਨ ਬਣਾਇਆ ਗਿਆ ਹੈ। ਜਦਕਿ ਰੋਹਿਤ ਸ਼ਰਮਾ ਕਪਤਾਨ ਦੀ ਭੂਮਿਕਾ ਨਿਭਾਉਣਗੇ।



Read More: T20 World Cup: ਟੀ-20 ਵਿਸ਼ਵ ਕੱਪ ਟੀਮ 'ਚ ਸ਼ਾਮਲ ਹੁੰਦੇ ਹੀ ਫਲਾਪ ਸ਼ੋਅ ਸ਼ੁਰੂ; ਰੋਹਿਤ-ਹਾਰਦਿਕ ਤੋਂ ਬਾਅਦ ਸ਼ਿਵਮ ਦੂਬੇ ਵੀ ਹੋਏ ਫੇਲ