India vs West Indies Virat Kohli Volleyball: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 12 ਜੁਲਾਈ ਤੋਂ ਟੈਸਟ ਸੀਰੀਜ਼ ਖੇਡੀ ਜਾਵੇਗੀ। ਇਸ ਦੇ ਲਈ ਜ਼ਿਆਦਾਤਰ ਖਿਡਾਰੀ ਪਹੁੰਚ ਚੁੱਕੇ ਹਨ। ਟੀਮ ਇੰਡੀਆ ਦੇ ਖਿਡਾਰੀਆਂ ਨੇ ਕ੍ਰਿਕਟ ਮੈਚ ਤੋਂ ਪਹਿਲਾਂ ਵਾਲੀਬਾਲ ਖੇਡੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਟੀਮ ਇੰਡੀਆ ਦੇ ਖਿਡਾਰੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵਿਰਾਟ ਕੋਹਲੀ, ਈਸ਼ਾਨ ਕਿਸ਼ਨ ਅਤੇ ਰਵੀਚੰਦਰਨ ਅਸ਼ਵਿਨ ਸਮੇਤ ਕਈ ਖਿਡਾਰੀ ਸਮੁੰਦਰ ਦੇ ਕੰਢੇ ਖੇਡਦੇ ਨਜ਼ਰ ਆਏ।


ਇਹ ਵੀ ਪੜ੍ਹੋ: IND vs BAN: ਵਨਡੇ ਅਤੇ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਬੰਗਲਾਦੇਸ਼ ਖਿਲਾਫ ਖੇਡ ਦੇ ਮੈਦਾਨ 'ਚ ਉਤਰਨਗੇ ਇਹ ਖਿਡਾਰੀ


ਦਰਅਸਲ ਬੀਸੀਸੀਆਈ ਨੇ ਇੰਸਟਾਗ੍ਰਾਮ ਅਤੇ ਟਵਿਟਰ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਟੀਮ ਇੰਡੀਆ ਦੇ ਖਿਡਾਰੀ ਵਾਲੀਬਾਲ ਖੇਡਦੇ ਨਜ਼ਰ ਆ ਰਹੇ ਹਨ। ਇਸ 'ਚ ਅਸ਼ਵਿਨ, ਕੋਹਲੀ ਅਤੇ ਈਸ਼ਾਨ ਕਿਸ਼ਨ ਸਮੇਤ ਕਈ ਖਿਡਾਰੀ ਨਜ਼ਰ ਆ ਰਹੇ ਹਨ। ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀ ਮਸਤੀ ਕਰਦੇ ਨਜ਼ਰ ਆਏ। ਖਬਰ ਲਿਖੇ ਜਾਣ ਤੱਕ ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ ਕਰੀਬ 2 ਲੱਖ ਲੋਕਾਂ ਨੇ ਲਾਈਕ ਕੀਤਾ ਹੈ। ਇਸ ਦੇ ਨਾਲ ਹੀ ਸੈਂਕੜੇ ਲੋਕਾਂ ਨੇ ਇਸ 'ਤੇ ਕੁਮੈਂਟ ਕੀਤੇ ਹਨ। ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਬ੍ਰਾਇਨ ਲਾਰਾ ਨੇ ਕੁਮੈਂਟ ਵਿੱਚ ਵੈਲਕਮ ਲਿੱਖਿਆ।






ਤੁਹਾਨੂੰ ਦੱਸ ਦਈਏ ਕਿ 12 ਜੁਲਾਈ ਤੋਂ ਡੋਮਿਨਿਕਾ ਵਿੱਚ ਟੈਸਟ ਸੀਰੀਜ਼ ਖੇਡੀ ਜਾਵੇਗੀ। ਇਸ ਦਾ ਪਹਿਲਾ ਮੈਚ ਇੱਥੇ ਹੋਵੇਗਾ। ਇਸ ਤੋਂ ਬਾਅਦ ਦੂਜਾ ਮੈਚ ਤ੍ਰਿਨੀਦਾਦ 'ਚ ਖੇਡਿਆ ਜਾਵੇਗਾ। ਇਹ ਮੈਚ 20 ਜੁਲਾਈ ਤੋਂ ਖੇਡਿਆ ਜਾਵੇਗਾ। ਇਸ ਤੋਂ ਬਾਅਦ ਵਨਡੇ ਸੀਰੀਜ਼ ਦਾ ਪਹਿਲਾ ਮੈਚ 27 ਜੁਲਾਈ ਤੋਂ ਬਾਰਬਾਡੋਸ 'ਚ ਖੇਡਿਆ ਜਾਵੇਗਾ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਅਦ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਟੀਮ ਇੰਡੀਆ ਵੈਸਟਇੰਡੀਜ਼ ਦੌਰੇ 'ਤੇ ਆਖਰੀ ਮੈਚ 13 ਅਗਸਤ ਨੂੰ ਫਲੋਰਿਡਾ 'ਚ ਖੇਡੇਗੀ।


ਭਾਰਤ ਨੇ ਵੈਸਟਇੰਡੀਜ਼ ਦੌਰੇ 'ਤੇ ਕਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਯਸ਼ਸਵੀ ਜੈਸਵਾਲ ਨੂੰ ਟੈਸਟ ਸੀਰੀਜ਼ ਲਈ ਭਾਰਤੀ ਟੀਮ 'ਚ ਜਗ੍ਹਾ ਮਿਲੀ ਹੈ। ਰਿਤੂਰਾਜ ਗਾਇਕਵਾੜ ਵੀ ਇਸ ਦੌਰੇ ਦਾ ਹਿੱਸਾ ਹਨ।


ਇਹ ਵੀ ਪੜ੍ਹੋ: ਫੁੱਟਬਾਲ ਖਿਡਾਰੀ ਦੇ ਖ਼ੁਲਾਸੇ ਤੋਂ ਬਾਅਦ ਖੇਡ ਜਗਤ 'ਚ ਸਨਸਨੀ, ਕਿਹਾ- '10,000 ਔਰਤਾਂ ਹੋਇਆ ਹਾਂ ਹਮ-ਬਿਸਤਰ