Sri Lanka T20 ਸੀਰੀਜ਼ ਲਈ ਟੀਮ ਇੰਡੀਆ ਦਾ ਹੋਏਗਾ ਐਲਾਨ! ਹਾਰਦਿਕ ਕਪਤਾਨ ਤੇ ਇਹ ਖਿਡਾਰੀ ਬਣੇਗਾ ਉਪ ਕਪਤਾਨ
Team India: ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਫਿਲਹਾਲ ਜ਼ਿੰਬਾਬਵੇ ਦੇ ਦੌਰੇ 'ਤੇ 5 ਮੈਚਾਂ ਦੀ ਟੀ-20 ਸੀਰੀਜ਼ ਵਿੱਚ ਆਪਣਾ ਜਲਵਾ ਦਿਖਾ ਰਹੀ ਹੈ। ਦੱਸ ਦੇਈਏ ਕਿ ਹੁਣ ਤੱਕ ਜ਼ਿੰਬਾਬਵੇ ਦੌਰੇ 'ਤੇ 4 ਮੈਚ ਖੇਡੇ ਜਾ ਚੁੱਕੇ ਹਨ।
Team India: ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਫਿਲਹਾਲ ਜ਼ਿੰਬਾਬਵੇ ਦੇ ਦੌਰੇ 'ਤੇ 5 ਮੈਚਾਂ ਦੀ ਟੀ-20 ਸੀਰੀਜ਼ ਵਿੱਚ ਆਪਣਾ ਜਲਵਾ ਦਿਖਾ ਰਹੀ ਹੈ। ਦੱਸ ਦੇਈਏ ਕਿ ਹੁਣ ਤੱਕ ਜ਼ਿੰਬਾਬਵੇ ਦੌਰੇ 'ਤੇ 4 ਮੈਚ ਖੇਡੇ ਜਾ ਚੁੱਕੇ ਹਨ। ਜਦੋਂ ਕਿ ਜ਼ਿੰਬਾਬਵੇ ਅਤੇ ਭਾਰਤ ਵਿਚਾਲੇ 5ਵਾਂ ਅਤੇ ਆਖਰੀ ਮੈਚ 14 ਜੁਲਾਈ ਨੂੰ ਖੇਡਿਆ ਜਾਵੇਗਾ। ਜ਼ਿੰਬਾਬਵੇ ਦੌਰੇ ਤੋਂ ਬਾਅਦ ਟੀਮ ਇੰਡੀਆ ਨੂੰ ਸ਼੍ਰੀਲੰਕਾ ਦੌਰੇ 'ਤੇ ਜਾਣਾ ਹੈ। ਹਾਲਾਂਕਿ ਇਸ ਵਿਚਾਲੇ ਖਿਡਾਰੀਆਂ ਦੇ ਟੀਮ ਵਿੱਚ ਚੁਣੇ ਜਾਣ ਸਣੇ ਟੀਮ ਦੇ ਕਪਤਾਨ ਨੂੰ ਲੈ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ।
ਦੱਸ ਦੇਈਏ ਕਿ 3 ਟੀ-20 ਮੈਚਾਂ ਦੀ ਸੀਰੀਜ਼ 27 ਜੁਲਾਈ ਤੋਂ ਖੇਡੀ ਜਾਣੀ ਹੈ। ਟੀ-20 ਸੀਰੀਜ਼ ਲਈ ਬਹੁਤ ਜਲਦ ਬੀਸੀਸੀਆਈ ਟੀਮ ਇੰਡੀਆ (Team India) ਦੀ 15 ਮੈਂਬਰੀ ਟੀਮ ਦਾ ਐਲਾਨ ਕਰ ਸਕਦੀ ਹੈ। ਉਥੇ ਹੀ ਇਸ ਸੀਰੀਜ਼ 'ਚ 3 ਸਾਲ ਪਹਿਲਾਂ ਟੀਮ ਇੰਡੀਆ ਲਈ ਡੈਬਿਊ ਕਰਨ ਵਾਲੇ ਦੋ ਖਿਡਾਰੀ ਟੀਮ 'ਚ ਵਾਪਸੀ ਕਰ ਸਕਦੇ ਹਨ।
ਹਾਰਦਿਕ ਪਾਂਡਿਆ ਨੂੰ ਕਪਤਾਨੀ ਮਿਲ ਸਕਦੀ
ਸ਼੍ਰੀਲੰਕਾ ਖਿਲਾਫ ਹੋਣ ਵਾਲੀ ਸੀਰੀਜ਼ 'ਚ ਟੀਮ ਇੰਡੀਆ ਦੀ ਕਪਤਾਨੀ ਹਰਫਨਮੌਲਾ ਹਾਰਦਿਕ ਪਾਂਡਿਆ ਨੂੰ ਸੌਂਪੀ ਜਾ ਸਕਦੀ ਹੈ। ਉਥੇ ਹੀ ਹੁਣ ਹਾਰਦਿਕ ਨੂੰ ਟੀ-20 ਫਾਰਮੈਟ ਦਾ ਰੈਗੂਲਰ ਕਪਤਾਨ ਬਣਾਇਆ ਜਾ ਸਕਦਾ ਹੈ। ਕਿਉਂਕਿ T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ T20I ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਜਿਸ ਕਾਰਨ ਹੁਣ ਉਪ-ਕਪਤਾਨ ਹਾਰਦਿਕ ਨੂੰ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ। ਉਥੇ ਹੀ ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ 'ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਉਪ ਕਪਤਾਨ ਬਣਾਇਆ ਜਾ ਸਕਦਾ ਹੈ।
2 ਖਿਡਾਰੀ ਵਾਪਸੀ ਕਰ ਸਕਦੇ ਹਨ
ਸ਼੍ਰੀਲੰਕਾ ਦੇ ਖਿਲਾਫ ਟੀ-20 ਸੀਰੀਜ਼ 'ਚ ਨੌਜਵਾਨ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਜਿਸ ਕਾਰਨ ਹੁਣ ਮੰਨਿਆ ਜਾ ਰਿਹਾ ਹੈ ਕਿ IPL 2024 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵੈਂਕਟੇਸ਼ ਅਈਅਰ ਅਤੇ ਵਰੁਣ ਚੱਕਰਵਰਤੀ ਦੀ ਟੀਮ ਇੰਡੀਆ 'ਚ ਵਾਪਸੀ ਹੋ ਸਕਦੀ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਸਾਲ 2021 'ਚ ਟੀਮ ਇੰਡੀਆ ਦੇ ਟੀ-20 ਫਾਰਮੈਟ 'ਚ ਡੈਬਿਊ ਕੀਤਾ ਸੀ।
ਪਰ ਉਦੋਂ ਤੋਂ ਇਹ ਦੋਵੇਂ ਖਿਡਾਰੀ ਟੀਮ ਤੋਂ ਬਾਹਰ ਹਨ। ਪਰ ਹੁਣ ਇਹ ਦੋਵੇਂ ਖਿਡਾਰੀ ਸ਼੍ਰੀਲੰਕਾ ਖਿਲਾਫ ਵਾਪਸੀ ਕਰ ਸਕਦੇ ਹਨ। ਆਈਪੀਐਲ 2024 ਵਿੱਚ ਕੇਕੇਆਰ ਲਈ ਖੇਡਦੇ ਹੋਏ, ਵੈਂਕਟੇਸ਼ ਅਈਅਰ ਨੇ 14 ਮੈਚਾਂ ਵਿੱਚ 158 ਦੀ ਸਟ੍ਰਾਈਕ ਰੇਟ ਨਾਲ 370 ਦੌੜਾਂ ਬਣਾਈਆਂ। ਜਦਕਿ ਵਰੁਣ ਚੱਕਰਵਰਤੀ ਨੇ 15 ਮੈਚਾਂ 'ਚ 21 ਵਿਕਟਾਂ ਲਈਆਂ ਹਨ।
ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦੀ ਸੰਭਾਵਿਤ ਟੀਮ
ਹਾਰਦਿਕ ਪਾਂਡਿਆ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ/ਉਪ-ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਵੈਂਕਟੇਸ਼ ਅਈਅਰ, ਸੰਜੂ ਸੈਮਸਨ, ਸ਼ਿਵਮ ਦੂਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਹਰਸ਼ਿਤ ਰਾਣਾ, ਅਵੇਸ਼ ਖਾਨ, ਖਲੀਲ ਅਹਿਮਦ, ਰਵੀ ਬਿਸ਼ਨੋਈ।