SRH vs MI: ਰੋਹਿਤ ਸ਼ਰਮਾ ਦੇ ਆਊਟ ਹੁੰਦੇ ਹੀ ਕਾਵਿਆ ਮਾਰਨ ਨੇ ਇੰਝ ਦਿਖਾਈ ਖੁਸ਼ੀ, ਦਿਲਚਸਪ ਰਿਐਕਸ਼ ਵਾਇਰਲ
Kavya Maran Reaction On Rohit Sharma Wicket: ਮੁੰਬਈ ਇੰਡੀਅਨਜ਼ ਨੇ IPL 2024 'ਚ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਖੇਡੇ ਜਾ ਰਹੇ ਮੁਕਾਬਲੇ 'ਚ ਰੋਹਿਤ ਸ਼ਰਮਾ ਦੇ ਰੂਪ 'ਚ ਦੂਜਾ ਵਿਕਟ ਗੁਆਇਆ।
Kavya Maran Reaction On Rohit Sharma Wicket: ਮੁੰਬਈ ਇੰਡੀਅਨਜ਼ ਨੇ IPL 2024 'ਚ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਖੇਡੇ ਜਾ ਰਹੇ ਮੁਕਾਬਲੇ 'ਚ ਰੋਹਿਤ ਸ਼ਰਮਾ ਦੇ ਰੂਪ 'ਚ ਦੂਜਾ ਵਿਕਟ ਗੁਆਇਆ। ਰੋਹਿਤ ਦਾ ਵਿਕਟ ਡਿੱਗਦੇ ਹੀ ਹੈਦਰਾਬਾਦ ਦੀ ਮਾਲਕਣ ਕਾਵਿਆ ਮਾਰਨ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 277/3 ਦੌੜਾਂ ਦਾ ਰਿਕਾਰਡ ਬਣਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਲਈ ਰੋਹਿਤ ਸ਼ਰਮਾ ਵੱਡੀ ਉਮੀਦ ਸੀ, ਪਰ ਉਹ ਪੰਜਵੇਂ ਓਵਰ ਵਿੱਚ ਪੈਟ ਕਮਿੰਸ ਦਾ ਸ਼ਿਕਾਰ ਹੋ ਗਏ।
ਹੈਦਰਾਬਾਦ ਦੀ ਮਾਲਕਣ ਕਾਵਿਆ ਮਾਰਨ ਵੀ ਜਾਣਦੀ ਸੀ ਕਿ ਰੋਹਿਤ ਸ਼ਰਮਾ ਦੀ ਵਿਕਟ ਦੀ ਅਹਿਮੀਅਤ ਕੀ ਹੈ। ਜਿਵੇਂ ਹੀ ਕਮਿੰਸ ਨੇ ਰੋਹਿਤ ਸ਼ਰਮਾ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ ਤਾਂ ਕਾਵਿਆ ਮਾਰਨ ਖੁਸ਼ੀ ਨਾਲ ਉਛਲ ਪਈ। ਰੋਹਿਤ ਸ਼ਰਮਾ ਨੇ 12 ਗੇਂਦਾਂ 'ਤੇ 1 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 26 ਦੌੜਾਂ ਦੀ ਪਾਰੀ ਖੇਡੀ। ਕਾਵਿਆ ਦੀ ਪ੍ਰਤੀਕਿਰਿਆ ਸੱਚਮੁੱਚ ਦੇਖਣ ਯੋਗ ਸੀ।
ਮੁੰਬਈ ਲਈ ਆਪਣਾ 200ਵਾਂ ਮੈਚ ਖੇਡ ਰਹੇ ਸੀ ਰੋਹਿਤ ਸ਼ਰਮਾ
ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਲਈ 200ਵੇਂ ਮੈਚ ਲਈ ਮੈਦਾਨ 'ਤੇ ਸਨ। ਮੈਚ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ ਵੀ ਰੋਹਿਤ ਸ਼ਰਮਾ ਨੂੰ ਆਪਣੇ 200ਵੇਂ ਮੈਚ ਲਈ ਵਿਸ਼ੇਸ਼ ਜਰਸੀ ਦਿੱਤੀ ਸੀ। ਹਾਲਾਂਕਿ ਰੋਹਿਤ ਖਾਸ ਮੁਕਾਬਲੇ ਵਿੱਚ ਜ਼ਿਆਦਾ ਸਕੋਰ ਨਹੀਂ ਬਣਾ ਸਕੇ।
ਹੈਦਰਾਬਾਦ ਨੇ ਬਣਾਇਆ IPL ਦਾ ਸਭ ਤੋਂ ਵੱਡਾ ਸਕੋਰ
ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ, ਹੈਦਰਾਬਾਦ 'ਚ ਖੇਡੇ ਜਾ ਰਹੇ ਇਸ ਮੈਚ 'ਚ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 3 ਵਿਕਟਾਂ 'ਤੇ 277 ਦੌੜਾਂ ਬਣਾਈਆਂ। ਟੀਮ ਲਈ ਹੇਨਰਿਕ ਕਲਾਸੇਨ ਨੇ ਸਭ ਤੋਂ ਵੱਡੀ ਪਾਰੀ ਖੇਡੀ। ਉਸ ਨੇ 235.29 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ 34 ਗੇਂਦਾਂ 'ਚ 80 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 4 ਚੌਕੇ ਅਤੇ 7 ਛੱਕੇ ਲੱਗੇ।
ਇਸ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਨੇ 23 ਗੇਂਦਾਂ 'ਚ 3 ਚੌਕੇ ਅਤੇ 7 ਛੱਕੇ ਲਗਾ ਕੇ 63 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 273.91 ਰਿਹਾ। ਉਥੇ ਹੀ ਖੇਡ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲੇ ਟ੍ਰੇਵਿਡ ਹੈੱਡ ਨੇ 24 ਗੇਂਦਾਂ 'ਤੇ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 62 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 258.33 ਰਿਹਾ।