Sports Breaking: ਬੰਗਲਾਦੇਸ਼ ਦੀ ਟੀਮ ਫਿਲਹਾਲ ਭਾਰਤ ਦੀ ਮੇਜ਼ਬਾਨੀ 'ਚ 2 ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਜਿਸ ਦਾ ਦੂਜਾ ਟੈਸਟ ਮੈਚ ਕਾਨਪੁਰ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਆਲਰਾਊਂਡਰ ਖਿਡਾਰੀ ਸ਼ਾਕਿਬ ਅਲ ਹਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।


ਉਥੇ ਹੀ ਹੁਣ ਕਾਨਪੁਰ ਟੈਸਟ ਮੈਚ ਆਖਰੀ ਟੈਸਟ ਮੈਚ ਵੀ ਹੋ ਸਕਦਾ ਹੈ। ਕਿਉਂਕਿ, ਬੰਗਲਾਦੇਸ਼ ਟੀਮ ਨੂੰ ਹੁਣ ਘਰੇਲੂ ਮੈਦਾਨ 'ਤੇ ਦੱਖਣੀ ਅਫਰੀਕਾ ਨਾਲ ਟੈਸਟ ਸੀਰੀਜ਼ ਖੇਡਣੀ ਹੈ ਅਤੇ ਸ਼ਾਕਿਬ ਦਾ ਬੰਗਲਾਦੇਸ਼ ਜਾਣਾ ਖ਼ਤਰਾ ਹੋ ਸਕਦਾ ਹੈ। ਜਿਸ ਕਾਰਨ ਹੁਣ ਸ਼ਾਕਿਬ ਆਪਣੇ ਪਰਿਵਾਰ ਨਾਲ ਬੰਗਲਾਦੇਸ਼ ਛੱਡ ਕੇ ਅਮਰੀਕਾ ਜਾ ਸਕਦਾ ਹੈ ਅਤੇ ਹੁਣ ਅਮਰੀਕੀ ਟੀਮ ਲਈ ਹੀ ਕ੍ਰਿਕਟ ਖੇਡ ਸਕਦਾ ਹੈ।


ਸ਼ਾਕਿਬ ਅਲ ਹਸਨ ਅਮਰੀਕਾ ਲਈ ਖੇਡ ਸਕਦੇ  


ਦੱਸ ਦੇਈਏ ਕਿ ਸ਼ਾਕਿਬ ਅਲ ਹਸਨ ਜਲਦ ਹੀ ਬੰਗਲਾਦੇਸ਼ ਛੱਡ ਸਕਦੇ ਹਨ। ਕਿਉਂਕਿ, ਉਨ੍ਹਾਂ ਨੂੰ ਬੰਗਲਾਦੇਸ਼ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਜਿਸ ਕਾਰਨ ਹੁਣ ਉਸ ਦਾ ਬੰਗਲਾਦੇਸ਼ 'ਚ ਆਖਰੀ ਟੈਸਟ ਮੈਚ ਖੇਡਣਾ ਮੁਸ਼ਕਿਲ ਜਾਪ ਰਿਹਾ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਸ਼ਾਕਿਬ ਹੁਣ ਆਪਣੇ ਪੂਰੇ ਪਰਿਵਾਰ ਨਾਲ ਅਮਰੀਕਾ ਸ਼ਿਫਟ ਹੋ ਸਕਦੇ ਹਨ। ਜਿਸ ਕਾਰਨ ਹੁਣ ਕੁਝ ਸਮੇਂ ਬਾਅਦ ਉਹ ਅਮਰੀਕਾ ਦੀ ਟੀਮ ਲਈ ਹੀ ਖੇਡਦੇ ਨਜ਼ਰ ਆ ਸਕਦੇ ਹਨ। ਇਸ ਅਨੁਭਵੀ ਆਲਰਾਊਂਡਰ ਨੇ ਆਪਣਾ ਆਖਰੀ ਟੈਸਟ ਮੈਚ ਮੀਰਪੁਰ ਦੇ ਮੈਦਾਨ 'ਤੇ ਖੇਡਣ ਦੀ ਇੱਛਾ ਜ਼ਾਹਰ ਕੀਤੀ ਹੈ। 


Read MOre: Yuvraj Singh: ਯੁਵਰਾਜ ਸਿੰਘ ਵੱਲੋਂ ਐਕਸ ਗਰਲਫ੍ਰੈਂਡ ਨੂੰ ਲੈ ਹੈਰਾਨੀਜਨਕ ਖੁਲਾਸਾ, ਬੋਲੇ- 'ਅਚਾਨਕ ਇਸ ਹਾਲਤ 'ਚ ਛੱਡਣਾ ਪਿਆ ਹੋਟਲ...'



ਬੰਗਲਾਦੇਸ਼ ਬੋਰਡ ਨਹੀਂ ਦੇ ਰਿਹਾ ਸੁਰੱਖਿਆ 


ਸ਼ਾਕਿਬ ਅਲ ਹਸਨ ਆਪਣਾ ਆਖਰੀ ਟੈਸਟ ਮੈਚ ਬੰਗਲਾਦੇਸ਼ ਦੇ ਮੀਰਪੁਰ ਮੈਦਾਨ 'ਤੇ ਖੇਡਣਾ ਚਾਹੁੰਦੇ ਹਨ। ਜਿਸ ਕਾਰਨ ਸ਼ਾਕਿਬ ਨੇ ਆਪਣਾ ਆਖਰੀ ਟੈਸਟ ਮੈਚ ਖੇਡਣ ਲਈ ਆਪਣੇ ਬੋਰਡ ਤੋਂ ਸੁਰੱਖਿਆ ਮੰਗੀ ਸੀ। ਪਰ ਬੋਰਡ ਨੇ ਇਸ ਬਿਆਨ 'ਤੇ ਕਿਹਾ, 'ਸ਼ਾਕਿਬ ਅਲ ਹਸਨ ਦੀ ਸੁਰੱਖਿਆ ਬੋਰਡ ਦੇ ਹੱਥ 'ਚ ਨਹੀਂ ਹੈ। ਬੋਰਡ ਕਿਸੇ ਵੀ ਖਿਡਾਰੀ ਨੂੰ ਨਿੱਜੀ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦਾ। ਬੰਗਲਾਦੇਸ਼ ਵਾਪਸੀ ਦਾ ਫੈਸਲਾ ਸ਼ਾਕਿਬ ਨੇ ਖੁਦ ਲੈਣਾ ਹੈ। ਉਨ੍ਹਾਂ ਦੀ ਸੁਰੱਖਿਆ ਸਰਕਾਰ ਦੇ ਉੱਚ ਪੱਧਰਾਂ ਤੋਂ ਆਉਣੀ ਚਾਹੀਦੀ ਹੈ। ਉਸ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਲਈ ਅਸੀਂ ਇਸ ਬਾਰੇ ਬਹੁਤ ਕੁਝ ਨਹੀਂ ਕਰ ਸਕਦੇ।'


ਸ਼ਾਕਿਬ ਨੇ ਪ੍ਰੈੱਸ ਕਾਨਫਰੰਸ 'ਚ ਵੱਡਾ ਐਲਾਨ ਕੀਤਾ 


ਕਾਨਪੁਰ ਟੈਸਟ ਤੋਂ ਠੀਕ ਇੱਕ ਦਿਨ ਪਹਿਲਾਂ ਸ਼ਾਕਿਬ ਅਲ ਹਸਨ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, 'ਮੈਂ ਆਪਣੇ ਕ੍ਰਿਕਟ ਬੋਰਡ ਦੇ ਸਾਹਮਣੇ ਮੀਰਪੁਰ 'ਚ ਆਖਰੀ ਟੈਸਟ ਮੈਚ ਖੇਡਣ ਦੀ ਇੱਛਾ ਜ਼ਾਹਰ ਕੀਤੀ ਹੈ। ਉਹ ਇਸ ਗੱਲ ਨਾਲ ਸਹਿਮਤ ਹੈ। ਬੋਰਡ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਤਾਂ ਕਿ ਮੈਂ ਬੰਗਲਾਦੇਸ਼ ਵਾਪਸ ਜਾ ਸਕਾਂ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਕਾਨਪੁਰ 'ਚ ਟੀਮ ਇੰਡੀਆ ਦੇ ਖਿਲਾਫ ਮੈਚ ਟੈਸਟ ਫਾਰਮੈਟ 'ਚ ਮੇਰਾ ਆਖਰੀ ਮੈਚ ਹੋਵੇਗਾ।


ਉਨ੍ਹਾਂ ਅੱਗੇ ਕਿਹਾ, 'ਵਾਪਸ ਬੰਗਲਾਦੇਸ਼ ਪਰਤਣਾ ਕੋਈ ਸਮੱਸਿਆ ਨਹੀਂ ਹੈ ਪਰ ਉਥੋਂ ਨਿਕਲਣਾ ਮੁਸ਼ਕਲ ਹੋ ਸਕਦਾ ਹੈ। ਮੇਰੇ ਕਰੀਬੀ ਦੋਸਤ ਅਤੇ ਪਰਿਵਾਰ ਮੇਰੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਮੈਨੂੰ ਲੱਗਦਾ ਹੈ ਕਿ ਚੀਜ਼ਾਂ ਬਿਹਤਰ ਹੋ ਜਾਣਗੀਆਂ। ਇਸ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਹੈ।






Read MOre: Cricketer Accident: ਸਟਾਰ ਭਾਰਤੀ ਕ੍ਰਿਕਟਰ ਨਾਲ ਵਾਪਰਿਆ ਵੱਡਾ ਭਾਣਾ, ਸੜਕ ਹਾਦਸੇ 'ਚ ਬੁਰੀ ਤਰ੍ਹਾਂ ਹੋਇਆ ਜਖ਼ਮੀ