Ashwin Felicitated By TNCA: ਅਸ਼ਵਿਨ ਨੂੰ TNCA ਨੇ ਕੀਤਾ ਸਨਮਾਨਿਤ, 500 ਸੋਨੇ ਦੇ ਸਿੱਕੇ ਅਤੇ 1 ਕਰੋੜ ਰੁਪਏ ਦਾ ਦਿੱਤਾ ਚੈੱਕ
Ashwin Felicitated by TNCA: ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਸਪਿਨਰ ਆਰ ਅਸ਼ਵਿਨ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ
Ashwin Felicitated by TNCA: ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਸਪਿਨਰ ਆਰ ਅਸ਼ਵਿਨ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਸਭ ਤੋਂ ਜ਼ਿਆਦਾ ਵਿਕਟਾਂ (26) ਲੈਣ ਵਾਲੇ ਗੇਂਦਬਾਜ਼ ਵੀ ਸਨ। ਇਸ ਟੈਸਟ ਸੀਰੀਜ਼ ਦੌਰਾਨ ਆਰ ਅਸ਼ਵਿਨ ਨੇ ਟੈਸਟ ਫਾਰਮੈਟ 'ਚ ਵੀ ਆਪਣੀਆਂ 500 ਵਿਕਟਾਂ ਹਾਸਲ ਕੀਤੀਆਂ ਅਤੇ ਉਹ ਕ੍ਰਿਕਟ ਦੇ ਸਭ ਤੋਂ ਲੰਬੇ ਫਾਰਮੈਟ 'ਚ ਭਾਰਤ ਲਈ 500 ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਬਣ ਗਏ। ਟੈਸਟ ਕ੍ਰਿਕਟ 'ਚ 500 ਵਿਕਟਾਂ ਲੈਣ ਦੀ ਉਪਲੱਬਧੀ ਹਾਸਲ ਕਰਨ ਵਾਲੇ ਅਸ਼ਵਿਨ ਨੂੰ ਤਾਮਿਲਨਾਡੂ ਕ੍ਰਿਕਟ ਸੰਘ (ਟੀ.ਐੱਨ.ਸੀ.ਏ.) ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਅਸ਼ਵਿਨ ਨੂੰ ਸਨਮਾਨਿਤ ਕੀਤਾ ਗਿਆ
ਤਾਮਿਲਨਾਡੂ ਕ੍ਰਿਕਟ ਸੰਘ ਨੇ ਆਰ ਅਸ਼ਵਿਨ ਨੂੰ ਸਨਮਾਨਿਤ ਕਰਦੇ ਹੋਏ 500 ਸੋਨੇ ਦੇ ਸਿੱਕਿਆਂ ਦੇ ਨਾਲ-ਨਾਲ 1 ਕਰੋੜ ਰੁਪਏ ਦੇ ਚੈੱਕ ਵੀ ਦਿੱਤਾ। ਇਸ ਮੌਕੇ 'ਤੇ ਆਰ ਅਸ਼ਵਿਨ ਆਪਣੇ ਪੂਰੇ ਪਰਿਵਾਰ ਨਾਲ ਮੌਜੂਦ ਸਨ ਅਤੇ ਉਨ੍ਹਾਂ ਦੇ ਨਾਲ ਇਸ ਸਨਮਾਨ 'ਚ ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ ਅਤੇ ਟੀਮ ਇੰਡੀਆ ਦੇ ਸਾਬਕਾ ਦਿੱਗਜ ਸਪਿਨਰ ਅਨਿਲ ਕੁੰਬਲੇ ਵੀ ਮੌਜੂਦ ਸਨ। ਅਸ਼ਵਿਨ ਨੂੰ ਸੋਨੇ ਦੇ ਸਿੱਕਿਆਂ ਦੀ ਵਰਤੋਂ ਕਰਕੇ ₹500 ਲਿਖਿਆ ਹੋਇਆ ਇੱਕ ਫਰੇਮ ਦਿੱਤਾ ਗਿਆ ਸੀ। ਇਸ ਮੌਕੇ ਅਸ਼ਵਿਨ ਆਪਣੇ ਪਰਿਵਾਰ ਨਾਲ ਕਾਫੀ ਖੁਸ਼ ਨਜ਼ਰ ਆਏ।
A Night of Prestige: TNCA is proud to facilitate the Ashwin’s impeccable achievement for the national team!🥳#Tnca#TncaCricket pic.twitter.com/hgPHuFcN7i
— TNCA (@TNCACricket) March 16, 2024
ਅਸ਼ਵਿਨ ਦਾ ਟੈਸਟ ਕ੍ਰਿਕਟ ਕਰੀਅਰ
ਅਸ਼ਵਿਨ ਨੇ ਭਾਰਤ ਲਈ ਹੁਣ ਤੱਕ 100 ਟੈਸਟ ਮੈਚ ਖੇਡੇ ਹਨ ਅਤੇ ਇਨ੍ਹਾਂ ਮੈਚਾਂ 'ਚ 516 ਵਿਕਟਾਂ ਲਈਆਂ ਹਨ। ਟੈਸਟ ਕ੍ਰਿਕਟ ਵਿੱਚ, ਉਹ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਅਨਿਲ ਕੁੰਬਲੇ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਟੈਸਟ ਕ੍ਰਿਕਟ 'ਚ ਅਸ਼ਵਿਨ ਦਾ ਸਰਵੋਤਮ ਪ੍ਰਦਰਸ਼ਨ 59 ਦੌੜਾਂ 'ਤੇ 7 ਵਿਕਟਾਂ ਰਿਹਾ ਹੈ, ਜਦਕਿ ਇਸ ਫਾਰਮੈਟ 'ਚ ਉਸ ਨੇ 25 ਵਾਰ ਚਾਰ ਵਿਕਟਾਂ ਅਤੇ 36 ਵਾਰ ਪੰਜ ਵਿਕਟਾਂ ਲੈਣ ਦਾ ਕਮਾਲ ਕੀਤਾ ਹੈ। ਅਸ਼ਵਿਨ ਦੀ ਇਕਾਨਮੀ ਰੇਟ 2.81 ਰਹੀ ਹੈ ਜਦਕਿ ਉਸ ਦੀ ਔਸਤ 23.75 ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।