Top fastest bowlers: IPL ਦੇ ਇਤਿਹਾਸ 'ਚ ਟਾਪ-5 ਫਾਸਟ ਬੌਲਰਾਂ 'ਚ ਮਯੰਕ ਦੀ ਐਂਟਰੀ, ਅਜੇ ਵੀ ਵਿਦੇਸ਼ੀ ਖਿਡਾਰੀ ਨੰਬਰ ਵਨ
Top fastest bowlers: ਆਈਪੀਐਲ ਦੇ ਆਪਣੇ ਪਹਿਲੇ ਹੀ ਮੈਚ ਵਿੱਚ ਇਸ 21 ਸਾਲਾ ਨੌਜਵਾਨ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੇ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਬਣਾ ਧਰਿਆ।
Top fastest bowlers: ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੇ ਸ਼ਨੀਵਾਰ ਨੂੰ ਆਪਣੀ ਦਮਦਾਰ ਗੇਂਦਬਾਜ਼ੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਈਪੀਐਲ ਦੇ ਆਪਣੇ ਪਹਿਲੇ ਹੀ ਮੈਚ ਵਿੱਚ ਇਸ 21 ਸਾਲਾ ਨੌਜਵਾਨ ਤੇਜ਼ ਗੇਂਦਬਾਜ਼ ਨੇ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਬਣਾ ਧਰਿਆ।
ਇੰਨਾ ਹੀ ਨਹੀਂ, ਮਯੰਕ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਟਾਪ-5 ਗੇਂਦਬਾਜ਼ਾਂ ਦੀ ਸੂਚੀ ਵਿੱਚ ਵੀ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ। ਜੀ ਹਾਂ, ਮਯੰਕ ਯਾਦਵ ਨੇ ਆਪਣੇ 4 ਓਵਰਾਂ ਦੇ ਸਪੈੱਲ ਵਿੱਚ ਕੁੱਲ 9 ਵਾਰ 150 ਜਾਂ ਇਸ ਤੋਂ ਵੱਧ ਸਪੀਡ ਨਾਲ ਗੇਂਦਾਂ ਸੁੱਟੀਆਂ।
ਮਯੰਕ ਯਾਦਵ ਨੇ ਆਪਣੇ ਕਰੀਅਰ ਦੀ ਪਹਿਲੀ ਗੇਂਦ 147.1kph ਦੀ ਰਫਤਾਰ ਨਾਲ ਸੁੱਟੀ, ਜਦਕਿ ਤੀਜੀ ਗੇਂਦ 'ਤੇ ਉਸ ਨੇ 150kph ਦੀ ਰਫਤਾਰ ਨੂੰ ਵੀ ਛੂਹ ਲਿਆ। ਭਾਵੇਂ ਉਸ ਨੂੰ ਪਹਿਲੇ ਓਵਰ ਵਿੱਚ ਸਫ਼ਲਤਾ ਨਹੀਂ ਮਿਲੀ ਪਰ ਉਸ ਨੇ ਆਪਣੀ ਰਫ਼ਤਾਰ ਨਾਲ ਤਬਾਹੀ ਮਚਾ ਦਿੱਤੀ। ਨਵਾਂ ਗੇਂਦਬਾਜ਼ ਆਪਣੇ ਪਹਿਲੇ ਓਵਰ 'ਚ ਥੋੜ੍ਹਾ ਨਰਸਵ ਵੀ ਹੁੰਦਾ ਹੈ।
ਇਸ ਕਾਰਨ ਜਿਵੇਂ ਹੀ ਮਯੰਕ ਦੂਜੇ ਓਵਰ 'ਚ ਗੇਂਦਬਾਜ਼ੀ ਕਰਨ ਆਇਆ ਤਾਂ ਉਸ ਨੇ ਆਪਣੀ ਪਹਿਲੀ ਹੀ ਗੇਂਦ 'ਤੇ IPL 2024 ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਬਣਾ ਲਿਆ। ਮਯੰਕ ਯਾਦਵ ਦੀ ਇਹ ਗੇਂਦ 155.8kph ਦੀ ਰਫਤਾਰ ਨਾਲ ਸ਼ਿਖਰ ਧਵਨ ਵੱਲ ਗਈ, ਜਿਸ 'ਤੇ ਵਿਰੋਧੀ ਟੀਮ ਦੇ ਕਪਤਾਨ ਨੂੰ ਮਾਤ ਦੇ ਦਿੱਤੀ ਗਈ।
ਇਸ ਦੇ ਨਾਲ ਹੀ ਮਯੰਕ ਨੇ IPL ਦੇ ਇਤਿਹਾਸ 'ਚ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਟਾਪ-5 ਗੇਂਦਬਾਜ਼ਾਂ ਦੀ ਸੂਚੀ 'ਚ ਵੀ ਆਪਣੀ ਜਗ੍ਹਾ ਬਣਾ ਲਈ। ਮਯੰਕ ਯਾਦਵ IPL 'ਚ 155kph ਤੋਂ ਵੱਧ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਵਾਲਾ ਦੂਜਾ ਭਾਰਤੀ ਬਣ ਗਿਆ ਹੈ।
IPL ਦੇ ਇਤਿਹਾਸ 'ਚ ਸਭ ਤੋਂ ਤੇਜ਼ ਬੌਲਿੰਗ ਕਰਨ ਵਾਲੇ ਗੇਂਦਬਾਜ਼-
ਸ਼ੌਨ ਟੇਟ - 157.71 ਕਿਲੋਮੀਟਰ ਪ੍ਰਤੀ ਘੰਟਾ
ਲੌਕੀ ਫਰਗੂਸਨ - 157.3 ਕਿਮੀ ਪ੍ਰਤੀ ਘੰਟਾ
ਉਮਰਾਨ ਮਲਿਕ - 157 ਕਿਲੋਮੀਟਰ ਪ੍ਰਤੀ ਘੰਟਾ
ਐਨਰਿਕ ਨੌਰਖੀਆ - 156.22 ਕਿ
ਮਯੰਕ ਯਾਦਵ - 155.8 ਕਿਲੋਮੀਟਰ ਪ੍ਰਤੀ ਘੰਟਾ
ਉਮਰਾਨ ਮਲਿਕ - 155.7 ਕਿਲੋਮੀਟਰ ਪ੍ਰਤੀ ਘੰਟਾ
ਐਨਰੀਕ ਨੌਰਖੀਆ - 155.1 ਕਿਮੀ ਪ੍ਰਤੀ ਘੰਟਾ
ਉਮਰਾਨ ਨੋਰਖੀਆ - 154.8 ਕਿਲੋਮੀਟਰ ਪ੍ਰਤੀ ਘੰਟਾ
ਐਨਰਿਕ ਨੌਰਖੀਆ - 154.7 ਕਿਲੋਮੀਟਰ ਪ੍ਰਤੀ ਘੰਟਾ
ਡੇਲ ਸਟੇਨ - 154.4 ਕਿਲੋਮੀਟਰ ਪ੍ਰਤੀ ਘੰਟਾ
ਕਾਗਿਸੋ ਰਬਾਡਾ - 154.23 ਕਿਮੀ ਪ੍ਰਤੀ ਘੰਟਾ
21 ਸਾਲਾ ਮਯੰਕ ਯਾਦਵ ਦਿੱਲੀ ਲਈ ਘਰੇਲੂ ਕ੍ਰਿਕਟ ਖੇਡਦਾ ਹੈ। ਘਰੇਲੂ ਸਰਕਟ 'ਚ ਵੀ ਇਸ ਨੌਜਵਾਨ ਗੇਂਦਬਾਜ਼ ਨੇ ਆਪਣੀ ਸਪੀਡ ਨਾਲ ਤਬਾਹੀ ਮਚਾ ਦਿੱਤੀ ਹੈ। ਉਸ ਨੇ 10 ਟੀ-20 ਤੇ 17 ਲਿਸਟ ਏ ਮੈਚ ਖੇਡੇ ਹਨ, ਸਾਰੇ ਫਾਰਮੈਟਾਂ ਵਿੱਚ ਕੁੱਲ 46 ਵਿਕਟਾਂ ਲਈਆਂ ਹਨ। ਮਯੰਕ ਯਾਦਵ ਨੂੰ IPL 2022 ਦੀ ਨਿਲਾਮੀ ਵਿੱਚ ਲਖਨਊ ਸੁਪਰ ਜਾਇੰਟਸ ਨੇ ਸਿਰਫ 20 ਲੱਖ ਰੁਪਏ ਦੀ ਬੇਸ ਕੀਮਤ ਵਿੱੱਚ ਖਰੀਦਿਆ ਸੀ।
ਉਹ IPL 2023 ਵਿੱਚ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਉਸ ਨੂੰ ਅਭਿਆਸ ਮੈਚ ਦੌਰਾਨ ਸੱਟ ਲੱਗ ਗਈ ਸੀ। ਹੁਣ ਜਦੋਂ ਉਸ ਨੂੰ ਆਈਪੀਐਲ 2024 ਵਿੱਚ ਡੈਬਿਊ ਕਰਨ ਦਾ ਮੌਕਾ ਮਿਲਿਆ ਤਾਂ ਉਸ ਨੇ ਪਹਿਲੇ ਹੀ ਮੈਚ ਵਿੱਚ ਆਪਣੀ ਗਤੀ ਨਾਲ ਤਬਾਹੀ ਮਚਾ ਦਿੱਤੀ।