Vijay Hazare Trophy 2022: ਐੱਨ ਜਗਦੀਸ਼ਨ ਨੇ ਰਚਿਆ ਇਤਿਹਾਸ, ਲਗਾਤਾਰ ਪੰਜ ਸੈਂਕੜੇ ਲਾ ਕੇ ਸਾਬਕਾ ਖਿਡਾਰੀਆਂ ਨੂੰ ਛੱਡਿਆ ਪਿੱਛੇ
Narayan Jagdeesan: ਤਾਮਿਲਨਾਡੂ ਦੇ ਸਟਾਰ ਬੱਲੇਬਾਜ਼ ਨਾਰਾਇਣ ਜਗਦੀਸ਼ਨ ਨੇ ਇਤਿਹਾਸ ਰਚ ਦਿੱਤਾ ਹੈ। ਅਸਲ 'ਚ ਉਹ ਲਿਸਟ ਏ ਸੀਜ਼ਨ 'ਚ 5 ਸੈਂਕੜੇ ਲਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।
Narayan Jagdeesan Create History : ਵਿਜੇ ਹਜ਼ਾਰੇ ਟਰਾਫੀ 'ਚ ਤਾਮਿਲਨਾਡੂ ਦੇ ਬੱਲੇਬਾਜ਼ ਨਾਰਾਇਣ ਜਗਦੀਸ਼ਨ ਨੇ ਬੱਲੇਬਾਜੀ ਕਰਕੇ ਇਤਿਹਾਸ ਰਚ ਦਿੱਤਾ ਹੈ। ਲਿਸਟ ਏ ਕ੍ਰਿਕਟ 'ਚ ਨਾਰਾਇਣ ਨੇ ਦਿੱਗਜਾਂ ਨੂੰ ਪਿੱਛੇ ਛੱਡਦੇ ਹੋਏ ਲਗਾਤਾਰ ਪੰਜਵਾਂ ਸੈਂਕੜਾ ਲਗਾਇਆ। ਲਿਸਟ ਏ ਕ੍ਰਿਕਟ ਦੇ ਇਤਿਹਾਸ ਵਿੱਚ ਅੱਜ ਤੱਕ ਕੋਈ ਵੀ ਬੱਲੇਬਾਜ਼ ਇੱਕ ਸੀਜ਼ਨ ਵਿੱਚ ਪੰਜ ਸੈਂਕੜੇ ਨਹੀਂ ਜੜ ਸਕਿਆ ਹੈ। ਐੱਨ ਜਗਦੀਸ਼ਨ ਨੇ ਇਸ ਮਾਮਲੇ 'ਚ ਵਿਰਾਟ ਕੋਹਲੀ, ਰਿਤੂਰਾਜ ਗਾਇਕਵਾੜ, ਪ੍ਰਿਥਵੀ ਸ਼ਾਅ ਵਰਗੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਜਗਦੀਸ਼ਨ ਨੇ ਦਿੱਗਜ਼ਾਂ ਨੂੰ ਦਿੱਤਾ ਪਿੱਛੇ ਛੱਡ
ਐੱਨ ਜਾਦੀਸ਼ਨ ਨੇ ਇਕ ਸੀਜ਼ਨ 'ਚ ਲਗਾਤਾਰ ਪੰਜਵਾਂ ਸੈਂਕੜਾ ਲਗਾ ਕੇ ਭਾਰਤ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਸੈਂਕੜੇ ਦੇ ਨਾਲ ਹੀ ਉਹ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਵਿਰਾਟ ਕੋਹਲੀ ਨੇ 2008-09 ਸੀਜ਼ਨ 'ਚ ਚਾਰ ਸੈਂਕੜੇ ਲਗਾਏ ਸਨ। ਉਨ੍ਹਾਂ ਤੋਂ ਇਲਾਵਾ ਪ੍ਰਿਥਵੀ ਸ਼ਾਅ, ਰੁਤੁਰਾਜ ਗਾਇਕਵਾੜ ਅਤੇ ਦੇਵਦੱਤ ਪਡਿਕਲ ਨੇ ਵੀ ਇੱਕ ਸੀਜ਼ਨ ਵਿੱਚ ਚਾਰ-ਚਾਰ ਸੈਂਕੜੇ ਲਗਾਏ ਹਨ। ਜਗਦੀਸ਼ਨ ਨੇ ਇਨ੍ਹਾਂ ਸਾਰੇ ਬੱਲੇਬਾਜ਼ਾਂ ਨੂੰ ਪਿੱਛੇ ਛੱਡਦੇ ਹੋਏ ਇਕ ਸੀਜ਼ਨ 'ਚ ਪੰਜਵਾਂ ਸੈਂਕੜਾ ਲਗਾਇਆ ਹੈ।
ਜਗਦੀਸ਼ਨ ਇਸ ਸੈਂਕੜੇ ਨਾਲ ਦੁਨੀਆ ਦੇ ਪਹਿਲੇ ਅਜਿਹੇ ਬੱਲੇਬਾਜ਼ ਬਣ ਗਏ ਹਨ। ਜਿਸ ਨੇ ਲਿਸਟ ਏ ਮੈਚਾਂ 'ਚ ਲਗਾਤਾਰ ਪੰਜ ਸੈਂਕੜੇ ਲਗਾਏ ਹਨ। ਜਗਦੀਸ਼ਨ ਤੋਂ ਪਹਿਲਾਂ ਕੁਮਾਰ ਸੰਗਾਕਾਰਾ, ਦੇਵਦੱਤ ਪੈਡੀਕਲ ਅਤੇ ਐਲਵੀਰੋ ਪੀਟਰਸਨ ਨੇ ਲਿਸਟ ਕ੍ਰਿਕਟ 'ਚ ਲਗਾਤਾਰ 4-4 ਸੈਂਕੜੇ ਲਾਏ ਸਨ।
ਜਗਦੀਸ਼ਨ ਨੂੰ ਸੀਐਸਕੇ ਨੇ ਕੀਤਾ ਰਿਲੀਜ਼
ਸ਼ਾਨਦਾਰ ਫਾਰਮ 'ਚ ਚੱਲ ਰਹੇ ਨਾਰਾਇਣ ਜਗਦੀਸ਼ਨ ਨੂੰ ਆਈਪੀਐੱਲ ਦੇ ਆਗਾਮੀ ਸੀਜ਼ਨ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਰਿਲੀਜ਼ ਕਰ ਦਿੱਤਾ ਹੈ। ਜਗਦੀਸ਼ਨ ਇਸ ਸਮੇਂ ਸ਼ਾਨਦਾਰ ਫਾਰਮ 'ਚ ਚੱਲ ਰਿਹਾ ਹੈ। ਜਗਦੀਸ਼ਨ 2020-21 ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਚੇਨਈ ਇਸ 26 ਸਾਲਾ ਖਿਡਾਰੀ ਨੂੰ ਦੁਬਾਰਾ ਖਰੀਦਦਾ ਹੈ ਜਾਂ ਇਸ ਵਾਰ ਉਹਨਾਂ ਨੂੰ ਕੋਈ ਨਵੀਂ ਮੰਜ਼ਿਲ ਮਿਲਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।