ਰਜਨੀਸ਼ ਕੌਰ ਦੀ ਰਿਪੋਰਟ
T20 World Cup 2022: ਵਿਸ਼ਵ ਟੀ20 ਕੱਪ (T20 World Cup 2022) ਵਿੱਚ ਲਗਾਤਾਰ ਦੂਜੀ ਵਾਰ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਅੱਜ ਦੇ ਮੈਚ ਵਿੱਚ ਟੀਮ ਇੰਡੀਆ ਨੇ ਨੀਦਰਲੈਂਡ ਨੂੰ 56 ਦੌੜਾ ਨਾਲ ਹਰਾਇਆ ਤੇ ਇਸ ਸ਼ਾਨਦਾਰੀ ਜਿੱਤ ਤੋਂ ਬਾਅਦ ਭਾਰਤੀ ਫੈਨਜ਼ ਟੀਮ ਇੰਡੀਆ ਦੀ ਕਾਫੀ ਤਰੀਫ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ਉੱਤੇ ਭਾਰਤੀ ਟੀਮ ਨੂੰ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਤੇਜ਼ ਗੇਂਦਬਾਜ਼ ਯੁਜਵੇਂਦਰ ਚਾਹਲ ਦੇ ਇੱਕ ਵਾਇਰਲ ਵੀਡੀਓ ਨੇ ਕ੍ਰਿਕਟ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੱਤੇ ਹਨ ਜੋ ਕਿ ਕਾਫੀ ਵਾਇਰਲ ਵੀ ਹੋ ਰਿਹਾ ਹੈ।
ਤੁਸੀਂ ਵੀ ਵੇਖੋ ਇਹ ਵਾਇਰਲ ਵੀਡੀਓ...
ਅਸਲ ਵਿੱਚ ਇਸ ਵੀਡੀਓ ਦੇ ਵਿੱਚ ਯੁਜਵੇਂਦਰ ਚਾਹਲ ਟੀ-20 ਵਿਸ਼ਵ ਕੱਪ 'ਚ ਆਪਣਾ ਸਿਗਨੇਚਰ (Yuzvendra Chahal's signature pose) ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਹੁਣ ਤੱਕ ਇਸ Video ਨੂੰ ਕਈ ਸਾਰੇ ਲੋਕ ਦੇਖ ਚੁੱਕੇ ਹਨ ਤੇ ਕਾਫੀ ਪਸੰਦ ਵੀ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ