Watch: ਪਾਕਿਸਤਾਨ ਨੂੰ ਹਰਾਉਣ ਮਗਰੋਂ ਕੋਹਲੀ-ਰੋਹਿਤ ਸਣੇ ਭਾਰਤੀ ਖਿਡਾਰੀਆਂ ਨੇ ਪੂਲ 'ਚ ਜਮਾਏ ਰੰਗ, ਇੰਝ ਮਨਾਇਆ ਜਸ਼ਨ
Virat Kohli And Rohit Sharma Pool Dance: ਭਾਰਤੀ ਟੀਮ ਨੇ ਏਸ਼ੀਆ ਕੱਪ 2023 ਦੇ ਸੁਪਰ-4 ਪੜਾਅ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕਰਦੇ ਹੋਏ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾ ਕੇ ਕੀਤੀ
Virat Kohli And Rohit Sharma Pool Dance: ਭਾਰਤੀ ਟੀਮ ਨੇ ਏਸ਼ੀਆ ਕੱਪ 2023 ਦੇ ਸੁਪਰ-4 ਪੜਾਅ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕਰਦੇ ਹੋਏ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾ ਕੇ ਕੀਤੀ। ਮੀਂਹ ਕਾਰਨ 2 ਦਿਨ ਤੱਕ ਚੱਲੇ ਇਸ ਮੈਚ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ ਦੀ ਟੀਮ ਨੂੰ ਖੇਡ ਦੇ ਸਾਰੇ ਵਿਭਾਗਾਂ ਵਿੱਚ ਹਰਾਇਆ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀ ਸ਼੍ਰੀਲੰਕਾ ਖਿਲਾਫ ਮੈਚ ਤੋਂ ਪਹਿਲਾਂ ਪੂਰੀ ਤਰ੍ਹਾਂ ਠੀਕ ਹੋਣ ਲਈ ਹੋਟਲ ਪੂਲ 'ਚ ਸਮਾਂ ਬਿਤਾਉਂਦੇ ਨਜ਼ਰ ਆਏ। ਇਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਿਚਾਲੇ ਪੂਲ ਡਾਂਸ ਵਿੱਚ ਜੁਗਲਬੰਦੀ ਵੀ ਦੇਖਣ ਨੂੰ ਮਿਲੀ।
ਪਾਕਿਸਤਾਨ ਦੇ ਖਿਲਾਫ ਮੁਕਾਬਲੇ 'ਚ ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਟੀਮ ਜਦੋਂ ਹੋਟਲ ਪਰਤੀ ਤਾਂ ਉਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ। ਇਸ ਮੈਚ 'ਚ ਪਲੇਅਰ ਆਫ ਦਿ ਮੈਚ ਚੁਣੇ ਗਏ ਵਿਰਾਟ ਕੋਹਲੀ ਨੇ ਕੇਕ ਵੀ ਕੱਟਿਆ। ਇਸ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਸ਼੍ਰੀਲੰਕਾ ਖਿਲਾਫ ਮੈਚ ਤੋਂ ਪਹਿਲਾਂ ਰਿਕਵਰੀ ਸੈਸ਼ਨ ਲਈ ਸਵਿਮਿੰਗ ਪੂਲ 'ਚ ਸਮਾਂ ਬਿਤਾਇਆ।
A memorable victory followed by a much-deserved recovery session ahead of today's Super 4s encounter 😃👌
— BCCI (@BCCI) September 12, 2023
Here's a quick round-up of #TeamIndia's remarkable win over Pakistan in Colombo 🎥 🙌#AsiaCup2023 | #INDvPAK pic.twitter.com/h0n4yeIZbN
ਕਪਤਾਨ ਰੋਹਿਤ ਸ਼ਰਮਾ ਇਸ ਦੌਰਾਨ ਪੂਲ 'ਚ ਭੰਗੜੇ ਦਾ ਸਟੈਪ ਕਰਦੇ ਨਜ਼ਰ ਆਏ। ਇਸਦੇ ਨਾਲ ਹੀ ਵਿਰਾਟ ਕੋਹਲੀ ਵੀ ਪੂਲ 'ਚ ਮਸਤੀ ਕਰਦੇ ਨਜ਼ਰ ਆਏ। ਇਸ ਦੌਰਾਨ ਰਵਿੰਦਰ ਜਡੇਜਾ, ਸ਼ੁਭਮਨ ਗਿੱਲ ਅਤੇ ਸੂਰਿਆਕੁਮਾਰ ਯਾਦਵ ਸਮੇਤ ਟੀਮ ਇੰਡੀਆ ਦੇ ਹੋਰ ਖਿਡਾਰੀ ਪੂਲ 'ਚ ਨਜ਼ਰ ਆਏ। ਬੀਸੀਸੀਆਈ ਨੇ ਇਸ ਪੂਰੇ ਜਸ਼ਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਭਾਰਤ ਨੇ ਵਨਡੇ 'ਚ ਪਾਕਿਸਤਾਨ ਖਿਲਾਫ ਸਭ ਤੋਂ ਵੱਡੀ ਜਿੱਤ ਦਰਜ ਕੀਤੀ
ਭਾਰਤ ਦੀ ਪਾਕਿਸਤਾਨ ਖਿਲਾਫ ਏਸ਼ੀਆ ਕੱਪ 2023 'ਚ ਇਹ ਜਿੱਤ ਹੁਣ ਵਨਡੇ ਫਾਰਮੈਟ 'ਚ ਦੌੜਾਂ ਦੇ ਮਾਮਲੇ 'ਚ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਸਾਲ 2008 'ਚ ਟੀਮ ਇੰਡੀਆ ਨੇ ਮੀਰਪੁਰ ਦੇ ਮੈਦਾਨ 'ਤੇ ਪਾਕਿਸਤਾਨ ਨੂੰ 140 ਦੌੜਾਂ ਨਾਲ ਹਰਾਇਆ ਸੀ। ਇਸ ਮੈਚ 'ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 356 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਟੀਮ ਇੰਡੀਆ ਨੇ ਪਾਕਿਸਤਾਨ ਦੀ ਪਾਰੀ ਨੂੰ ਸਿਰਫ 128 ਦੌੜਾਂ 'ਤੇ ਹੀ ਖਤਮ ਕਰ ਦਿੱਤਾ।