Virat Kohli Test Match: ਵਿਰਾਟ ਕੋਹਲੀ ਦੇ ਟੈਸਟ ਕਪਤਾਨੀ ਛੱਡਣ ਦੇ ਫ਼ੈਸਲੇ 'ਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ ਤੇ ਬੀਸੀਸੀਆਈ ਇਸ ਫ਼ੈਸਲੇ ਦਾ ਸਨਮਾਨ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਰਾਟ ਭਵਿੱਖ 'ਚ ਟੀਮ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਅਹਿਮ ਮੈਂਬਰ ਹੋਣਗੇ।

ਸੌਰਵ ਗਾਂਗੁਲੀ ਦਾ ਇਹ ਰਿਐਕਸ਼ਨ ਦੇਰ ਰਾਤ ਇੱਕ ਟਵੀਟ ਰਾਹੀਂ ਆਇਆ ਹੈ। ਉਨ੍ਹਾਂ ਲਿਖਿਆ, "ਵਿਰਾਟ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਨੇ ਹਰ ਫ਼ਾਰਮੈਟ 'ਚ ਤੇਜ਼ੀ ਨਾਲ ਤਰੱਕੀ ਕੀਤੀ। ਕਪਤਾਨੀ ਛੱਡਣ ਦਾ ਫ਼ੈਸਲਾ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ ਤੇ ਬੀਸੀਸੀਆਈ ਇਸ ਦਾ ਸਨਮਾਨ ਕਰਦਾ ਹੈ। ਉਹ ਭਵਿੱਖ 'ਚ ਟੀਮ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਅਹਿਮ ਮੈਂਬਰ ਹੋਣਗੇ।"

ਦੱਖਣੀ ਅਫ਼ਰੀਕਾ ਦੌਰੇ ਤੋਂ ਪਹਿਲਾਂ ਵਿਰਾਟ ਤੋਂ ਖੋਹੀ ਸੀ ਵਨਡੇ ਮੈਚਾਂ ਦੀ ਕਪਤਾਨੀ

ਵਿਰਾਟ ਕੋਹਲੀ ਟੀ-20 ਕੌਮਾਂਤਰੀ ਮੈਚਾਂ ਦੀ ਕਪਤਾਨੀ ਪਹਿਲਾਂ ਹੀ ਛੱਡ ਚੁੱਕੇ ਹਨ। ਪਿਛਲੇ ਸਾਲ ਦਾ ਟੀ-20 ਵਿਸ਼ਵ ਕੱਪ ਕਪਤਾਨ ਵਜੋਂ ਵਿਰਾਟ ਦਾ ਆਖਰੀ ਟੀ-20 ਟੂਰਨਾਮੈਂਟ ਸੀ। ਇਸ ਤੋਂ ਬਾਅਦ ਉਨ੍ਹਾਂ ਤੋਂ ਵਨਡੇ ਮੈਚਾਂ ਦੀ ਕਪਤਾਨੀ ਵੀ ਖੋਹ ਲਈ ਗਈ। ਉਨ੍ਹਾਂ ਦੀ ਥਾਂ ਰੋਹਿਤ ਸ਼ਰਮਾ ਨੂੰ ਟੀ-20 ਤੇ ਵਨਡੇ ਟੀਮ ਦੀ ਕਮਾਨ ਸੌਂਪੀ ਗਈ ਹੈ। ਇਸ ਨੂੰ ਲੈ ਕੇ ਬੀਸੀਸੀਆਈ ਤੇ ਵਿਰਾਟ ਕੋਹਲੀ ਵਿਚਾਲੇ ਮਤਭੇਦ ਦੀਆਂ ਖਬਰਾਂ ਵੀ ਆਈਆਂ ਸਨ।

ਵਿਰਾਟ ਕੋਹਲੀ vs ਸੌਰਵ ਗਾਂਗੁਲੀ
ਵਨਡੇ ਦੀ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਵਿਰਾਟ ਕੋਹਲੀ ਦੀ ਪ੍ਰੈੱਸ ਕਾਨਫ਼ਰੰਸ ਨੇ ਭਾਰਤੀ ਕ੍ਰਿਕਟ 'ਚ ਭੂਚਾਲ ਲਿਆ ਦਿੱਤਾ ਸੀ। ਕੋਹਲੀ ਨੇ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਸੀ ਕਿ ਵਨਡੇ ਦੀ ਕਪਤਾਨੀ ਤੋਂ ਹਟਾਉਣ ਦੀ ਜਾਣਕਾਰੀ ਉਨ੍ਹਾਂ ਨੇ BCCI ਅਧਿਕਾਰੀਆਂ ਤੋਂ ਫ਼ੈਸਲੇ ਨੂੰ ਜਨਤਕ ਕਰਨ ਦੇ ਸਿਰਫ਼ ਇਕ ਘੰਟੇ ਪਹਿਲਾਂ ਮਿਲੀ ਸੀ।

ਇਸ ਪ੍ਰੈੱਸ ਕਾਨਫ਼ਰੰਸ 'ਚ ਉਨ੍ਹਾਂ ਦੇ ਬਿਆਨ ਸੌਰਵ ਗਾਂਗੁਲੀ ਦੇ ਬਿਲਕੁਲ ਉਲਟ ਸਨ। ਇਸ ਪ੍ਰੈੱਸ ਕਾਨਫ਼ਰੰਸ ਤੋਂ ਗਾਂਗੁਲੀ ਤੇ ਕੋਹਲੀ ਵਿਚਾਲੇ ਮਤਭੇਦ ਸਾਹਮਣੇ ਆਏ ਸਨ। ਵਿਰਾਟ ਕੋਹਲੀ ਦੇ ਇਸ ਤਰ੍ਹਾਂ ਮੀਡੀਆ ਸਾਹਮਣੇ ਆਉਣ 'ਤੇ BCCI ਨਰਾਜ਼ ਹੈ। ਕਈ ਰਿਪੋਰਟਾਂ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਦੱਖਣੀ ਅਫ਼ਰੀਕਾ ਦੀ ਟੈਸਟ ਸੀਰੀਜ਼ ਤੋਂ ਬਾਅਦ ਵਿਰਾਟ ਕੋਹਲੀ 'ਤੇ ਗਾਜ ਡਿੱਗ ਸਕਦੀ ਹੈ।


ਇਹ ਵੀ ਪੜ੍ਹੋ : ਕੰਡੋਮ 'ਚ ਲਾਲ ਮਿਰਚ ਦੀ ਚਟਨੀ ਦੀ ਵਰਤ ਰਹੇ ਲੋਕ, ਡਾਕਟਰਾਂ ਨੇ ਦਿੱਤੀ ਚਿਤਾਵਨੀ !


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490