ਪੜਚੋਲ ਕਰੋ

Virat Kohli: ਵਿਰਾਟ ਕੋਹਲੀ ਨੇ ਖ਼ਰੀਦੀਆਂ ਦੋ ਨਵੀਆਂ ਲਗਜ਼ਰੀ ਕਾਰਾਂ, ਜਾਣੋ ਇਨ੍ਹਾਂ ਦੀ ਕੀਮਤ ਤੇ ਖਾਸੀਅਤ ?

Virat Kohli Car Collection: ਵਿਰਾਟ ਕੋਹਲੀ ਦੇ ਗੈਰੇਜ ਵਿੱਚ ਪਹਿਲਾਂ ਤੋਂ ਹੀ ਕਈ ਲਗਜ਼ਰੀ ਕਾਰਾਂ ਹਨ ਪਰ ਹੁਣ ਉਸ ਦੇ ਗੈਰੇਜ ਵਿੱਚ ਦੋ ਹੋਰ ਨਵੀਆਂ ਬ੍ਰਾਂਡੇਡ ਕਾਰਾਂ ਸ਼ਾਮਲ ਹੋ ਗਈਆਂ ਹਨ।

Virat Kohli Buught 2 New Branded Car: ਵਿਰਾਟ ਕੋਹਲੀ ਨੇ ਬਾਰਡਰ ਗਾਵਸਕਰ ਟਰਾਫੀ ਲਈ ਆਸਟ੍ਰੇਲੀਆ ਵਿੱਚ ਆਪਣਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 22 ਨਵੰਬਰ ਤੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਵਿਰਾਟ ਕੋਹਲੀ ਨਾ ਸਿਰਫ ਆਪਣੀ ਖੇਡ ਨੂੰ ਲੈ ਕੇ ਸੁਰਖੀਆਂ 'ਚ ਹਨ ਸਗੋਂ ਉਨ੍ਹਾਂ ਦੀ ਕਾਰ ਕਲੈਕਸ਼ਨ ਨੂੰ ਲੈ ਕੇ ਵੀ ਕਈ ਖਬਰਾਂ ਆ ਰਹੀਆਂ ਹਨ। ਅਜਿਹੇ 'ਚ ਇੱਕ ਨਵੀਂ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਵਿਰਾਟ ਕੋਹਲੀ ਦੇ ਗੈਰੇਜ 'ਚ ਦੋ ਨਵੀਆਂ ਚਮਕਦਾਰ ਬ੍ਰਾਂਡੇਡ ਕਾਰਾਂ ਆਈਆਂ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ 'ਚ ਹੈ। ਵਿਰਾਟ ਕੋਹਲੀ ਨੇ Land Rover Defender 110 SUV ਅਤੇ BMW IX1 EV ਕਾਰ ਖਰੀਦੀ ਹੈ।

ਲੈਂਡ ਰੋਵਰ ਡਿਫੈਂਡਰ 110 SUV ਦੀਆਂ ਵਿਸ਼ੇਸ਼ਤਾਵਾਂ ਅਤੇ ਕੀਮਤ

ਵਿਰਾਟ ਕੋਹਲੀ ਦੀ ਪਹਿਲੀ ਨਵੀਂ ਕਾਰ ਲੈਂਡ ਰੋਵਰ ਡਿਫੈਂਡਰ 110 SUV ਹੈ, ਜੋ 5-ਦਰਵਾਜ਼ੇ ਵਾਲੇ ਸੰਸਕਰਣ 'ਚ ਉਪਲਬਧ ਹੈ। ਇਹ SUV ਉਨ੍ਹਾਂ ਲਈ ਬਹੁਤ ਵਧੀਆ ਹੈ ਜੋ ਲਗਜ਼ਰੀ ਦੇ ਨਾਲ-ਨਾਲ ਆਫ-ਰੋਡਿੰਗ ਅਨੁਭਵ ਚਾਹੁੰਦੇ ਹਨ। ਲੈਂਡ ਰੋਵਰ ਡਿਫੈਂਡਰ 'ਚ 12.3 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ, ਆਟੋਮੈਟਿਕ ਕਲਾਈਮੇਟ ਕੰਟਰੋਲ, ਵਾਇਰਲੈੱਸ ਫੋਨ ਚਾਰਜਰ, ਪ੍ਰੀਮੀਅਮ ਸਪੀਕਰ ਸਿਸਟਮ ਅਤੇ 360 ਡਿਗਰੀ ਕੈਮਰਾ ਵਰਗੀਆਂ ਕਈ ਵਿਸ਼ੇਸ਼ਤਾਵਾਂ ਹਨ। ਇਸ ਤੋਂ ਇਲਾਵਾ ਇਸ 'ਚ ਇਲੈਕਟ੍ਰਾਨਿਕ ਏਅਰ ਸਸਪੈਂਸ਼ਨ ਅਤੇ ਛੇ ਏਅਰਬੈਗ ਵਰਗੇ ਸੁਰੱਖਿਆ ਫੀਚਰਸ ਵੀ ਹਨ। ਇਸ ਕਾਰ ਦੀ ਕੀਮਤ 1.04 ਕਰੋੜ ਰੁਪਏ ਤੋਂ ਲੈ ਕੇ 1.57 ਕਰੋੜ ਰੁਪਏ ਤੱਕ ਹੈ ਤੇ ਇਹ ਪੈਟਰੋਲ ਅਤੇ ਡੀਜ਼ਲ ਦੋਵਾਂ ਵੇਰੀਐਂਟ 'ਚ ਉਪਲਬਧ ਹੈ।

BMW ix1 EV ਦੀਆਂ ਵਿਸ਼ੇਸ਼ਤਾਵਾਂ ਅਤੇ ਕੀਮਤ

ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਹਾਲ ਹੀ ਵਿੱਚ ਨਵੀਂ ਕਾਰ BMW ix1 EV ਨਾਲ ਦੇਖਿਆ ਗਿਆ ਸੀ। BMW ix1 ਇੱਕ ਇਲੈਕਟ੍ਰਿਕ SUV ਹੈ ਜੋ 66.4 kWh ਦੀ ਬੈਟਰੀ 'ਤੇ ਚੱਲਦੀ ਹੈ ਅਤੇ 313 ਹਾਰਸ ਪਾਵਰ ਪੈਦਾ ਕਰਦੀ ਹੈ। ਇਹ ਇਲੈਕਟ੍ਰਿਕ SUV ਸਿਰਫ 5.6 ਸੈਕਿੰਡ 'ਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ ਅਤੇ ਇਸ ਦੀ ਡਰਾਈਵਿੰਗ ਰੇਂਜ 440 ਕਿਲੋਮੀਟਰ ਤੱਕ ਹੈ। BMW ix1 ਦੀ ਕੀਮਤ 66.90 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਸ ਕਾਰ ਵਿੱਚ ਟੂ-ਜ਼ੋਨ ਕਲਾਈਮੇਟ ਕੰਟਰੋਲ, ਹਰਮਨ ਕਾਰਡਨ ਸਾਊਂਡ ਸਿਸਟਮ ਅਤੇ ਪੈਨੋਰਾਮਿਕ ਸਨਰੂਫ ਵਰਗੀਆਂ ਲਗਜ਼ਰੀ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ‘ਨਹੀਂ ਚਾਹੀਦਾ ਇਹੋ ਜਿਹਾ ਬਦਲਾਅ ! ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ 'ਤੇ ਲਾਠੀਚਾਰਜ, ਕੇਂਦਰ ਨਾਲ ਪੰਜਾਬ ਸਰਕਾਰ ਨੇ ਮਿਲਾਇਆ ਹੱਥ’

Punjab Weather Update: ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ

ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
Advertisement
ABP Premium

ਵੀਡੀਓਜ਼

ਵੇਖੋ ਇਸ ਕੁੜੀ ਨਾਲ ਦਿਲਜੀਤ ਦੋਸਾਂਝ ਨੇ ਕੀ ਕੀਤਾ , ਸਟੇਜ ਤੇ ....Abu Dhabi 'ਚ ਦੋਸਾਂਝਾਵਾਲਾ , ਸਾਰੇ ਹਬੀਬੀ ਨੱਚਣ ਲਾ ਦਿੱਤੇਐਸ਼ਵਰਿਆ ਅਭਿਸ਼ੇਕ ਦੇ ਤਲਾਕ ਤੇ ਕਰੀਬੀ ਨੇ ਕੀਤਾ ਵੱਡਾ ਖੁਲਾਸਾਘਰਵਾਲੀ ਨੂੰ Bigg Boss 'ਚ ਛੱਡ ਆਏ ਆਰਫ਼ੀਨ ਖਾਨ  , ਵੇਖੋ ਕੀ ਬੋਲੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ‘ਨਹੀਂ ਚਾਹੀਦਾ ਇਹੋ ਜਿਹਾ ਬਦਲਾਅ ! ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ 'ਤੇ ਲਾਠੀਚਾਰਜ, ਕੇਂਦਰ ਨਾਲ ਪੰਜਾਬ ਸਰਕਾਰ ਨੇ ਮਿਲਾਇਆ ਹੱਥ’
Farmer Protest: ‘ਨਹੀਂ ਚਾਹੀਦਾ ਇਹੋ ਜਿਹਾ ਬਦਲਾਅ ! ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ 'ਤੇ ਲਾਠੀਚਾਰਜ, ਕੇਂਦਰ ਨਾਲ ਪੰਜਾਬ ਸਰਕਾਰ ਨੇ ਮਿਲਾਇਆ ਹੱਥ’
Punjab Weather Update: ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਪੈਟਰੋਲ ਪੰਪ 'ਤੇ ਤੁਸੀਂ ਫ੍ਰੀ 'ਚ ਵਰਤ ਸਕਦੇ ਆਹ ਸੁਵਿਧਾਵਾਂ, ਇੱਥੇ ਦੋਖੇ ਪੂਰੀ ਲਿਸਟ

iPhone ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਨਹੀਂ ਮਿਲਣਗੇ ਇਹ ਤਿੰਨ ਮਾਡਲ, ਕੰਪਨੀ ਨੇ ਅਚਾਨਕ ਕੀਤੇ ਬੰਦ

Radhika Merchant Pregnant: ਅੰਬਾਨੀ ਪਰਿਵਾਰ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਨੂੰਹ ਰਾਧਿਕਾ ਵਿਆਹ ਦੇ 7 ਮਹੀਨਿਆਂ 'ਚ ਬਣਨ ਵਾਲੀ ਮਾਂ ?
ਅੰਬਾਨੀ ਪਰਿਵਾਰ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਨੂੰਹ ਰਾਧਿਕਾ ਵਿਆਹ ਦੇ 7 ਮਹੀਨਿਆਂ 'ਚ ਬਣਨ ਵਾਲੀ ਮਾਂ ?
ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ, ਰੈੱਡ ਲਾਈਟ 'ਤੇ ਵਾਪਰੀ ਘਟਨਾ

Embed widget