ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਆਪਣੇ ਕ੍ਰਿਕਟ ਕਰੀਅਰ ਦੇ ਸਭ ਤੋਂ ਖ਼ਰਾਬ ਦੌਰ ਵਿੱਚੋਂ ਗੁਜ਼ਰ ਰਹੇ ਹਨ। ਹਾਲਾਂਕਿ ਇਸ ਦੌਰਾਨ ਵਿਰਾਟ ਕੋਹਲੀ ਨੇ ਕ੍ਰਿਕਟ ਦੇ ਮੈਦਾਨ ਤੋਂ ਲਗਭਗ ਇਕ ਮਹੀਨੇ ਦਾ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਬ੍ਰੇਕ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਵਿਰਾਟ ਕੋਹਲੀ ਦਾ ਇੱਕ ਡਾਂਸ ਵੀਡੀਓ ਸਾਹਮਣੇ ਆਇਆ ਹੈ। ਵਿਰਾਟ ਕੋਹਲੀ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ ਕੋਹਲੀ ਦੇ ਫ਼ੈਨਜ਼ ਨੇ ਉਨ੍ਹਾਂ ਨੂੰ ਇਸ ਵੀਡੀਓ ਨੂੰ ਲੈਕੇ ਬੁਰੀ ਤਰ੍ਹਾਂ ਟਰੋਲ ਵੀ ਕਰ ਦਿਤਾ ਹੈ। 









ਉੱਧਰ, ਕ੍ਰਿਕੇਟ ਦੀਵਾਨਿਆਂ ਨੇ ਵਿਰਾਟ ਕੋਹਲੀ ਨੂੰ ਇਸ ਵੀਡੀਓ ਤੋਂ ਬਾਅਦ ਬੁਰੀ ਤਰ੍ਹਾਂ ਟਰੋਲ ਕਰ ਦਿਤਾ ਹੈ। ਉਨ੍ਹਾਂ ਦੀ ਇਸ ਵੀਡੀਓ ਲੱਖਾਂ ਕਮੈਂਟਸ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਤਾਹਨੇ ਮਾਰ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, "ਸਰ ਪਹਿਲਾਂ ਖੇਡਣ ਦੀ ਪ੍ਰੈਕਟਿਸ ਕਰਲੋ, ਬਾਅਦ `ਚ ਨੱਚ ਲੈਣਾ।" 


ਇੱਕ ਹੋਰ ਯੂਜ਼ਰ ਨੇ ਕਿਹਾ, "ਉਮੀਦਾਂ ਤੇ ਪਾਣੀ ਫੇਰ ਕੇ ਕੋਹਲੀ ਕਿਵੇਂ ਨੱਚ ਰਿਹਾ ਹੈ।"


ਇੱਕ ਹੋਰ ਯੂਜ਼ਰ ਨੇ ਲਿਖਿਆ, "ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।"


ਦੂਜੇ ਪਾਸੇ ਬਾਲੀਵੁੱਡ ਸੈਲੇਬ੍ਰਿਟੀਜ਼ ਵਿਰਾਟ ਕੋਹਲੀ ਨੂੰ ਚੀਅਰ ਅੱਪ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਰਾਟ ਕੋਹਲੀ ਦੇ ਨਵੇਂ ਡਾਂਸ ਵੀਡੀਓ ਨੂੰ ਬਾਲੀਵੁੱਡ ਸੈਲੀਬ੍ਰਿਟੀਜ਼ ਵੀ ਕਾਫੀ ਪਸੰਦ ਕਰ ਰਹੇ ਹਨ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਰੁਣ ਧਵਨ ਨੇ ਵਿਰਾਟ ਕੋਹਲੀ ਦੇ ਵੀਡੀਓ ਦੀ ਤਾਰੀਫ ਕੀਤੀ ਹੈ। ਇਸ ਤੋਂ ਪਹਿਲਾਂ ਵਰੁਣ ਧਵਨ ਦਾ ਅਜਿਹਾ ਹੀ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।


ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਕ੍ਰਿਕਟ ਤੋਂ ਬ੍ਰੇਕ ਲੈ ਕੇ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਪੈਰਿਸ ਗਏ ਹਨ। ਵਿਰਾਟ ਕੋਹਲੀ ਦੀ ਪਤਨੀ ਅਤੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਪੈਰਿਸ ਪਹੁੰਚਣ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਇੰਗਲੈਂਡ ਵੱਲੋਂ ਸੀਮਤ ਓਵਰਾਂ ਦੀ ਲੜੀ ਦਾ ਹਿੱਸਾ ਸਨ ਅਤੇ ਉਥੋਂ ਸਿੱਧੇ ਫਰਾਂਸ ਦੀ ਰਾਜਧਾਨੀ ਪੈਰਿਸ ਪਹੁੰਚੇ।


ਬੁਰੇ ਦੌਰ ਤੋਂ ਗੁਜ਼ਰ ਰਹੇ ਵਿਰਾਟ ਕੋਹਲੀ
ਵਿਰਾਟ ਕੋਹਲੀ ਇੰਗਲੈਂਡ ਖਿਲਾਫ ਖੇਡੀਆਂ ਗਈਆਂ 6 ਪਾਰੀਆਂ 'ਚ ਇਕ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ। ਵਿਰਾਟ ਕੋਹਲੀ ਦੀ ਫਾਰਮ ਇੰਨੀ ਖਰਾਬ ਸੀ ਕਿ ਉਨ੍ਹਾਂ ਨੇ 6 ਪਾਰੀਆਂ 'ਚ ਸਿਰਫ 76 ਦੌੜਾਂ ਬਣਾਈਆਂ। ਅਜਿਹੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਰਾਟ ਕੋਹਲੀ ਨੂੰ ਟੀਮ ਤੋਂ ਬਾਹਰ ਕਰਨ ਦੀ ਮੰਗ ਉੱਠ ਰਹੀ ਹੈ।


ਵਿਰਾਟ ਕੋਹਲੀ ਨੇ ਹਾਲਾਂਕਿ ਫਾਰਮ 'ਚ ਵਾਪਸੀ ਲਈ ਬੀਸੀਸੀਆਈ ਤੋਂ ਬ੍ਰੇਕ ਮੰਗੀ ਹੈ। ਬੀਸੀਸੀਆਈ ਨੇ ਵਿਰਾਟ ਕੋਹਲੀ ਨੂੰ ਵੈਸਟਇੰਡੀਜ਼ ਖ਼ਿਲਾਫ਼ ਵਨਡੇ ਅਤੇ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਹੈ। ਵਿਰਾਟ ਕੋਹਲੀ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਲਈ ਟੀਮ ਇੰਡੀਆ 'ਚ ਵਾਪਸੀ ਕਰ ਸਕਦੇ ਹਨ।