Virat Kohli ਦੇ ਨਾਂਅ ਦਰਜ ਹੋਇਆ ਇਤਿਹਾਸਕ ਰਿਕਾਰਡ, ਟੀ20 ਵਿਸ਼ਵ ਕੱਪ ਨੂੰ ਦੋ ਵਾਰ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬਣੇ ਪਹਿਲੇ ਬੱਲੇਬਾਜ਼
T20 World Cups 2022: ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ 2022 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ। ਇਸ ਨਾਲ ਕੋਹਲੀ ਦੇ ਨਾਂ ਇਕ ਇਤਿਹਾਸਕ ਰਿਕਾਰਡ ਦਰਜ ਹੋ ਗਿਆ ਹੈ।
Virat Kohli T20 World Cups 2022 Most Runs: ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ T20 ਵਿਸ਼ਵ ਕੱਪ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਕੋਹਲੀ ਟੀ-20 ਵਿਸ਼ਵ ਕੱਪ 'ਚ ਦੋ ਵਾਰ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਇਸ ਵਾਰ ਉਸ ਨੇ 6 ਮੈਚਾਂ 'ਚ 296 ਦੌੜਾਂ ਬਣਾਈਆਂ। ਕੋਹਲੀ ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ 2014 ਵਿੱਚ ਵੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਕੋਹਲੀ ਨੇ ਇਸ ਵਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਤਿਹਾਸਿਕ ਉਪਲੱਬਧੀ ਆਪਣੇ ਨਾਂ ਕੀਤੀ।
ਕੋਹਲੀ ਨੇ ਟੀ-20 ਵਿਸ਼ਵ ਕੱਪ 2022 ਵਿੱਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 6 ਮੈਚਾਂ 'ਚ 4 ਅਰਧ ਸੈਂਕੜੇ ਲਗਾਏ। ਇਸ ਦੌਰਾਨ ਕੋਹਲੀ ਨੇ 296 ਦੌੜਾਂ ਬਣਾਈਆਂ। ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਹਾਲਾਂਕਿ ਇਸ ਦੇ ਬਾਵਜੂਦ ਉਨ੍ਹਾਂ ਨੂੰ 'ਪਲੇਅਰ ਆਫ ਦਾ ਟੂਰਨਾਮੈਂਟ' ਦਾ ਖਿਤਾਬ ਨਹੀਂ ਦਿੱਤਾ ਗਿਆ। ਕੋਹਲੀ ਨੇ ਇਸ ਵਾਰ 25 ਚੌਕੇ ਅਤੇ 8 ਛੱਕੇ ਲਗਾਏ। ਖ਼ਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਟੀ-20 ਵਿਸ਼ਵ ਕੱਪ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹਿ ਚੁੱਕੇ ਹਨ। ਕੋਹਲੀ ਨੇ ਇਹ ਕਾਰਨਾਮਾ 2014 'ਚ ਕੀਤਾ ਸੀ।
ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ 2022 ਦਾ ਫਾਈਨਲ ਮੈਚ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਸੀ। ਇਸ ਵਿੱਚ ਇੰਗਲੈਂਡ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਟੀਮ ਦੇ ਹੋਣਹਾਰ ਖਿਡਾਰੀ ਸੈਮ ਕੁਰਾਨ ਨੂੰ ‘ਪਲੇਅਰ ਆਫ ਦਾ ਮੈਚ’ ਅਤੇ ‘ਪਲੇਅਰ ਆਫ ਦਾ ਟੂਰਨਾਮੈਂਟ’ ਦਾ ਖਿਤਾਬ ਦਿੱਤਾ ਗਿਆ। ਉਨ੍ਹਾਂ ਨੇ ਇਹ ਐਵਾਰਡ ਜਿੱਤਣ ਤੋਂ ਬਾਅਦ ਬੇਨ ਸਟੋਕਸ ਦੀ ਤਾਰੀਫ ਕੀਤੀ। ਕੁਰਾਨ ਨੇ ਕਿਹਾ ਕਿ ਅਸੀਂ ਇਸ ਪਲ ਦਾ ਆਨੰਦ ਲੈ ਰਹੇ ਹਾਂ। ਸਟੋਕਸ ਨੇ ਮੈਚ ਵਿੱਚ ਵੱਡੇ ਚੌਕੇ ਲਗਾਏ। ਉਸ ਦੀ ਭੂਮਿਕਾ ਅਹਿਮ ਸੀ।
ਟੀ-20 ਵਿਸ਼ਵ ਕੱਪ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ
2007 - ਮੈਥਿਊ ਹੇਡਨ
2009 - ਤਿਲਕਰਤਨੇ ਦਿਲਸ਼ਾਨ
2010 - ਮਹੇਲਾ ਜੈਵਰਧਨੇ
2012 - ਸ਼ੇਨ ਵਾਟਸਨ
2014 - ਵਿਰਾਟ ਕੋਹਲੀ
2016 - ਤਮੀਮ ਇਕਬਾਲ
2021 - ਬਾਬਰ ਆਜ਼ਮ
2022 - ਵਿਰਾਟ ਕੋਹਲੀ


















