ਪੜਚੋਲ ਕਰੋ

ਨਵੇਂ ਸਾਲ 'ਤੇ ਆਪਣੇ ਪੁਰਾਣੇ ਅਵਤਾਰ 'ਚ ਵਾਪਸ ਆਏ ਕਿੰਗ ਕੋਹਲੀ, 4 ਮੈਚਾਂ 'ਚ ਲਾਇਆ ਤੀਜਾ ਸੈਂਕੜਾ

Virat Kohli Century: ਵਿਰਾਟ ਕੋਹਲੀ ਨੇ ਸ਼੍ਰੀਲੰਕਾ ਖ਼ਿਲਾਫ਼ ਤੀਜੇ ਵਨਡੇ ਵਿੱਚ ਤੂਫਾਨੀ ਪਾਰੀ ਖੇਡੀ। ਉਸ ਨੇ 110 ਗੇਂਦਾਂ ਵਿੱਚ 166 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ ਕੁੱਲ 13 ਚੌਕੇ ਅਤੇ 8 ਛੱਕੇ ਸ਼ਾਮਲ ਸਨ।

Virat Kohli Century: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 2023 ਵਿੱਚ ਸ਼ਾਨਦਾਰ ਲੈਅ ਵਿੱਚ ਨਜ਼ਰ ਆ ਰਹੇ ਹਨ। ਉਸ ਨੇ ਇਸ ਸਾਲ ਆਪਣੇ ਤੀਜੇ ਵਨਡੇ ਵਿੱਚ ਦੋ ਸੈਂਕੜੇ ਲਗਾਏ ਹਨ। ਸ਼੍ਰੀਲੰਕਾ ਖਿਲਾਫ ਖੇਡੇ ਜਾ ਰਹੇ ਤੀਜੇ ਵਨਡੇ ਮੈਚ 'ਚ ਉਸ ਨੇ 110 ਗੇਂਦਾਂ 'ਤੇ 166 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਦੀ ਪਾਰੀ ਵਿੱਚ ਕੁੱਲ 13 ਚੌਕੇ ਅਤੇ 8 ਛੱਕੇ ਸ਼ਾਮਲ ਸਨ। ਇਸ 'ਚ ਉਸ ਦਾ ਸਟ੍ਰਾਈਕ ਰੇਟ 150 ਤੋਂ ਜ਼ਿਆਦਾ ਰਿਹਾ। ਪਹਿਲੀ ਵਾਰ ਉਸ ਨੇ ਵਨਡੇ ਦੀ ਇਕ ਪਾਰੀ 'ਚ 8 ਛੱਕੇ ਲਗਾਏ ਹਨ। ਇਸ ਨਵੇਂ ਸਾਲ 'ਚ ਕੋਹਲੀ ਉਸੇ ਅੰਦਾਜ਼ 'ਚ ਨਜ਼ਰ ਆ ਰਹੇ ਹਨ, ਜਿਸ ਲਈ ਉਹ ਜਾਣੇ ਜਾਂਦੇ ਹਨ। ਕੋਹਲੀ ਲੰਬੇ ਸਮੇਂ ਬਾਅਦ ਆਪਣੇ ਪੁਰਾਣੇ ਅਵਤਾਰ ਵਿੱਚ ਵਾਪਸ ਆਏ ਹਨ। ਕਿੰਗ ਕੋਹਲੀ ਨੇ ਸ਼੍ਰੀਲੰਕਾ ਖਿਲਾਫ ਸੈਂਕੜਾ ਲਗਾ ਕੇ ਕਈ ਵੱਡੇ ਰਿਕਾਰਡ ਬਣਾਏ ਹਨ।

ਵਨਡੇ 'ਚ ਕਿਸੇ ਵੀ ਟੀਮ ਖਿਲਾਫ ਸਭ ਤੋਂ ਜ਼ਿਆਦਾ ਸੈਂਕੜੇ

ਕਿੰਗ ਕੋਹਲੀ ਸ਼੍ਰੀਲੰਕਾ ਖਿਲਾਫ ਵਨਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਸ਼੍ਰੀਲੰਕਾ ਖਿਲਾਫ ਵਨਡੇ 'ਚ ਇਹ ਉਸਦਾ 10ਵਾਂ ਸੈਂਕੜਾ ਸੀ। ਇਹ ਸ਼੍ਰੀਲੰਕਾ ਦੇ ਖਿਲਾਫ ਕਿਸੇ ਵੀ ਬੱਲੇਬਾਜ਼ ਦੁਆਰਾ ਲਗਾਏ ਗਏ ਸਭ ਤੋਂ ਵੱਧ ਸੈਂਕੜੇ ਹਨ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਸਚਿਨ ਤੇਂਦੁਲਕਰ ਮੌਜੂਦ ਹਨ। ਸਚਿਨ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਆਸਟ੍ਰੇਲੀਆ ਖਿਲਾਫ ਵਨਡੇ ਮੈਚਾਂ 'ਚ ਕੁਲ 9 ਸੈਂਕੜੇ ਲਗਾਏ ਹਨ।

ਭਾਰਤ ਵਿੱਚ ਸਭ ਤੋਂ ਵੱਧ ਸੈਂਕੜੇ ਬਣਾਏ

ਕਿੰਗ ਕੋਹਲੀ ਨੇ ਗੁਹਾਟੀ 'ਚ ਸ਼੍ਰੀਲੰਕਾ ਖਿਲਾਫ ਪਹਿਲੇ ਵਨਡੇ 'ਚ ਸੈਂਕੜਾ ਲਗਾ ਕੇ ਭਾਰਤ 'ਚ ਆਪਣਾ 21ਵਾਂ ਸੈਂਕੜਾ ਲਗਾਇਆ। ਹੁਣ ਉਸ ਨੇ ਭਾਰਤ 'ਚ ਖੇਡਦੇ ਹੋਏ 22 ਸੈਂਕੜੇ ਪੂਰੇ ਕਰ ਲਏ ਹਨ। ਪਹਿਲੇ ਵਨਡੇ 'ਚ ਹੀ ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਸੀ। ਸਚਿਨ ਤੇਂਦੁਲਕਰ ਨੇ ਆਪਣੇ ਕਰੀਅਰ ਵਿੱਚ ਭਾਰਤ ਵੱਲੋਂ ਖੇਡਦੇ ਹੋਏ ਕੁੱਲ 20 ਸੈਂਕੜੇ ਲਗਾਏ ਸਨ।

ਪਿਛਲੇ ਚਾਰ ਮੈਚਾਂ ਵਿੱਚ ਤੀਜਾ ਸੈਂਕੜਾ

ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਆਪਣੇ ਪਿਛਲੇ ਚਾਰ ਵਨਡੇ ਮੈਚਾਂ 'ਚ ਤਿੰਨ ਸੈਂਕੜੇ ਲਗਾਏ ਹਨ। ਸਭ ਤੋਂ ਪਹਿਲਾਂ, ਉਸਨੇ 10 ਦਸੰਬਰ, 2022 ਨੂੰ ਬੰਗਲਾਦੇਸ਼ ਦੇ ਖਿਲਾਫ ਖੇਡੇ ਗਏ ਇੱਕ ਰੋਜ਼ਾ ਮੈਚ ਵਿੱਚ ਸੈਂਕੜਾ ਲਗਾਇਆ। ਇਸ ਮੈਚ 'ਚ ਉਸ ਨੇ 91 ਗੇਂਦਾਂ 'ਚ 113 ਦੌੜਾਂ ਬਣਾਈਆਂ। ਇਸ ਤੋਂ ਬਾਅਦ ਗੁਹਾਟੀ 'ਚ ਸ਼੍ਰੀਲੰਕਾ ਖਿਲਾਫ ਖੇਡੇ ਗਏ ਪਹਿਲੇ ਮੈਚ 'ਚ ਸੈਂਕੜਾ ਲਗਾਇਆ। ਗੁਹਾਟੀ ਵਿੱਚ ਖੇਡੇ ਗਏ ਇਸੇ ਮੈਚ ਵਿੱਚ ਉਸ ਨੇ 87 ਗੇਂਦਾਂ ਵਿੱਚ 113 ਦੌੜਾਂ ਬਣਾਈਆਂ ਸਨ।

ਟਾਪ ਹੈਡਲਾਈਨ

ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ

Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ

JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ

BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ

Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ

School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  

ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ

Embed widget