ਪੜਚੋਲ ਕਰੋ
Advertisement
ਕ੍ਰਿਕਟ 'ਚ ਕੋਹਲੀ ਨੇ ਪੂਰੇ ਕੀਤੇ 12 ਸਾਲ, ਅਰਸੇ ਤੋਂ ਬਣੇ ਹੋਏ ਨੰਬਰ ਵਨ ਬੱਲੇਬਾਜ਼
ਕੋਹਲੀ ਇਸ ਦੌਰਾਨ 2015 ਦੀ ਸ਼ੁਰੂਆਤ ਵਿੱਚ ਟੈਸਟ ਟੀਮ ਤੇ ਫਿਰ 2017 ਦੀ ਸ਼ੁਰੂਆਤ ਵਿੱਚ ਵਨਡੇ ਤੇ ਟੀ-20 ਟੀਮ ਦੇ ਕਪਤਾਨ ਬਣੇ। ਪਿਛਲੇ 5 ਸਾਲਾਂ ਵਿੱਚ ਕੋਹਲੀ ਨੇ ਨਾ ਸਿਰਫ ਭਾਰਤ ਨੂੰ ਟੈਸਟ ਕ੍ਰਿਕਟ ਵਿੱਚ ਨੰਬਰ ਇੱਕ ਟੀਮ ਬਣਾ ਦਿੱਤਾ, ਸਗੋਂ ਉਹ ਭਾਰਤ ਦੇ ਸਭ ਤੋਂ ਸਫਲ ਕਪਤਾਨ ਵੀ ਬਣੇ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੇ 12 ਸਾਲ ਪੂਰੇ ਕੀਤੇ ਹਨ। ਕੋਹਲੀ ਨੇ 19 ਸਾਲ ਦੀ ਉਮਰ ਵਿੱਚ 2008 ਵਿੱਚ ਸ਼੍ਰੀਲੰਕਾ ਖਿਲਾਫ ਅੰਤਰਰਾਸ਼ਟਰੀ ਕ੍ਰਿਕਟ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਕੋਹਲੀ ਨੇ ਦਰਜਨਾਂ ਰਿਕਾਰਡ ਹਾਸਲ ਕੀਤੇ ਹਨ ਤੇ ਕ੍ਰਿਕਟ ਇਤਿਹਾਸ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਬਣੇ। ਦੱਸ ਦਈਏ ਕਿ 31 ਸਾਲਾ ਕੋਹਲੀ ਇੱਕ ਵਾਰ ਵਿਸ਼ਵ ਕੱਪ ਜੇਤੂ ਵੀ ਰਹੇ।
ਕਰੀਅਰ ਦੀ ਸ਼ੁਰੂਆਤ ਸੀ ਖ਼ਰਾਬ:
ਇਸ ਦੌਰ ਵਿੱਚ ਦੁਨੀਆ ਦਾ ਸਰਬੋਤਮ ਬੱਲੇਬਾਜ਼ ਮੰਨੇ ਜਾਂਦੇ ਕੋਹਲੀ ਦਾ ਕਰੀਅਰ ਚੰਗੀ ਸ਼ੁਰੂਆਤ ਨਾਲ ਸ਼ੁਰੂ ਨਹੀਂ ਹੋਇਆ ਸੀ। ਸ਼੍ਰੀਲੰਕਾ ਖਿਲਾਫ ਦਾਂਬੁਲਾ ਵਿੱਚ ਉਸ ਨੇ 12 ਸਾਲ ਪਹਿਲਾਂ 18 ਅਗਸਤ ਨੂੰ ਖੇਡੇ ਗਏ ਇੱਕ ਰੋਜ਼ਾ ਮੈਚ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਉਸੇ ਸਾਲ ਕੋਹਲੀ ਦੀ ਕਪਤਾਨੀ ਹੇਠ ਇੰਡੀਅਨ ਅੰਡਰ-19 ਵਰਲਡ ਚੈਂਪੀਅਨ ਬਣੀ ਸੀ।
ਦੱਸ ਦਈਏ ਕਿ ਸਚਿਨ ਤੇਂਦੁਲਕਰ ਤੇ ਵਰਿੰਦਰ ਸਹਿਵਾਗ ਦੇ ਸੱਟ ਲੱਗਣ ਕਰਕੇ ਕੋਹਲੀ ਨੂੰ ਆਪਣਾ ਪਹਿਲਾ ਮੈਚ ਖੇਡਣ ਦਾ ਮੌਕਾ ਮਿਲਿਆ ਤੇ ਗੌਤਮ ਗੰਭੀਰ ਨਾਲ ਮੈਦਾਨ ਵਿੱਚ ਓਪਨਿੰਗ ਵਿੱਚ ਉਤਾਰਿਆ ਗਿਆ। ਹਾਲਾਂਕਿ ਕੋਹਲੀ ਸਿਰਫ 12 ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਵੀ ਉਸ ਨੂੰ ਕੁਝ ਅਜਿਹੇ ਮੌਕੇ ਮਿਲੇ ਜਦੋਂ ਸੀਨੀਅਰ ਖਿਡਾਰੀ ਜ਼ਖ਼ਮੀ ਹੋਏ। ਕੋਹਲੀ ਦੇ 12 ਸਾਲ ਪੂਰੇ ਹੋਣ 'ਤੇ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੀ ਟਵੀਟ ਕਰਕੇ ਟੀਮ ਇੰਡੀਆ ਦੇ ਕਪਤਾਨ ਨੂੰ ਵਧਾਈ ਦਿੱਤੀ ਹੈ।
ਸਾਲ 2010 ਤੋਂ ਬਾਅਦ ਵਿਖਾਇਆ ਜਲਵਾ: ਕੋਹਲੀ ਨੇ 2010 ਵਿੱਚ ਤਕਰੀਬਨ ਇੱਕ ਸਾਲ ਬਾਅਦ ਟੀਮ ਇੰਡੀਆ 'ਚ ਵਾਪਸੀ ਕੀਤੀ ਤੇ ਉਦੋਂ ਤੋਂ ਹੀ ਉਹ ਟੀਮ ਦਾ ਹਿੱਸਾ ਬਣ ਗਿਆ। 2010 ਵਿੱਚ ਹੀ ਕੋਹਲੀ ਨੇ ਆਪਣਾ ਪਹਿਲਾ ਵਨਡੇ ਸੈਂਕੜਾ ਬਣਾਇਆ ਸੀ। ਇੱਥੋਂ ਕੋਹਲੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਉਹ ਟੀਮ ਇੰਡੀਆ ਦਾ ਹਿੱਸਾ ਸੀ, ਜਿਸ ਨੇ 2011 ਦਾ ਵਿਸ਼ਵ ਕੱਪ ਜਿੱਤਿਆ ਸੀ। 2011 ਵਿੱਚ ਹੀ ਸੀ ਕਿ ਕੋਹਲੀ ਨੇ ਟੈਸਟ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ ਸੀ ਤੇ ਉਦੋਂ ਤੋਂ ਹੀ ਉਸ ਨੇ ਹੌਲੀ-ਹੌਲੀ ਆਪਣੇ ਤਿੰਨੇ ਫਾਰਮੈਟਾਂ ਵਿੱਚ ਆਪਣਾ ਫਾਰਮ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਤਿੰਨੇ ਫਾਰਮੈਟਾਂ ਵਿੱਚ ਨੰਬਰ ਵਨ ਰੈਂਕਿੰਗ ਵੀ ਹਾਸਲ ਕਰ ਲਈ। ਫਿਲਹਾਲ ਸਚਿਨ ਤੇਂਦੁਲਕਰ ਤੋਂ ਬਾਅਦ ਕੋਹਲੀ ਦੇ ਨਾਂ ਵਨਡੇ ਮੈਚਾਂ ਵਿੱਚ ਦੂਜੇ ਸਭ ਤੋਂ ਵੱਧ 43 ਸੈਂਕੜੇ ਹਨ। ਉਸ ਨੇ 11 ਹਜ਼ਾਰ ਤੋਂ ਵੱਧ ਦੌੜਾਂ ਵੀ ਬਣਾਈਆਂ ਹਨ। ਇੰਨਾ ਹੀ ਨਹੀਂ ਟੈਸਟ ਕ੍ਰਿਕਟ ਵਿਚ ਕੋਹਲੀ ਨੇ 27 ਸੈਂਕੜਿਆਂ ਦੀ ਮਦਦ ਨਾਲ 7 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਨ੍ਹਾਂ 'ਚ 7 ਦੋਹਰੇ ਸੈਂਕੜੇ ਸ਼ਾਮਲ ਹਨ। ਉਧਰ ਉਹ ਇਸ ਸਮੇਂ ਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ। 2015 ਵਿੱਚ ਕਪਤਾਨੀ ਸੰਭਾਲੀ ਟੈਸਟ ਵਿੱਚ ਨੰਬਰ-1 ਬਣਾਇਆ: ਇਸ ਦੌਰਾਨ ਕੋਹਲੀ 2015 ਦੀ ਸ਼ੁਰੂਆਤ 'ਚ ਟੈਸਟ ਟੀਮ ਤੇ ਫਿਰ 2017 ਦੀ ਸ਼ੁਰੂਆਤ ਵਿੱਚ ਵਨਡੇ-ਟੀ-20 ਟੀਮ ਦਾ ਕਪਤਾਨ ਬਣਿਆ। ਪਿਛਲੇ 5 ਸਾਲਾਂ ਵਿਚ ਕੋਹਲੀ ਨੇ ਨਾ ਸਿਰਫ ਭਾਰਤ ਨੂੰ ਟੈਸਟ ਕ੍ਰਿਕਟ ਵਿੱਚ ਨੰਬਰ ਇੱਕ ਟੀਮ ਬਣਾ ਦਿੱਤੀ ਬਲਕਿ ਉਹ ਭਾਰਤ ਦਾ ਸਭ ਤੋਂ ਸਫਲ ਕਪਤਾਨ ਵੀ ਬਣਿਆ। ਕੋਹਲੀ ਨੇ ਆਪਣੇ ਕਰੀਅਰ 'ਚ ਹੁਣ ਤਕ ਆਈਪੀਐਲ 'ਚ ਵੀ ਆਪਣਾ ਜਲਵਾ ਦਿਖਾਇਆ ਹੈ। ਉਹ ਆਈਪੀਐਲ ਵਿਚ 5 ਸੈਂਕੜਿਆਂ ਨਾਲ ਲਗਪਗ 5,412 ਦੌੜਾਂ ਬਣਾ ਕੇ ਨੰਬਰ ਇੱਕ ਬੱਲੇਬਾਜ਼ 'ਤੇ ਖੜਿਆ ਹੈ। ਇਸ ਦੇ ਬਾਵਜੂਦ ਵੀ ਉਹ ਇੱਕ ਵਾਰ ਵੀ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਖਿਤਾਬ ਨਹੀਂ ਜਿੱਤਾ ਸਕਿਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904On this day in 2008, a young @imVkohli donned the #TeamIndia jersey for the first time and as they say the rest is history. Here's congratulating #TeamIndia Captain on #12YearsOfVirat pic.twitter.com/ietcVCDfrG
— BCCI (@BCCI) August 18, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement