Sehwag Trolls Adipurush: 'ਆਦਿਪੁਰਸ਼' ਨੂੰ ਲੈ ਕੇ ਵੱਡੇ ਵਿਵਾਦਾਂ ਤੋਂ ਬਾਅਦ ਹੁਣ ਫਿਲਮ ਦਾ ਪਤਨ ਸ਼ੁਰੂ ਹੋ ਗਿਆ ਹੈ ਅਤੇ ਫਿਲਮ ਬਾਕਸ ਆਫਿਸ 'ਤੇ ਫਲਾਪ ਹੋਣ ਲੱਗੀ ਹੈ। ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਹੁਣ ਫਿਲਮ ਨੂੰ ਨਕਾਰਾਤਮਕ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। 500 ਕਰੋੜ ਦੇ ਬਜਟ 'ਚ ਬਣੀ 'ਆਦਿਪੁਰਸ਼' ਨੂੰ ਰਿਲੀਜ਼ ਹੋਏ 8 ਦਿਨ ਹੋ ਗਏ ਹਨ ਅਤੇ ਇਹ ਫਿਲਮ ਹੁਣ ਤੱਕ ਆਪਣੇ ਬਜਟ ਨੂੰ ਛੂਹ ਵੀ ਨਹੀਂ ਸਕੀ ਹੈ। ਰਾਮਾਇਣ 'ਤੇ ਆਧਾਰਿਤ ਕ੍ਰਿਤੀ-ਪ੍ਰਭਾਸ ਸਟਾਰਰ ਫਿਲਮ 'ਆਦਿਪੁਰਸ਼' ਦੀ ਰਿਲੀਜ਼ ਦੇ 8ਵੇਂ ਦਿਨ ਦੁਨੀਆ ਭਰ 'ਚ ਕੁਲੈਕਸ਼ਨ 3.25 ਕਰੋੜ ਰੁਪਏ ਰਹੀ। ਇਸ ਵਿਚਾਲੇ ਹੈਰਾਨੀ ਦੀ ਗੱਲ ਇਹ ਹੈ ਕਿ ਆਮ ਜਨਤਾ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਅਤੇ ਕ੍ਰਿਕਟਰਸ ਵੱਲੋਂ ਵੀ ਇਸਦੀ ਨਿੰਦਾ ਕੀਤੀ ਜਾ ਰਹੀ ਹੈ।



ਹੈਰਾਨੀ ਦੀ ਗੱਲ ਇਹ ਹੈ ਕਿ ਸਿਨੇਮਾਘਰਾਂ 'ਚ ਅੱਠ ਦਿਨ ਚੱਲਣ ਵਾਲੀ ਕਿਸੇ ਫਿਲਮ ਦੀ ਇਹ ਸਭ ਤੋਂ ਘੱਟ ਇੱਕ ਦਿਨ ਦੀ ਕਮਾਈ ਹੈ। ਟਰੈਕਿੰਗ ਵੈੱਬਸਾਈਟ ਮੁਤਾਬਕ 'ਆਦਿਪੁਰਸ਼' ਦੀ ਹਿੰਦੀ ਸਕ੍ਰੀਨਿੰਗ ਨੇ ਸਿਰਫ 125 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੌਰਾਨ ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਦਾ ਟਵੀਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਦਰਅਸਲ, ਇਸ ਟਵੀਟ ਨੂੰ ਕਰ ਸਹਿਵਾਗ ਖੁਦ ਹੀ ਫਸ ਗਏ ਹਨ। ਉਨ੍ਹਾਂ ਨੂੰ ਪ੍ਰਭਾਸ ਦੇ ਫੈਨਜ਼ ਵੱਲੋਂ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।  





 


ਟਵਿੱਟਰ 'ਤੇ ਸਹਿਵਾਗ ਨੇ ਪ੍ਰਭਾਸ ਦੇ ਆਦਿਪੁਰਸ਼ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਜ਼ਾਕ 'ਚ ਲਿਖਿਆ, "ਆਦਿਪੁਰਸ਼ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ।"


ਕ੍ਰਿਕਟਰ ਦਾ ਟਵੀਟ ਪ੍ਰਭਾਸ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਨੂੰ ਸਹਿਵਾਗ ਦੀ ਇਹ ਗੱਲ ਬਹੁਤ ਬੁਰੀ ਲੱਗੀ। ਉਨ੍ਹਾਂ ਨੇ ਸਹਿਵਾਗ ਨੂੰ ਬਹੁਤ ਬੁਰਾ ਕਿਹਾ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, "ਯਾਰ ਇੱਕ ਹਫ਼ਤੇ ਬਾਅਦ ਵੀ, ਕਾਪੀ ਕੀਤਾ ਹੋਇਆ ਜੋਕ।" ਪੁਰਾਣੀ ਫੋਟੋ ਸ਼ੇਅਰ ਕਰਦੇ ਹੋਏ ਇੱਕ ਹੋਰ ਯੂਜ਼ਰ ਨੇ ਲਿਖਿਆ, 'ਤੁਹਾਨੂੰ ਦੇਖ ਕੇ ਮੈਂ ਸਮਝ ਗਿਆ ਕਿ ਲੋਕ ਧਰਮ ਨੂੰ ਨਫਰਤ ਕਿਉਂ ਕਰਨ ਲੱਗੇ ਹਨ।' ਤੁਸੀ ਵੀ ਵੇਖੋ ਵੀਰੇਂਦਰ ਸਹਿਵਾਗ ਲਈ ਕੀਤੇ ਗਏ ਟਵੀਟ...