Anushka-Virat Video: ਮੈਚ ਤੋਂ ਬਾਅਦ ਅਨੁਸ਼ਕਾ-ਵਿਰਾਟ ਦਾ ਵੀਡੀਓ ਵਾਇਰਲ, ਜੋੜੇ ਦੇ ਰੋਮਾਂਟਿਕ ਅੰਦਾਜ਼ ਨੇ ਖਿੱਚਿਆ ਧਿਆਨ
Anushka-Virat Video: ਵਿਰਾਟ ਕੋਹਲੀ ਦੇ 50ਵੇਂ ਸੈਂਕੜੇ ਦੇ ਪੂਰੇ ਹੋਣ 'ਤੇ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ 'ਤੇ ਹਨ। ਭਾਰਤ ਬਨਾਮ ਨਿਊਜ਼ੀਲੈਂਡ ਮੈਚ ਦੌਰਾਨ ਜਦੋਂ ਵਿਰਾਟ ਨੇ ਇਹ ਰਿਕਾਰਡ ਬਣਾਇਆ ਤਾਂ ਅਦਾਕਾਰਾ
Anushka-Virat Video: ਵਿਰਾਟ ਕੋਹਲੀ ਦੇ 50ਵੇਂ ਸੈਂਕੜੇ ਦੇ ਪੂਰੇ ਹੋਣ 'ਤੇ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ 'ਤੇ ਹਨ। ਭਾਰਤ ਬਨਾਮ ਨਿਊਜ਼ੀਲੈਂਡ ਮੈਚ ਦੌਰਾਨ ਜਦੋਂ ਵਿਰਾਟ ਨੇ ਇਹ ਰਿਕਾਰਡ ਬਣਾਇਆ ਤਾਂ ਅਦਾਕਾਰਾ ਦਾ ਰਿਐਕਸ਼ਨ ਦੇਖਣ ਯੋਗ ਸੀ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ। ਹੁਣ ਮੈਚ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਅਨੁਸ਼ਕਾ ਵਿਰਾਟ ਦਾ ਹੱਥ ਫੜੀ ਨਜ਼ਰ ਆ ਰਹੀ ਹੈ।
ਇਹ ਵੀਡੀਓ ਮੈਚ ਤੋਂ ਬਾਅਦ ਦਾ ਹੈ ਜਦੋਂ ਅਨੁਸ਼ਕਾ ਅਤੇ ਵਿਰਾਟ ਟੀਮ ਹੋਟਲ ਤੋਂ ਬਾਹਰ ਆ ਰਹੀ ਸੀ। ਇਸ ਦੌਰਾਨ ਇਹ ਜੋੜਾ ਬਲੈਕ ਟੀ-ਸ਼ਰਟ 'ਚ ਨਜ਼ਰ ਆਇਆ। ਜੋੜੇ ਦੇ ਹੱਥ ਵਿੱਚ ਇੱਕ ਕਾਲਾ ਬੈਗ ਵੀ ਦੇਖਿਆ ਗਿਆ। ਪੌੜੀਆਂ ਤੋਂ ਉਤਰਦੇ ਸਮੇਂ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦਾ ਹੱਥ ਫੜਿਆ ਹੋਇਆ ਸੀ।
ਪਤੀ ਲਈ ਅਨੁਸ਼ਕਾ ਨੇ ਖਾਸ ਪੋਸਟ ਲਿਖੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਆਪਣੀ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ ਆਪਣੇ ਪਤੀ ਲਈ ਖਾਸ ਪੋਸਟ ਲਿਖੀ ਸੀ। ਇੰਸਟਾਗ੍ਰਾਮ 'ਤੇ ਸਟੋਰੀ ਪੋਸਟ ਕਰਦੇ ਹੋਏ, ਅਦਾਕਾਰਾ ਨੇ ਲਿਖਿਆ ਸੀ- 'ਭਗਵਾਨ ਬੇਸਟ ਸਕਰੀਪਟ ਰਾਈਟਰ ਹੈ! ਮੈਨੂੰ ਆਪਣਾ ਪਿਆਰ ਦੇਣ ਲਈ ਅਤੇ ਤਾਕਤ ਤੋਂ ਤਾਕਤ ਤੱਕ ਵਧਦੇ ਹੋਏ ਦੇਖਣ ਲਈ ਅਤੇ ਉਹ ਸਭ ਕੁਝ ਹਾਸਿਲ ਕਰਨ ਲਈ ਜੋ ਤੁਹਾਡੇ ਕੋਲ ਹੈ ਅਤੇ ਹੋਏਗਾ, ਆਪਣੇ ਅਤੇ ਖੇਡ ਪ੍ਰਤੀ ਸੱਚੇ ਰਹਿਣ ਲਈ ਮੈਂ ਬਹੁਤ ਧੰਨਵਾਦੀ ਹਾਂ। ਤੁਸੀ ਸੱਚਮੁੱਚ ਗੌਡ ਚਾਈਲਡ ਹੋ।
View this post on Instagram
ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਚਰਚਾ 'ਚ ਅਨੁਸ਼ਕਾ
ਅਨੁਸ਼ਕਾ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਆਪਣੀ ਦੂਜੀ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਅਦਾਕਾਰਾ ਨੂੰ ਢਿੱਲੇ ਪਹਿਰਾਵੇ 'ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਕਿਆਸ ਲਗਾਏ ਜਾਣ ਲੱਗੇ ਸਨ ਕਿ ਅਨੁਸ਼ਕਾ ਅਤੇ ਵਿਰਾਟ ਅਸਲ 'ਚ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।