West Indies Head Coach: ਆਂਡਰੇ ਕੋਲੇ ਨੂੰ ਰੈਡ ਬਾਲ ਦਾ ਹੈੱਡ ਕੋਚ ਨਿਯੁਕਤ ਕੀਤਾ ਗਿਆ ਹੈ, ਜਦਕਿ ਡੇਰੇਨ ਸੈਮੀ ਨੂੰ ਵ੍ਹਾਈਟ ਬਾਲ ਦਾ ਹੈੱਡ ਕੋਚ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਵੈਸਟਇੰਡੀਜ਼ ਨੇ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਪੁਰਸ਼ ਟੀਮ ਲਈ ਨਵੇਂ ਮੁੱਖ ਕੋਚਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਇਸ ਤਹਿਤ ਆਂਡਰੇ ਕੋਲੇ ਨੂੰ ਟੈਸਟ ਅਤੇ 'ਏ' ਟੀਮਾਂ ਲਈ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ, ਜਦਕਿ ਡੇਰੇਨ ਸੈਮੀ ਨੂੰ ਵਨਡੇ ਅਤੇ T20I ਟੀਮਾਂ ਲਈ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ।
ਕ੍ਰਿਕਟ ਐਸੋਸੀਏਸ਼ਨ ਨੇ ਇੱਕ ਰਿਲੀਜ਼ ਵਿੱਚ ਕਿਹਾ ਨਵੇਂ ਮੁੱਖ ਕੋਚਾਂ ਦੀ ਚੋਣ ਖੁੱਲ੍ਹੀ ਅਤੇ ਪਾਰਦਰਸ਼ੀ ਇੰਟਰਵਿਊ ਪ੍ਰਕਿਰਿਆ ਤੋਂ ਬਾਅਦ ਕੀਤੀ ਗਈ ਹੈ, ਅਤੇ 11 ਮਈ ਨੂੰ CWI ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਤੋਂ ਬਾਅਦ ਨਿਯੁਕਤੀਆਂ ਦੀ ਪੁਸ਼ਟੀ ਕੀਤੀ ਗਈ ਸੀ।
ਡੇਰੇਨ ਸੈਮੀ ਦੀ ਪਹਿਲੀ ਅਸਾਈਨਮੈਂਟ ਜ਼ਿੰਬਾਬਵੇ ਵਿੱਚ ਹੋਣ ਵਾਲੇ ICC ਪੁਰਸ਼ ਵਿਸ਼ਵ ਕੱਪ 2023 ਕੁਆਲੀਫਾਇਰ ਟੂਰਨਾਮੈਂਟ ਤੋਂ ਪਹਿਲਾਂ ਜੂਨ ਵਿੱਚ ਸ਼ਾਰਜਾਹ ਵਿੱਚ ਸੰਯੁਕਤ ਅਰਬ ਅਮੀਰਾਤ (UAE) ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ। ਆਂਡਰੇ ਕੋਲੇ ਦੀ ਪਹਿਲੀ ਅਸਾਈਨਮੈਂਟ ਜੁਲਾਈ ਵਿੱਚ ਕੈਰੇਬੀਅਨ ਵਿੱਚ ਭਾਰਤ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਹੋਵੇਗੀ।
ਸੈਮੀ ਨੇ ਤਿੰਨਾਂ ਫਾਰਮੈਟਾਂ ਵਿੱਚ ਵੈਸਟਇੰਡੀਜ਼ ਦੀ ਕਪਤਾਨੀ ਕੀਤੀ ਹੈ, 2012 ਅਤੇ 2016 ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਲਈ ਟੀਮ ਦੀ ਅਗਵਾਈ ਕੀਤੀ ਸੀ। ਇਸ ਦੇ ਨਾਲ ਹੀ ਸੰਨਿਆਸ ਲੈਣ ਤੋਂ ਬਾਅਦ, ਉਹ ਵਿਸ਼ਵ ਭਰ ਵਿੱਚ ਟੀ-20 ਲੀਗਾਂ ਵਿੱਚ ਕੋਚ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ: IPL 2023: ਯਸ਼ਸਵੀ ਜੈਸਵਾਲ ਜਲਦ ਹੀ ਟੀਮ ਇੰਡੀਆ 'ਚ ਕਰ ਸਕਦੇ ਹਨ ਐਂਟਰੀ, ਜੈ ਸ਼ਾਹ ਦੇ ਇਸ ਟਵੀਟ ਤੋਂ ਮਿਲ ਰਹੇ ਸੰਕੇਤ!
ਸੈਮੀ ਨੇ ਕਿਹਾ, “ਇਹ ਇੱਕ ਚੁਣੌਤੀ ਹੋਵੇਗੀ ਪਰ ਜਿਸ ਲਈ ਮੈਂ ਤਿਆਰ ਹਾਂ ਅਤੇ ਉਤਸ਼ਾਹਿਤ ਹਾਂ। ਮੈਂ ਸੱਚਮੁੱਚ ਮੌਕੇ ਦਾ ਇੰਤਜ਼ਾਰ ਕਰ ਰਿਹਾ ਹਾਂ, ਖਾਸ ਤੌਰ 'ਤੇ ਸਾਡੇ ਕੋਲ ਖਿਡਾਰੀਆਂ ਅਤੇ ਪ੍ਰਭਾਵ ਨੂੰ ਦੇਖਦੇ ਹੋਏ ਜੋ ਮੈਨੂੰ ਲੱਗਦਾ ਹੈ ਕਿ ਮੈਂ ਡਰੈਸਿੰਗ ਰੂਮ ਵਿੱਚ ਪਾ ਸਕਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਮੈਂ ਉਦਾਂ ਹੀ ਕੰਮ ਕਰਾਂਗਾ ਜਿਵੇਂ ਮੈਂ ਇੱਕ ਖਿਡਾਰੀ ਵਜੋਂ ਕਰਦਾ ਸੀ: ਜਨੂੰਨ, ਸਫਲਤਾ ਦੀ ਇੱਛਾ, ਅਤੇ ਵੈਸਟਇੰਡੀਜ਼ ਕ੍ਰਿਕਟ ਲਈ ਮੇਰਾ ਅਟੁੱਟ ਪਿਆਰ।”
ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕੋਲੇ ਜਮਾਇਕਾ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਹਨ ਜੋ ਕਿ ਵੈਸਟਇੰਡੀਜ਼ ਕ੍ਰਿਕਟ ਵਿੱਚ ਹਰ ਪੱਧਰ 'ਤੇ ਕੋਚ ਰਹਿ ਚੁੱਕੇ ਹਨ। ਉਹ ਇਸ ਸਾਲ ਦੀ ਸ਼ੁਰੂਆਤ ਵਿੱਚ ਜ਼ਿੰਬਾਬਵੇ ਅਤੇ ਦੱਖਣੀ ਅਫਰੀਕਾ ਦੇ ਦੌਰੇ 'ਤੇ ਵੈਸਟਇੰਡੀਜ਼ ਟੀਮ ਦੇ ਅੰਤਰਿਮ ਮੁੱਖ ਕੋਚ ਸਨ।
ਕੋਲੇ ਨੇ ਕਿਹਾ, “ਜ਼ਿੰਬਾਬਵੇ ਅਤੇ ਦੱਖਣੀ ਅਫਰੀਕਾ ਦੌਰੇ 'ਤੇ ਅੰਤਰਿਮ ਭੂਮਿਕਾ ਨਿਭਾਉਣ ਤੋਂ ਬਾਅਦ ਰੈੱਡ-ਬਾਲ ਟੀਮ ਦਾ ਵੈਸਟਇੰਡੀਜ਼ ਮੈਨਸ ਦਾ ਮੁੱਖ ਕੋਚ ਨਿਯੁਕਤ ਕੀਤੇ ਜਾਣ 'ਤੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਅੱਗੇ ਦੀਆਂ ਚੁਣੌਤੀਆਂ ਦੇ ਨਾਲ-ਨਾਲ ਮੌਕਿਆਂ ਦੀ ਵੀ ਉਡੀਕ ਕਰ ਰਿਹਾ ਹਾਂ ਕਿਉਂਕਿ ਅਸੀਂ ਟੈਸਟ ਦਰਜਾਬੰਦੀ ਵਿੱਚ ਅੱਗੇ ਵਧਣ ਅਤੇ ਜੂਨ 2025 ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ 'ਤੇ ਆਪਣਾ ਧਿਆਨ ਦੇ ਰਿਹਾ ਹਾਂ।"
ਇਹ ਵੀ ਪੜ੍ਹੋ: Jos Buttler: ਰਨ ਆਊਟ ਹੋਣ ਤੋਂ ਬਾਅਦ ਗੁੱਸਾ ਦਿਖਾਉਣਾ ਜੋਸ ਬਟਲਰ ਨੂੰ ਪਿਆ ਭਾਰੀ, ਬਸੀਸੀਆਈ ਨੇ ਲਾਇਆ ਭਾਰੀ ਜੁਰਮਾਨਾ