Virat Kohli: ਵਿਰਾਟ ਕੋਹਲੀ ਦਾ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਕੀ ਹੁੰਦਾ ਹੈ ਹਾਲ? ਅਨੁਸ਼ਕਾ ਵੱਲੋਂ ਕੀਤਾ ਖੁਲਾਸਾ ਕਰ ਦੇਵੇਗਾ ਹੈਰਾਨ
Anushka Sharma On Virat Kohli: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਨਾਮ ਬੀ-ਟਾਊਨ ਦੇ ਪਾਵਰ ਕਪਲਸ ਦੀ ਲਿਸਟ ਵਿੱਚ ਸ਼ਾਮਿਲ ਹੈ। ਇਹੀ ਕਾਰਨ ਹੈ ਕਿ ਇਸ ਸਟਾਰ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ
Anushka Sharma On Virat Kohli: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਨਾਮ ਬੀ-ਟਾਊਨ ਦੇ ਪਾਵਰ ਕਪਲਸ ਦੀ ਲਿਸਟ ਵਿੱਚ ਸ਼ਾਮਿਲ ਹੈ। ਇਹੀ ਕਾਰਨ ਹੈ ਕਿ ਇਸ ਸਟਾਰ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਈਰਲ ਹੋ ਜਾਂਦੀਆਂ ਹਨ। ਇਨ੍ਹੀਂ ਦਿਨੀਂ ਵਿਰਾਟ-ਅਨੁਸ਼ਕਾ ਲੰਡਨ 'ਚ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਇਸ ਵਿਚਕਾਰ ਅਨੁਸ਼ਕਾ ਅਤੇ ਵਿਰਾਟ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਦਰਅਸਲ, ਇਸ ਪੁਰਾਣੇ ਵਾਇਰਲ ਹੋ ਰਹੇ ਵੀਡੀਓ ਵਿੱਚ ਅਨੁਸ਼ਕਾ ਸ਼ਰਮਾ ਨੂੰ ਪੁੱਛਿਆ ਗਿਆ ਸੀ ਕਿ ਵਿਰਾਟ ਕੋਹਲੀ ਸ਼ਰਾਬ ਪੀਣ ਤੋਂ ਬਾਅਦ ਕੀ ਕਰਦੇ ਹਨ? ਇਸ 'ਤੇ ਅਨੁਸ਼ਕਾ ਦਾ ਜਵਾਬ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਜਾਣੋ ਅਨੁਸ਼ਕਾ ਦਾ ਕੀ ਹੈ ਜਵਾਬ ?
ਇਸ 'ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਨੇ ਜਵਾਬ ਦਿੱਤਾ, 'ਸ਼ਰਾਬੀ ਹੋ ਜਾਣ ਤਾਂ ਡਾਂਸ ਫਲੋਰ 'ਤੇ ਜਾ ਕੇ ਨੱਚਣਾ ਸ਼ੁਰੂ ਕਰ ਦਿੰਦੇ ਹਨ। ਡਾਂਸ ਸ਼ੁਰੂ ਕਰਨ ਲਈ ਇਹ ਕਾਫੀ ਹੈ, ਉਸ ਨੂੰ ਦੇਖ ਕੇ ਹਰ ਕੋਈ ਇਸ ਤਰ੍ਹਾਂ ਨੱਚਣ ਲੱਗ ਪੈਂਦਾ ਹੈ।'' ਅਨੁਸ਼ਕ ਦੇ ਕਹਿਣ 'ਤੇ ਕੋਹਲੀ ਇਸ 'ਤੇ ਸਹਿਮਤ ਹੋ ਗਏ। ਉਨ੍ਹਾਂ ਕਿਹਾ, ''ਜੇਕਰ ਮੈਂ ਦੋ ਪੈਗ ਤੋਂ ਜ਼ਿਆਦਾ ਪੀ ਲੈਂਦਾ ਹਾਂ ਤਾਂ ਮੈਂ ਨੱਚਣਾ ਸ਼ੁਰੂ ਕਰ ਦਿੰਦਾ ਹਾਂ। ਫਿਰ ਮੈਨੂੰ ਕੋਈ ਨਹੀਂ ਰੋਕ ਸਕਦਾ। ਮੈਨੂੰ ਆਪਣਾ ਇਹ ਰਵੱਈਆ ਪਸੰਦ ਨਹੀਂ ਹੈ। ਇਸੇ ਲਈ ਮੈਂ ਸ਼ਰਾਬ ਪੀਣੀ ਛੱਡ ਦਿੱਤੀ।
ਵਿਰਾਟ ਕੋਹਲੀ ਦੇ ਸ਼ਰਾਬੀ ਡਾਂਸ ਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਜਾਂ ਯੂ-ਟਿਊਬ 'ਤੇ ਦੇਖ ਸਕਦੇ ਹੋ। ਪਰ ਹੁਣ ਆਪਣੀ ਫਿਟਨੈੱਸ ਨੂੰ ਲੈ ਕੇ ਜ਼ਿਆਦਾ ਫਿਕਰਮੰਦ ਵਿਰਾਟ ਕੋਹਲੀ ਨੇ ਸ਼ਰਾਬ ਛੱਡ ਦਿੱਤੀ ਹੈ। ਇਸ ਦੇ ਨਾਲ ਹੀ ਉਹ ਮਾਸਾਹਾਰੀ ਭੋਜਨ ਛੱਡ ਕੇ ਸ਼ਾਕਾਹਾਰੀ ਖੁਰਾਕ ਨੂੰ ਫਾਲੋ ਕਰ ਰਹੇ ਹਨ।
ਇਹ ਪਿਆਰਾ ਜੋੜਾ ਕਈ ਜਨਤਕ ਪਲੇਟਫਾਰਮਾਂ 'ਤੇ ਇਕੱਠੇ ਦੇਖਿਆ ਜਾਂਦਾ ਹੈ। ਉਸ ਦੇ ਮੈਚਾਂ ਨਾਲ ਜੁੜੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾਂਦੇ ਹਨ। ਅਨੁਸ਼ਕਾ ਆਪਣੇ ਪਤੀ ਨੂੰ ਸਪੋਰਟ ਕਰਨ ਲਈ ਮੈਦਾਨ 'ਚ ਮੌਜੂਦ ਹੁੰਦੀ ਹੈ। ਉਨ੍ਹਾ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਤੇ ਛਾਈਆਂ ਰਹਿੰਦੀਆਂ ਹਨ।