WTC 2023 Final: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਸ਼ੁਭਮਨ ਗਿੱਲ ਦੀ ਵਿਕਟ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੈਚ 'ਚ 444 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ।


ਹਾਲਾਂਕਿ 8ਵੇਂ ਓਵਰ 'ਚ ਸ਼ੁਭਮਨ ਗਿੱਲ ਕੈਮਰੂਨ ਗ੍ਰੀਨ ਨੂੰ ਕੈਚ ਦੇ ਬੈਠਾ। ਕਾਫੀ ਦੇਰ ਤੱਕ ਇਸ ਕੈਚ ਨੂੰ ਚੈੱਕ ਕਰਨ ਤੋਂ ਬਾਅਦ ਤੀਜੇ ਅੰਪਾਇਰ ਨੇ ਇਸ ਕੈਚ ਨੂੰ ਸਹੀ ਕਰਾਰ ਦਿੱਤਾ। ਇਸ 'ਤੇ ਕਈ ਸਾਬਕਾ ਕ੍ਰਿਕਟਰ ਤੇ ਮਾਹਿਰ ਵੀ ਹੈਰਾਨ ਸਨ। ਅਜਿਹੇ 'ਚ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਮੈਦਾਨ 'ਤੇ ਮੌਜੂਦ ਅੰਪਾਇਰਾਂ ਨੇ ਸਾਫਟ ਸਿਗਨਲ ਦੀ ਵਰਤੋਂ ਕਿਉਂ ਨਹੀਂ ਕੀਤੀ?



ਗਿੱਲ ਦੇ ਮਾਮਲੇ 'ਚ ਸਾਫਟ ਸਿਗਨਲ ਕਿਉਂ ਨਹੀਂ ਵਰਤਿਆ ਗਿਆ?


ਸ਼ੁਭਮਨ ਗਿੱਲ ਦਾ ਕੈਚ ਫੜਦੇ ਹੀ ਆਸਟ੍ਰੇਲੀਅਨ ਖਿਡਾਰੀਆਂ ਨੇ ਅਪੀਲ ਕੀਤੀ। ਇਸ ਲਈ ਮੈਦਾਨੀ ਅੰਪਾਇਰ ਨੇ ਬਿਨਾਂ ਕੋਈ ਸਾਫਟ ਸਿਗਨਲ ਦਿੱਤੇ ਫੈਸਲਾ ਤੀਜੇ ਅੰਪਾਇਰ ਨੂੰ ਭੇਜ ਦਿੱਤਾ। ਇਸ ਦੌਰਾਨ ਆਈਸੀਸੀ ਨੇ ਗਿੱਲ ਨੂੰ ਸਾਫਟ ਸਿਗਨਲ ਨਿਯਮ ਦਾ ਲਾਭ ਨਾ ਮਿਲਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਸਾਫਟ ਸਿਗਨਲ ਨਿਯਮ ਜੂਨ ਦੀ ਸ਼ੁਰੂਆਤ ਤੋਂ ਹਟਾ ਦਿੱਤਾ ਗਿਆ ਸੀ।





 


ਆਈਸੀਸੀ ਨੇ ਕਿਹਾ ਹਾ ਕਿ ਜੂਨ 2023 ਤੋਂ ਬਾਅਦ ਇਹ ਨਿਯਮ ਕਿਸੇ ਵੀ ਟੈਸਟ ਵਿੱਚ ਲਾਗੂ ਨਹੀਂ ਹੋਵੇਗਾ। ਇਹੀ ਕਾਰਨ ਹੈ ਕਿ ਮੈਦਾਨੀ ਅੰਪਾਇਰ ਨੇ ਸਾਫਟ ਸਿਗਨਲ ਦਾ ਸਹਾਰਾ ਨਹੀਂ ਲਿਆ। ਨਵੇਂ ਨਿਯਮ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੇ ਆਇਰਲੈਂਡ ਵਿਚਾਲੇ ਖੇਡੇ ਗਏ ਟੈਸਟ ਤੋਂ ਲਾਗੂ ਹੋ ਗਏ ਸਨ।



ਸਾਫਟ ਸਿਗਨਲ ਨਿਯਮ ਕੀ ਸੀ?

ਆਈਸੀਸੀ ਦੁਆਰਾ ਖਤਮ ਕੀਤੇ ਗਏ ਸਾਫਟ ਸਿਗਨਲ ਨਿਯਮ ਅਨੁਸਾਰ, ਜੇਕਰ ਕੋਈ ਕੈਚ ਸ਼ੱਕੀ ਹੁੰਦਾ ਸੀ, ਤਾਂ ਮੈਦਾਨੀ ਅੰਪਾਇਰ ਆਪਣਾ ਫੈਸਲਾ ਦਿੰਦੇ ਸਨ, ਜਿਸ ਤੋਂ ਬਾਅਦ ਮਾਮਲਾ ਤੀਜੇ ਅੰਪਾਇਰ ਕੋਲ ਜਾਂਦਾ ਸੀ। ਉਸ ਸਮੇਂ ਦੌਰਾਨ ਜੇਕਰ ਥਰਡ ਅੰਪਾਇਰ ਵੀ ਫੈਸਲਾ ਲੈਣ ਵਿੱਚ ਉਲਝਣ ਵਿੱਚ ਹੋਵੇ ਜਾਂ ਉਸ ਨੂੰ ਕੋਈ ਠੋਸ ਸਬੂਤ ਨਾ ਮਿਲ ਸਕੇ ਤਾਂ ਫੀਲਡ ਅੰਪਾਇਰ ਦਾ ਫੈਸਲਾ ਅੰਤਿਮ ਮੰਨਿਆ ਜਾਂਦਾ ਸੀ। ਹੁਣ ਜਦੋਂ ਸਾਫਟ ਸਿਗਨਲ ਖਤਮ ਹੋ ਗਿਆ ਹੈ ਤਾਂ ਮੈਦਾਨੀ ਅੰਪਾਇਰ ਦਾ ਫੈਸਲਾ ਵੀ ਇਸ ਦੇ ਨਾਲ ਹੀ ਚਲਾ ਗਿਆ। ਹੁਣ ਅਜਿਹੇ ਮਾਮਲੇ 'ਚ ਤੀਜੇ ਅੰਪਾਇਰ ਦਾ ਫੈਸਲਾ ਹੀ ਜਾਇਜ਼ ਹੋਵੇਗਾ।